ਵੈਟਨਰੀ ਯੂਨੀਵਰਸਿਟੀ ਦੇ ਪ੍ਰੋ. ਕੀਰਤੀ ਦੂਆ ਅਕਾਲ ਚਲਾਣਾ ਕਰ ਗਏ

06/03/2020 1:06:53 PM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸ੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਕੀਰਤੀ ਦੂਆ, ਜੋ ਵੈਟਨਰੀ ਮੈਡੀਸਨ ਵਿਭਾਗ ਵਿਖੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਯੂਨੀਵਰਸਿਟੀ ਦੇ ਜੰਗਲੀ ਜੀਵ ਕੇਂਦਰ ਦੇ ਇੰਚਾਰਜ ਸਨ, 01 ਜੂਨ 2020 ਦੀ ਰਾਤ ਨੂੰ ਅਕਾਲ ਚਲਾਣਾ ਕਰ ਗਏ। ਦੱਸ ਦੇਈਏ ਕਿ ਡਾ. ਦੂਆ ਨੇ 23 ਜੁਲਾਈ 1987 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਸਨ ਅਤੇ ਉਹ ਅੱਜ ਤੋਂ 5 ਮਹੀਨੇ ਬਾਅਦ ਅਕਤੂਬਰ 2020 ਨੂੰ ਸੇਵਾ ਮੁਕਤ ਹੋਣ ਵਾਲੇ ਸਨ। 

ਪੜ੍ਹੋ ਇਹ ਵੀ ਖਬਰ - ਕੀ ਭਾਰਤ ਵੱਲੋਂ ਚੀਨ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਣਾ ਸੰਭਵ ਹੈ, ਸੁਣੋ ਇਹ ਵੀਡੀਓ

ਡਾ. ਦੂਆ ਇਕ ਗਿਆਨਵਾਨ ਅਧਿਆਪਕ ਸਨ। ਉਨ੍ਹਾਂ ਨੇ ਆਪਣੀ ਪੀ.ਐੱਚ.ਡੀ ਦੀ ਪੜ੍ਹਾਈ ਕਾਮਨਵੈਲਥ ਫੈਲੋਸ਼ਿਪ ਪ੍ਰਾਪਤ ਕਰਕੇ ਇੰਗਲੈਂਡ ਦੀ ਯੂਨੀਵਰਸਿਟੀ ਆਫ ਵੇਲਜ਼ ਤੋਂ ਪ੍ਰਾਪਤ ਕੀਤੀ ਸੀ। ਕੌਮੀ ਪਛਾਣ ਦੇ ਵਿਗਿਆਨੀ ਡਾ. ਦੂਆ ਨੂੰ ਉਨ੍ਹਾਂ ਦੀਆਂ ਪੇਸ਼ੇਵਰ ਕਾਰਗੁਜ਼ਾਰੀਆਂ ਲਈ ਯੁਵਾ ਵਿਗਿਆਨੀ ਅਵਾਰਡ, ਡੀ. ਸੀ. ਬਲੱਡ ਗੋਲਡ ਮੈਡਲ ਅਤੇ ਵੈਟਨਰੀ ਸਾਇੰਸ ਦੀ ਰਾਸ਼ਟਰੀ ਅਕਾਦਮੀ ਦੀ ਫੈਲੋਸ਼ਿਪ ਅਤੇ ਵੈਟਨਰੀ ਮੈਡੀਸਨ ਦੀ ਭਾਰਤੀ ਸੋਸਾਇਟੀ ਦੀ ਫੈਲੋਸ਼ਿਪ ਵੀ ਪ੍ਰਾਪਤ ਹੋਈ ਸੀ। ਵੈਟਨਰੀ ਮੈਡੀਸਨ ਵਿਸ਼ੇ ਵਿਚ ਤਿੰਨ ਪੁਸਤਕਾਂ ਦੇ ਲੇਖਕ ਡਾ. ਦੂਆ ਵੈਟਨਰੀ ਭਾਈਚਾਰੇ ਅਤੇ ਆਪਣੇ ਵਿਦਿਆਰਥੀਆਂ ਵਿਚ ਬਹੁਤ ਹਰਮਨ-ਪਿਆਰੇ ਸਨ।

