ਵੈਟਨਰੀ ਯੂਨੀਵਰਸਿਟੀ ਵਿਖੇ ਸਥਾਪਿਤ ਹੋਈ ‘ਪਾਣੀ ਵਿਚ ਸਬਜ਼ੀਆਂ ਜਾਂ ਬਨਸਪਤੀ’ ਪੈਦਾ ਕਰਨ ਦੀ ਇਕਾਈ

10/16/2020 12:44:41 PM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਿਖੇ ‘ਪਾਣੀ ਵਿਚ ਸਬਜ਼ੀਆਂ ਜਾਂ ਬਨਸਪਤੀ ਪੈਦਾ ਕਰਨ ਦੇ ਸਿਸਟਮ’ ਦਾ ਉਦਘਾਟਨ ਕੇਂਦਰੀ ਸਰਕਾਰ ਦੇ ਰਾਜ ਮੰਤਰੀ, ਸ਼੍ਰੀ ਸੰਜੈ ਧੋਤਰੇ (ਸਿੱਖਿਆ, ਸੰਚਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ) ਨੇ ਆਨਲਾਈਨ ਕੰਪਿਊਟਰੀ ਮਾਧਿਅਮ ਨਾਲ ਕੀਤਾ। ਵੈਟਨਰੀ ਕਾਲਜ ਵਿਖੇ ਇਸ ਇਕਾਈ ਦੀ ਸਥਾਪਨਾ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਮੋਹਾਲੀ ਵਲੋਂ ਕੀਤੀ ਗਈ ਹੈ, ਜੋ ਇਸ ਮੰਤਰਾਲੇ ਵਲੋਂ ਵਿਤੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਡਾਕਟਰਾਂ ਮੁਤਾਬਕ : ਲੰਬਾ ਸਮਾਂ ਕੋਵਿਡ ਰਹਿਣ ਨਾਲ ਸਰੀਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਪ੍ਰਭਾਵਿਤ (ਵੀਡੀਓ)

ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭੋਜਨ ਉਤਪਾਦ ਖੇਤਰ ਰਾਹੀਂ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਅਤੇ ਮੌਸਮੀ ਤਬਦੀਲੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਉਤਪਾਦਕ ਢਾਂਚੇ ਬਹੁਤ ਲਾਹੇਵੰਦ ਸਾਬਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਥੇ ਇਸ ਢੰਗ ਨਾਲ ਸਾਨੂੰ ਜੈਵਿਕ ਉਪਜ ਪ੍ਰਾਪਤ ਹੋਵੇਗੀ, ਉਥੇ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਇਸ ਦਾ ਬਹੁਤ ਫਾਇਦਾ ਮਿਲਦਾ ਹੈ। 

ਪੜ੍ਹੋ ਇਹ ਵੀ ਖਬਰ -Navratri 2020 : ਇਨ੍ਹਾਂ ਚੀਜਾਂ ਤੋਂ ਬਿਨਾਂ ‘ਅਧੂਰੀ’ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਜਲ ਵਿਚ ਜੀਵ ਪਾਲਣ ਅਤੇ ਜਲ ਵਿਚ ਬਨਸਪਤੀ ਉਪਜਾਉਣ ਦਾ ਇਹ ਸਹਿਯੋਗੀ ਪ੍ਰਬੰਧ ਬਹੁਤ ਵਧੀਆ ਢਾਂਚਾ ਹੈ ਅਤੇ ਇਸ ਨਾਲ ਖੁਰਾਕ ਵਿਚ ਜ਼ਿਆਦਾ ਪੌਸ਼ਟਿਕ ਤੱਤ ਮਿਲਦੇ ਹਨ ਅਤੇ ਪਾਣੀ ਨੂੰ ਦੋਨਾਂ ਕਾਰਜਾਂ ਵਾਸਤੇ ਭਾਵ ਮੱਛੀ ਪਾਲਣ ਅਤੇ ਸਬਜ਼ੀ ਉਗਾਉਣ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਆਲਮੀ ਤਪਸ਼ ਨੂੰ ਘਟਾਉਣ ਵਿਚ ਅਤੇ ਪਾਣੀ ਦੀ ਬਚਤ ਕਰਨ ਵਿਚ ਇਸ ਢਾਂਚੇ ਦੇ ਬਹੁਤ ਫਾਇਦੇ ਹਨ। ਵੈਟਨਰੀ ਯੂਨੀਵਰਸਿਟੀ ਵਿਖੇ ਇਸ ਦੀ ਸਥਾਪਨਾ ਨਾਲ ਅਸੀਂ ਕਿਸਾਨਾਂ ਨੂੰ ਇਸ ਢੰਗ ਦੀ ਉਪਜ ਪੈਦਾ ਕਰਨ ਵਿਚ ਬਿਹਤਰ ਤਰੀਕੇ ਨਾਲ ਸਿੱਖਿਅਤ ਕਰ ਸਕਾਂਗੇ ਅਤੇ ਪਾਣੀ ਦਾ ਦੋਹਰਾ ਫਾਇਦਾ ਲੈ ਸਕਾਂਗੇ।

