ਅਮਰੀਕਾ ਦੇ ਰੈਸਟੋਰੈਂਟ ''ਚੋਂ ਅਨੰਨਿਆ ਨੂੰ ਪਰਿਵਾਰ ਸਣੇ ਕੱਢਿਆ ਬਾਹਰ, ਸਿਤਾਰਿਆਂ ਨੇ ਜਤਾਇਆ ਇਤਰਾਜ਼

10/26/2020 12:20:21 PM

ਮੁੰਬਈ (ਬਿਊਰੋ) — ਇਸ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ 'ਚ ਦੋ ਮੁੱਦੇ ਸਭ ਤੋਂ ਵਧ ਹਾਵੀ ਹਨ। ਪਹਿਲਾ ਜਾਰਜ ਫਲਾਈਡ ਦੀ ਮੌਤ ਤੋਂ ਬਾਅਗ ਬਲੈਕ ਲਾਈਵਸ ਮੈਟਰ ਅੰਦੋਲਨ ਅਤੇ ਦੂਜੀ ਨਸਲਵਾਦ। ਡੋਨਾਲਡ ਟਰੰਪ ਅਤੇ ਜੋ ਬਿਡੇਨ ਵਿਚਕਾਰ ਹੋਈ ਅੰਤਿਮ ਬਹਿਸ 'ਚ ਇਨ੍ਹਾਂ 'ਤੇ ਖ਼ੂਬ ਚਰਚਾ ਹੋਈ ਪਰ ਜ਼ਮੀਨੀ ਪੱਧਰ 'ਤੇ ਅਮਰੀਕਾ ਦੀ ਸੱਚਾਈ ਕੁਝ ਹੋਰ ਲੱਗਦੀ ਹੈ ਕਿਉਂਕਿ ਕਾਰੋਬਾਰੀ ਟਾਈਕੁਨ ਕੁਮਾਰ ਮੰਗਲਮ ਬਿਰਲਾ ਦੀ ਧੀ ਅਤੇ ਗਾਇਕਾ ਅਨੰਨਿਆ ਬਿਰਲਾ ਦਾ ਦੋਸ਼ ਹੈ ਕਿ ਵਾਸ਼ਿੰਗਟਨ ਦੇ ਇਕ ਰੈਸਟੋਰੈਂਟ ਦੇ ਕਰਮਚਾਰੀਆਂ ਨੇ ਉਸ ਨੂੰ ਪੂਰੇ ਪਰਿਵਾਰ ਸਮੇਤ ਬਾਹਰ ਕੱਢ ਦਿੱਤਾ।

This restaurant @ScopaRestaurant literally threw my family and I, out of their premises. So racist. So sad. You really need to treat your customers right. Very racist. This is not okay.

— Ananya Birla (@ananya_birla) October 24, 2020

ਅਨੰਨਿਆ ਬਿਰਲਾ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਲਿਖਿਆ ਕਿ ਵਾਸ਼ਿੰਗਟਨ ਦੇ ਸਕੋਪਾ ਰੈਸਟੋਰੈਂਟ ਦੇ ਕਰਮਚਾਰੀ 'ਨਸਲਵਾਦੀ' ਸਨ। ਉਨ੍ਹਾਂ ਨੇ ਇਸ ਘਟਨਾ ਨੂੰ ਦੁਖਦ ਦੱਸਦੇ ਹੋਏ ਕਿਹਾ 'ਰੈਸਟੋਰੈਂਟ ਨੂੰ ਉਨ੍ਹਾਂ ਨੇ ਆਪਣੇ ਗਾਹਕਾਂ ਨਾਲ ਸਹੀਂ ਵਤੀਰਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਲਿਖਿਆ 'ਸਕੋਪਾ ਰੈਸਟੋਰੈਂਟ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਾਹਰ ਕਰ ਦਿੱਤਾ ਗਿਆ। ਬਹੁਤ ਜਾਤੀਵਾਦ। ਬਹੁਤ ਦੁੱਖ ਦੀ ਗੱਲ। ਤੁਹਾਨੂੰ ਭਵਿੱਖ 'ਚ ਆਪਣੇ ਗਾਹਕਾਂ ਨਾਲ ਸਹੀਂ ਵਤੀਰਾ ਕਰਨ ਦੀ ਲੋੜ ਹੈ। ਬਹੁਤ ਜਾਤੀਵਾਦ ਹੈ। ਇਹ ਠੀਕ ਨਹੀਂ ਹੈ।

We waited for 3 hours to eat at your restaurant. @chefantonia Your waiter Joshua Silverman was extremely rude to my mother, bordering racist. This isn’t okay.