ਪੜ੍ਹੋ ਇਹ ਵੀ ਖਬਰ - ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਲਈ ਤਿਆਰ ਕਿਸਾਨਾਂ ਨੂੰ ਅਜੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਉਡੀਕ

ਪੜ੍ਹੋ ਇਹ ਵੀ ਖਬਰ - ਕੋਰੋਨਾ ਖਿਲਾਫ ਫਰੰਟ ਲਾਈਨ 'ਤੇ ਭੂਮਿਕਾ ਨਿਭਾਉਣ ਵਾਲਾ ‘ਪੱਤਰਕਾਰ’ ਮਾਣ ਸਨਮਾਨ ਦਾ ਹੱਕਦਾਰ

ਉਨ੍ਹਾਂ ਦਾ ਅਕਸ ਇਕ ਜ਼ਿੰਦਾਦਿਲ ਅਤੇ ਖੁਸ਼ ਤਬੀਅਤ ਇਨਸਾਨ ਵਾਲਾ ਸੀ। ਲੰਮੀਆਂ ਯਾਤਰਾਵਾਂ ਅਤੇ ਫੋਟੋਗ੍ਰਾਫੀ ਦਾ ਸ਼ੌਕ ਰੱਖਣ ਵਾਲੇ ਡਾ. ਦੂਆ ਇਕ ਵਧੀਆ ਬੁਲਾਰੇ, ਕਲਾਕਾਰ ਅਤੇ ਲੇਖਕ ਹੋਣ ਦੇ ਨਾਲ-ਨਾਲ ਬਹੁਤ ਸੁਹਿਰਦ ਇਨਸਾਨ ਸਨ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿਖੇ ਲੋੜਵੰਦ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਕਿਸਾਨ ਭਲਾਈ ਸੋਸਾਇਟੀ ਦੀ ਸਥਾਪਾਨ ਕੀਤੀ ਹੋਈ ਸੀ, ਜੋ ਕਿਸਾਨਾਂ ਨੂੰ ਮੁਫ਼ਤ ਭੋਜਨ ਅਤੇ ਪਸ਼ੂਆਂ ਲਈ ਮੁਫ਼ਤ ਦਵਾਈਆਂ ਦਾ ਪ੍ਰਬੰਧ ਕਰਦੀ ਸੀ। ਉਨ੍ਹਾਂ ਦੇ ਦੋ ਪੁੱਤਰ ਆਪੋ ਆਪਣੀ ਪੇਸ਼ੇਵਰ ਜ਼ਿੰਦਗੀ ਵਿਚ ਚੰਗੇ ਮੁਕਾਮ ’ਤੇ ਹਨ। ਉਨ੍ਹਾਂ ਦੀ ਧਰਮ ਪਤਨੀ ਇਕ ਸਿੱਖਿਆ ਸ਼ਾਸਤਰੀ ਹਨ। ਡਾ. ਦੂਆ ਦੇ ਜਾਣ ਨਾਲ ਜਿਥੇ ਵੈਟਨਰੀ ਖੇਤਰ ਵਿਚ ਇਕ ਵੱਡਾ ਘਾਟਾ ਪਿਆ ਹੈ, ਉਥੇ ਸਮਾਜ ਤੋਂ ਵੀ ਇਕ ਬਿਹਤਰੀਨ ਸ਼ਖ਼ਸ ਰੁਖ਼ਸਤ ਹੋ ਗਿਆ ਹੈ ।

ਪੜ੍ਹੋ ਇਹ ਵੀ ਖਬਰ - ਖਟਕੜ ਕਲਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਾਂ ਨਾਲ ਕੀਤਾ ਨੌਜਵਾਨ ’ਤੇ ਹਮਲਾ

ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਲਈ ਫਾਇਦੇਮੰਦ ‘ਦੇਸੀ ਘਿਓ’, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਕਰੇ ਦੂਰ


rajwinder kaur

Content Editor

Related News