ਪੜ੍ਹੋ ਇਹ ਵੀ ਖਬਰ -Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ‘ਗਰਭਵਤੀ ਜਨਾਨੀਆਂ’ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ

ਇਸ ਮੌਕੇ ਡਾ. ਹੇਮੰਤ ਦਰਬਾਰੀ, ਮਹਾਂਨਿਰਦੇਸ਼ਕ, ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਨੇ ਕਿਹਾ ਕਿ ਇਹ ਢਾਂਚਾ ਸਥਾਪਿਤ ਹੋਣ ਨਾਲ ਖੋਜ ਅਤੇ ਵਿਕਾਸ ਕੰਮ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਚਾਹਵਾਨ ਭਾਈਵਾਲ ਇਸ ਥਾਂ ਤੋਂ ਆ ਕੇ ਜਾਣਕਾਰੀ ਲੈ ਕੇ ਇਸ ਖੇਤਰ ਵਿਚ ਹੋਰ ਵਧੇਰੇ ਸੁਚੱਜੇ ਢੰਗ ਨਾਲ ਘਟ ਭੂਮੀ ’ਤੇ ਵਧ ਉੇਤਪਾਦਨ ਲੈ ਸਕਣਗੇ।ਸੰਬੰਧਿਤ ਮੰਤਰਾਲੇ ਦੇ ਵਿਸ਼ੇਸ਼ ਸਕੱਤਰ, ਸ਼੍ਰੀਮਤੀ ਜਯੋਤੀ ਅਰੋੜਾ ਨੇ ਕਿਹਾ ਕਿ ਇਸ ਖੇਤੀ ਪ੍ਰਧਾਨ ਖੇਤਰ ਵਾਸਤੇ ਇਹ ਯੁਵਕਾਂ ਨੂੰ ਸੇਧ ਦੇਣ ਲਈ ਇਕ ਨਮੂਨੇ ਦਾ ਢਾਂਚਾ ਸਾਬਿਤ ਹੋਵੇਗਾ।

ਪੜ੍ਹੋ ਇਹ ਵੀ ਖਬਰ -ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਇਸ ਪ੍ਰਾਜੈਕਟ ਦੇ ਇੰਚਾਰਜ, ਡਾ. ਜਸਪਾਲ ਸਿੰਘ, ਸੰਯੁਕਤ ਨਿਰਦੇਸ਼ਕ, ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਨੇ ਆਪਣੀ ਟੀਮ ਦੇ ਨਾਲ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਇਹ ਕੇਂਦਰ ਸਥਾਪਿਤ ਕੀਤਾ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਜਤਿੰਦਰਪਾਲ ਸਿੰਘ ਗਿੱਲ ਦੀ ਅਗਵਾਈ ਵਿਚ ਫ਼ਿਸ਼ਰੀਜ਼ ਕਾਲਜ ਦੇ ਡੀਨ, ਡਾ. ਮੀਰਾ ਡੀ ਆਂਸਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ, ਕੁਲਬੀਰ ਸਿੰਘ ਦੀ ਦੇਖ-ਰੇਖ ਵਿਚ ਇਹ ਇਕਾਈ ਸਥਾਪਿਤ ਕੀਤੀ ਗਈ ਹੈ।
 


rajwinder kaur

Content Editor

Related News