— Ananya Birla (@ananya_birla) October 24, 2020

ਅਨੰਨਿਆ ਬਿਰਲਾ ਨੇ ਲਿਖਿਆ ਕਿ ਜੋਸ਼ੂਆ ਸਿਲਵਰਮੈਨ ਨਾਮ ਦੇ ਇਕ ਕਰਮਚਾਰੀ ਨੇ ਮੇਰੇ ਨਾਲ ਬਹੁਤ ਬੁਰਾ ਵਤੀਰਾ ਕੀਤਾ। ਉਸ ਦੇ ਅੰਦਰ 'ਜਾਤੀਵਾਦ' ਸੀ। ਅਸੀਂ ਡਿਨਰ ਲਈ 3 ਘੰਟੇ ਇੰਤਜ਼ਾਰ ਕੀਤਾ, ਜੋ ਕਿ ਬਿਲਕੁਲ ਠੀਕ ਨਹੀਂ ਹੈ।'

Very shocking ..absolutely ridiculous behaviour by @ScopaRestaurant . You have no right to treat any of your customers like this. https://t.co/szUkdxAgNh

— Neerja Birla (@NeerjaBirla) October 24, 2020

ਅਨੰਨਿਆ ਬਿਰਲਾ ਨਾਲ ਹੋਈ ਇਸ ਘਟਨਾ 'ਤੇ ਸਿਤਾਰਿਆਂ ਨੇ ਹੈਰਾਨੀ ਜਤਾਉਂਦੇ ਹੋਏ ਗੁੱਸਾ ਜ਼ਾਹਿਰ ਕੀਤਾ ਹੈ। ਕਰਨਵੀਰ ਵੋਹਰਾ ਨੇ ਲਿਖਿਆ 'ਇਹ ਸ਼ਰਮ ਦੀ ਗੱਲ ਹੈ ਕਿ ਤੁਹਾਡੇ ਨਾਲ ਅਜਿਹਾ ਵਰਤਾਓ (ਵਤੀਰਾ) ਹੋਇਆ।

It's sad @ananya_birla if In times like these, you and your family have to go thru this turmoil...
It's a shame @ScopaRestaurant https://t.co/NM39QlxW1m

— Karanvir Bohra (@KVBohra) October 24, 2020

ਦੱਸਣਯੋਗ ਹੈ ਕਿ ਅਨੰਨਿਆ ਬਿਰਲਾ ਸਿਰਫ਼ ਗਾਇਕਾ ਹੀ ਨਹੀਂ ਸਗੋਂ ਕਾਰੋਬਾਰੀ ਜਗਤ 'ਚ ਵੀ ਆਪਣਾ ਬਣਾ ਰਹੀ ਹੈ। ਉਹ ਲਗਜ਼ਰੀ ਪ੍ਰੋਡਕਟ (ਉਤਪਾਦ) ਦੀਆਂ ਈ-ਕਾਮਰਸ ਕੰਪਨੀ ਕਿਯੂਰੋਕਾਰਟ ਦੀ ਫਾਉਂਡਰ ਤੇ ਸੀ. ਈ. ਓ. ਵੀ ਹੈ। ਅਨੰਨਿਆ ਬਿਰਲਾ ਦਾ ਪਹਿਲਾ ਗੀਤ 'ਲਿਵਿਨ ਦਿ ਲਾਈਫ਼' 2016 'ਚ ਆਇਆ ਸੀ।

Can not believe it. This is not ok https://t.co/gTGTsESk8R

— Rannvijay Singha (@rannvijaysingha) October 24, 2020

sunita

Content Editor

Related News