ਪੀ.ਏ.ਯੂ. ਨੇ ਮਾਰੂਥਲੀ ਟਿੱਡੀ ਦਲ ਦੀ ਸਮੱਸਿਆ ਬਾਰੇ ਵੈਬ ਸੈਮੀਨਾਰ ਰਾਹੀਂ ਕੀਤਾ ਜਾਗਰੂਕ

06/09/2020 9:37:12 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵੱਲੋਂ ਕਰਵਾਏ ਜਾ ਰਹੇ ਵੈਬ ਸੈਮੀਨਾਰਾਂ ਦੀ ਲੜੀ ਵਿੱਚ ਦੂਸਰਾ ਵੈਬ ਸੈਮੀਨਾਰ ਬੀਤੇ ਦਿਨ ਕਰਵਾਇਆ ਗਿਆ। ਇਸ ਸੈਮੀਨਾਰ ਦਾ ਸਿਰਲੇਖ 'ਭਾਰਤ ਵਿੱਚ ਮਾਰੂਥਲੀ ਟਿੱਡੀ ਦਲ ਦਾ ਇਤਿਹਾਸ ਵਰਤਮਾਨ ਸਥਿਤੀ ਅਤੇ ਭਵਿੱਖ ਦੇ ਖਤਰੇ' ਸੀ। ਇਹ ਸੈਮੀਨਾਰ ਟਿੱਡੀ ਦਲ ਦੇ ਖ਼ਤਰੇ ਤੋਂ ਬਚਾਅ ਲਈ ਵੱਖ-ਵੱਖ ਧਿਰਾਂ ਨੂੰ ਤਕਨੀਕੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਖ਼ੇਤੀਬਾੜੀ ਵਿਭਾਗ ਪੰਜਾਬ ਦੇ ਉਪ ਨਿਰਦੇਸ਼ਕ, ਮੁੱਖ ਖ਼ੇਤੀਬਾੜੀ ਅਧਿਕਾਰੀ, ਖ਼ੇਤੀਬਾੜੀ ਅਧਿਕਾਰੀ, ਪੀ.ਏ.ਯੂ. ਅਤੇ ਇਸਦੇ ਖ਼ੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰ, ਕੀਟ ਵਿਗਿਆਨੀਆਂ ਤੋਂ ਇਲਾਵਾ ਆਈ. ਸੀ. ਏ. ਆਰ. ਅਤੇ ਗਡਵਾਸੂ ਦੇ ਮਾਹਿਰ ਸ਼ਾਮਲ ਹੋਏ ।

ਪੜ੍ਹੋ ਇਹ ਵੀ - ਰੋਜ਼ਾਨਾ 20 ਮਿੰਟ ਰੱਸੀ ਟੱਪਣ ਨਾਲ ਸਰੀਰ ਨੂੰ ਹੁੰਦੇ ਹਨ ਹੈਰਾਨੀਜਨਕ ਫ਼ਾਇਦੇ 

ਮੁੱਖ ਬੁਲਾਰੇ ਵਜੋਂ ਭਾਰਤ ਸਰਕਾਰ ਦੇ ਜੁਆਇੰਟ ਡਾਇਰੈਕਟਰ ਅਤੇ ਪ੍ਰਸਿੱਧ ਕੀਟ ਵਿਗਿਆਨੀ ਡਾ. ਜੇ ਪੀ ਸਿੰਘ ਨੇ ਮਾਰੂਥਲੀ ਟਿੱਡੀ ਦਲ ਦੀ ਮੌਜੂਦਾ ਦਸ਼ਾ ਬਾਰੇ ਗੱਲ ਕੀਤੀ । ਉਨ੍ਹਾਂ ਨੇ ਇਸ ਖਤਰੇ ਦੇ ਜੀਵ ਵਿਗਿਆਨਕ ਕਾਰਨਾਂ ਅਤੇ ਵਿਸ਼ਵ ਪੱਧਰ ’ਤੇ ਮੌਜੂਦਾ ਸਥਿਤੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਨਾਲ ਹੀ ਫ਼ਸਲੀ ਅਤੇ ਮਾਰੂਥਲੀ ਖ਼ੇਤਰਾਂ ਵਿੱਚ ਟਿੱਡੀ ਦਲ ਦੀ ਰੋਕਥਾਮ ਦੇ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਡਾ. ਜੇ ਪੀ ਸਿੰਘ ਨੇ ਅਫਰੀਕਾ ਅਤੇ ਦੱਖਣ-ਪੱਛਮ ਏਸ਼ੀਆ ਵਿੱਚ 2018 ਦੌਰਾਨ ਪੈਦਾ ਹੋਏ ਮੌਸਮੀ ਹਾਲਾਤ ਅਤੇ ਉਨ੍ਹਾਂ ਸਥਿਤੀਆਂ ਕਾਰਨ 2019-2020 ਵਿੱਚ ਟਿੱਡੀ ਦਲ ਲਈ ਢੁੱਕਵੀਆਂ ਮੌਸਮੀ ਸਥਿਤੀਆਂ ਦੀ ਗੱਲ ਕੀਤੀ। ਇਸ ਦੇ ਨਾਲ ਹੀ ਡਾ. ਸਿੰਘ ਨੇ ਟਿੱਡੀ ਦਲ ਦੀ ਰੋਕਥਾਮ ਦੇ ਸੁਰੱਖਿਅਤ ਰਸਾਇਣਕ ਤਰੀਕਿਆਂ ਉਪਰ ਵੀ ਰੌਸ਼ਨੀ ਪਾਈ ।

