ਕਣਕ ਨੂੰ ਮਿਲਿਆ ਬਿਹਤਰ ਮੌਸਮ ਦਾ ਸਾਥ

02/15/2017 8:03:07 PM

ਨਵੀਂ ਦਿੱਲੀ— ਕਣਕ ਦੇ ਵਧ ਰਹੇ ਭਾਅ ਤੋਂ ਪ੍ਰੇਸ਼ਾਨ ਲੋਕਾਂ ਨੂੰ ਛੇਤੀ ਹੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਉਸ ਵਾਰ ਮੌਸਮ ਚੰਗਾ ਹੋਣ ਕਾਰਨ ਕਣਕ ਦੀ ਬੰਪਰ ਪੈਦਾਵਾਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਸ ਨਾਲ ਆਉਣ ਵਾਲੇ ਅਪ੍ਰੈਲ ਮਹੀਨੇ ''ਚ ਨਵੀਂ ਫਸਲ ਦੇ ਆਉਂਦੇ ਹੀ ਕੀਮਤਾਂ ਘੱਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਲੁਧਿਆਣਾ ਦੇ ਕਿਸਾਨ ਪਵਿੱਤਰ ਪਾਲ ਸਿੰਘ, ਜਿਨ੍ਹਾਂ ਨੇ ਆਪਣੀ ਜ਼ਮੀਨ ਦੇ 90 ਫੀਸਦੀ ਹਿੱਸੇ ''ਚ ਕਣਕ ਦੀ ਖੇਤੀ ਕੀਤੀ ਹੈ। ਖੇਤ ''ਚ ਲੱਗੀ ਫਸਲ ਨੂੰ ਦੇਖ ਕੇ ਇਹ ਬਹੁਤ ਖੁਸ ਹਨ, ਕਿਉਂਕਿ ਠੰਡਾ ਮੌਸਮ ਕਣਕ ਲਈ ਬਹੁਤ ਹੀ ਢੁੱਕਵਾਂ ਹੈ। ਉਮੀਦ ਹੈ ਕਿ ਇਸ ਵਾਰ ਪੈਦਾਵਾਰ ਪਿਛਲੇ ਸਾਲ ਨਾਲੋਂ ਬਿਹਤਰ ਰਹੇਗੀ। ਪਿਛਲੇ ਸਾਲ ਜਾੜੇ ਦਾ ਮੌਸਮ ਛੇਤੀ ਹੀ ਖਤਮ ਹੋ ਗਿਆ ਸੀ। ਇਸ ਵਾਰ ਪੰਜਾਬ ''ਚ ਤਕਰੀਬਨ 35 ਲੱਖ ਹੈਕਟੇਅਰ ''ਚ ਕਣਕ ਦੀ ਖੇਤੀ ਹੋਈ ਹੈ। ਉੱਤਰ ਭਾਰਤ ''ਚ ਮੌਸਮ ਦਾ ਸਾਥ ਮਿਲਣ ਨਾਲ ਇਸ ਵਾਰ ਪੰਜਾਬ ਅਤੇ ਹਰਿਆਣਾ ਨਾਲ ਯੂ. ਪੀ. ''ਚ ਕਣਕ ਦੀ ਬੰਪਰ ਪੈਦਾਵਾਰ ਦੀ ਉਮੀਦ ਜਤਾਈ ਜਾ ਰਹੀ ਹੈ। 
ਘੱਟ ਸਟਾਕ ਕਾਰਨ ਪਿਛਲੇ ਸਾਲ ਕਣਕ ਦੀਆਂ ਕੀਮਤਾਂ ਰਿਕਾਰਡ ਪੱਧਰ ''ਤੇ ਚਲੀਆਂ ਗਈਆਂ ਸਨ। ਕੀਮਤਾਂ ''ਤੇ ਕਾਬੂ ਲਈ ਸਰਕਾਰ ਨੂੰ ਇਸ ''ਤੇ ਇੰਪੋਰਟ ਡਿਊਟੀ ਵੀ ਹਟਾਉਣੀ ਪਈ। ਅਜਿਹੇ ''ਚ ਦੇਸ਼ ''ਚ ਤਕਰੀਬਨ 55 ਲੱਖ ਟਨ ਕਣਕ ਇੰਪੋਰਟ ਦਾ ਅੰਦਾਜ਼ਾ ਹੈ। ਜੇਕਰ ਮੌਸਮ ਇੰਝ ਹੀ ਖੁਸ਼ਗਵਾਰ ਰਿਹਾ ਤਾਂ ਆਉਣ ਵਾਲੇ ਦਿਨਾਂ ''ਚ ਕਣਕ ਦੀ ਬੰਪਰ ਪੈਦਾਵਾਰ ਦੀ ਸੰਭਾਵਨਾ ਹੈ। ਅਜਿਹੇ ''ਚ ਕਣਕ ਦੀ ਕਮੀ ਕਾਰਨ ਵਧੀਆਂ ਹੋਈਆਂ ਕੀਮਤਾਂ 2 ਮਹੀਨੇ ''ਚ ਘੱਟ ਹੋਣੀਆਂ ਸ਼ੁਰੂ ਹੋ ਜਾਣਗੀਆਂ।