ਸ਼ੈੱਫ ਖੰਨਾ ਨੂੰ ਵੱਕਾਰੀ ਸੂਚੀ ’ਚ 6ਵਾਂ ਸਥਾਨ ਮਿਲਣ ’ਤੇ ਭਾਰਤੀ ਰਾਜਦੂਤ ਸੰਧੂ ਨੇ ਦਿੱਤੀ ਵਧਾਈ

06/04/2022 2:07:16 PM

ਜਲੰਧਰ (ਨੈਸ਼ਨਲ ਡੈਸਕ): ਮਿਸ਼ੇਲਿਨ ਸਟਾਰ ਪ੍ਰਾਪਤ ਸ਼ੈੱਫ ਵਿਕਾਸ ਖੰਨਾ ਨੂੰ ਗੈਜੇਟ ਰਿਵਿਊ ਵਲੋਂ ਦੁਨੀਆ ਦੇ ਚੋਟੀ ਦੇ 10 ਸ਼ੈੱਫ ਦੀ ਸੂਚੀ ਵਿਚ ਸਥਾਨ ਮਿਲਣ ’ਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਭਾਰਤੀ ਵਿਅੰਜਨਾਂ ਨੂੰ ਲੋਕਪ੍ਰਿਯ ਬਣਾਉਣ ਵਿਚ ਤੁਹਾਡੇ ਦਹਾਕਿਆਂ ਪੁਰਾਣੇ ਕੰਮ ਦਾ ਇਕ ਨਤੀਜਾ।

ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ

ਵੱਕਾਰੀ ਸੂਚੀ ਵਿਚ ਖੰਨਾ ਪਹਿਲੇ ਭਾਰਤੀ
ਜ਼ਿਕਰਯੋਗ ਹੈ ਕਿ ਇਸ ਵੱਕਾਰੀ ਸੂਚੀ ਵਿਚ ਥਾਂ ਬਣਾਉਣ ਵਾਲੇ ਖੰਨਾ ਪਹਿਲੇ ਭਾਰਤੀ ਬਣ ਗਏ ਹਨ। ਗੈਜੇਟ ਰਿਵਿਊ ਨੇ ਖੰਨਾ ਨੂੰ 6ਵਾਂ ਅਤੇ ਬ੍ਰਿਟਿਸ਼ ਸ਼ੈੱਫ ਗਾਰਡਨ ਰਾਮਸੇ ਨੂੰ ਪਹਿਲਾ ਸਥਾਨ ਦਿੱਤਾ ਹੈ। ਅੰਮ੍ਰਿਤਸਰ ਵਿਚ ਜਨਮੇ ਅਤੇ ਨਿਊਯਾਰਕ ਵਿਚ ਰਹਿਣ ਵਾਲੇ 50 ਸਾਲਾ ਖੰਨਾ ਨੂੰ ਭਾਰਤੀ ਵਿਅੰਜਨਾਂ ਨੂੰ ਗਲੋਬਲ ਪਰਦੇ ’ਤੇ ਪਛਾਣ ਦਿਵਾਉਣ ਲਈ ਜਾਣਿਆ ਜਾਂਦਾ ਹੈ। ਉਹ ਭਾਰਤੀ ਮੂਲ ਦੇ ਇਕਮਾਤਰ ਸ਼ੈੱਫ ਹਨ ਜਿਨ੍ਹਾਂ ਨੇ ਇਸ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ ਹੈ। ਖੰਨਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਮਿਸ਼ੇਲਿਨ ਸਟਾਰ ਪ੍ਰਾਪਤ ਹਨ ਖੰਨਾ
ਤਰਨਜੀਤ ਸਿੰਘ ਸੰਧੂ ਨੇ ਇੰਸਟਾਗ੍ਰਾਮ ’ਤੇ ਲਿਖਿਆ ਕਿ ‘ਦੁਨੀਆ ਦੇ ਚੋਟੀ ਦੇ 10 ਸੈੱਫ ਦੀ 2022 ਦੀ ਸੂਚੀ ਵਿਚ ਸਥਾਨ ਹਾਸਲ ਕਰਨ ’ਤੇ ਖੁਸ਼ੀ ਹੋਈ। ਗੈਜੇਟ ਰਿਵਿਊ ਦੀ 2022 ਦੀ ਸਰਵਸ਼੍ਰੇਸ਼ਠ ਸੂਚੀ ਵਿਚ ਸਥਾਨ ਮਿਲਿਆ ਹੈ। ਇਸ ਸੂਚੀ ਵਿਚ ਖੰਨਾ ਤੋਂ ਇਲਾਵਾ ਐਂਥਨੀ ਬੋਰਡੇਨ, ਪਾਲ ਬੋਕੁਜ, ਏਲਨ ਦੁਕਾਸ, ਏਮੇਰਿਲ ਲਗਾਸੇ, ਮਾਰਕੋ ਪਿਅਰ ਵਾਈਟ, ਹੈਸਟਨ ਬਲੂਮੈਂਥਲ, ਵੋਲਫਗਾਂਗ ਪਕ ਅਤੇ ਜੇਮੀ ਓਲੀਵਰ ਦਾ ਨਾਂ ਸ਼ਾਮਲ ਹੈ। ਖੰਨਾ ਕੌਮਾਂਤਰੀ ਨਾਂ ਕਮਾਉਣ ਵਾਲੇ ਸਭ ਤੋਂ ਪਹਿਲੇ ਭਾਰਤੀ ਸ਼ੈੱਫ ਵਿਚੋਂ ਇਕ ਹਨ। ਨਿਊਯਾਰਕ ਸਿਟੀ ਵਿਚ ਸਥਿਤ ਉਨ੍ਹਾਂ ਦੇ ਮੁੱਖ ਰੈਸਟੋਰੈਂਟ ਨੂੰ 2011 ਤੋਂ ਮਿਸ਼ੇਲਿਨ ਸਟਾਰ ਪ੍ਰਾਪਤ ਹੈ।
 


Harnek Seechewal

Content Editor

Related News