ਪੜ੍ਹੋ ਇਹ ਵੀ - ਪੈਸੇ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਸਮੇਂ ਦੀ ਮੰਗ ਅਤੇ ਲੋੜ

ਟਿੱਡੀ ਦਲ ਦੀ ਰੋਕਥਾਮ ਲਈ ਪੰਜਾਬ ਦੇ ਜੁਆਇੰਟ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਨੇ ਪੰਜਾਬ ਵਿੱਚ ਟਿੱਡੀ ਦਲ ਦੀ ਰੋਕਥਾਮ ਲਈ ਵੱਖ-ਵੱਖ ਧਿਰਾਂ ਵੱਲੋਂ ਕੀਤੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਤਾਰੀਫ ਕੀਤੀ। ਉਨ੍ਹਾਂ ਦੱਸਿਆ ਕਿ ਅਣਸੁਖਾਵੇਂ ਸਮੇਂ ਲਈ ਢੁੱਕਵੇਂ ਪ੍ਰਬੰਧ ਅਤੇ ਮੌਕ ਕਾਰਵਾਈਆਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਟਿੱਡੀ ਦਲ ਦੇ ਖਤਰੇ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰੀ ਹੋ ਚੁੱਕੀ ਹੈ। ਡਾ. ਸਿੱਧੂ ਨੇ ਇਸ ਸੰਬੰਧ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੇ ਪਾਣੀ ਅਤੇ ਛਿੜਕਾਅ ਯੰਤਰ ਤਿਆਰ ਰੱਖਣ ਲਈ ਕਿਹਾ । 

ਪੜ੍ਹੋ ਇਹ ਵੀ - ਆਖ਼ਰ ਕਿਉਂ ਲੁੱਟਣ ਵਾਲਿਆਂ ਨੇ ਕਿਸੇ ਦੀ ਮਜ਼ਬੂਰੀ ਵੀ ਨਾ ਵੇਖੀ....?

ਰਾਜਸਥਾਨ ਦੇ ਉਪ ਨਿਰਦੇਸ਼ਕ ਖੇਤੀਬਾੜੀ ਡਾ. ਜੀ ਆਰ ਮਟੋਰੀਆ ਨੇ ਇਸ ਸੰਬੰਧ ਵਿੱਚ ਆਪਣੇ ਤਜਰਬੇ ਸਾਂਝੇ ਕਰਦਿਆਂ ਟਿੱਡੀ ਦਲ ਦੀ ਰੋਕਥਾਮ ਦੇ ਕਾਮਯਾਬ ਤਰੀਕੇ ਸਾਂਝੇ ਕੀਤੇ। ਸ੍ਰੀ ਰਜਿੰਦਰ ਸਿੰਘ ਵਰਮਾ ਨੇ ਗਲਤ ਪਛਾਣ ਕਾਰਨ ਘਾਹ ਦੇ ਟਿੱਡਿਆਂ ਨੂੰ ਟਿੱਡੀ ਦਲ ਸਮਝਣ ਦੇ ਭੁਲੇਖੇ ਬਾਰੇ ਹੋਰ ਜਾਗਰੂਕਤਾ ਫੈਲਾਉਣ ਦੀ ਲੋੜ ਤੇ ਜ਼ੋਰ ਦਿੱਤਾ ।

ਪੜ੍ਹੋ ਇਹ ਵੀ - ਆਲਮੀ ਦਿਮਾਗੀ ਕੈਂਸਰ ਚੇਤਨਾ ਦਿਹਾੜਾ: ਹਾਲਾਤਾਂ ਨਾਲ ਸਿੱਝਣ ਦਾ ਜਜ਼ਬੇ ਭਰਪੂਰ ਤਰੀਕਾ

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ. ਕੇ.ਛੁਨੇਜਾ ਨੇ ਟਿੱਡੀ ਦਲ ਅਤੇ ਹੋਰ ਕੀੜਿਆਂ ਦੀ ਰੋਕਥਾਮ ਲਈ ਵੱਖ-ਵੱਖ ਸਹਿਯੋਗੀ ਧਿਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਘਾਹ ਦੇ ਟਿੱਡਿਆਂ ਅਤੇ ਟਿੱਡੀ ਦਲ ਵਿੱਚ ਪਛਾਣ ਦੇ ਅੰਤਰ ਅਤੇ ਵਿਹਾਰ ਨੂੰ ਸਮਝਾ ਕੇ ਟਿੱਡੀ ਦਲ ਦੀ ਰੋਕਥਾਮ ਦੇ ਕਾਮਯਾਬ ਤਰੀਕੇ ਪੀ.ਏ.ਯੂ. ਵੱਲੋਂ ਸਹਿਯੋਗੀ ਧਿਰਾਂ ਤੱਕ ਪਹੁੰਚਾਏ ਗਏ ਹਨ । 

ਪੜ੍ਹੋ ਇਹ ਵੀ - ਦਿਮਾਗ ਨੂੰ ਤੇਜ਼ ਕਰਨ ਦੇ ਨਾਲ-ਨਾਲ ਹੱਥਾਂ-ਪੈਰਾਂ ਲਈ ਲਾਭਦਾਇਕ ਹੈ ‘ਪਿਸਤਾ’, ਜਾਣੋ ਹੋਰ ਵੀ ਫਾਇਦੇ


rajwinder kaur

Content Editor

Related News