ਅਸਾਮੀਆਂ ’ਤੇ ਕੱਟ ਲਾਉਣ ਤੇ ਨਵੀਂ ਭਰਤੀ ਘੱਟ ਤਨਖ਼ਾਹ ਸਕੇਲ ’ਤੇ ਕਰਨ ਵਿੱਰੁਧ ਖੇਤੀਬਾੜੀ ਟੈਕਨੋਕਰੇਟਸ ’ਚ ਰੋਸ

01/19/2021 1:50:24 PM

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪੁਨਰਗਠਨ ਦੇ ਨਾਂ ’ਤੇ ਵਿਭਾਗ ਦੀਆਂ ਵੱਖ-ਵੱਖ ਪੱਧਰ ਦੀਆਂ ਅਸਾਮੀਆਂ ਖ਼ਤਮ ਕਰਕੇ ਪਬਲਿਕ ਖੇਤਰ ਦੀਆਂ ਖੇਤੀ ਪਸਾਰ ਸੇਵਾਵਾਂ ਨੂੰ ਕਿਸਾਨਾਂ ਕੋਲੋ ਖੋਹਣ ਦੀ ਸੂਬਾ ਸਰਕਾਰ ਵਲੋਂ ਪ੍ਰੀਕਿਆ ਆਰੰਭੀ ਗਈ ਹੈ। ਇਸ ਪ੍ਰੀਕਿਆ ਦਾ ਖੇਤੀ ਟੈਕਨੋਕਰੇਟਸ ਦੀ ਜਥੇਬੰਦੀ ਐਗਟੇਕ ਪੰਜਾਬ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸੰਦਰਭ ਵਿੱਚ ਜ਼ਿਲ੍ਹਾ ਜਲੰਧਰ ਦੇ ਐਗਟੇਕ ਦੇ ਕਨਵੀਨਰ ਡਾ.ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਇਕ ਮੈਮੋਰੇਡੰਮ ਡਿਪਟੀ ਕਮਿਸ਼ਨਰ ਜਲੰਧਰ ਨੂੰ ਸੋਪਿਆਂ ਗਿਆ। 

ਪੜ੍ਹੋ ਇਹ ਵੀ ਖ਼ਬਰ - Health Tips : ਜਾਣੋ ਕਿਵੇਂ ਅਦਰਕ ਵਾਲੀ ਚਾਹ ਬਣ ਸਕਦੀ ਹੈ ‘ਮਿੱਠਾ ਜ਼ਹਿਰ’, ਹੋ ਸਕਦੀਆਂ ਨੇ ਇਹ ਸਮੱਸਿਆਵਾਂ

ਡਾ.ਸੁਰਿੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮਾਜਿਕ, ਆਰਥਿਕ ਸਥਿਤੀ ਅਤੇ ਤੇਜੀ ਨਾਲ ਵੱਧਦੀ ਆਬਾਦੀ ਲਈ ਪੋਸ਼ਟਿਕ ਖੁਰਾਕ ਮੁਹੱਇਆ ਕਰਵਾਉਣ ਲਈ ਪੰਜਾਬ ਦੇ 20 ਲੱਖ ਤੋਂ ੳੱਪਰ ਕਿਸਾਨਾਂ ਨੂੰ ਖੇਤ ਪੱਧਰ ਤੱਕ ਖੇਤੀ ਪਸਾਰ ਸੇਵਾਵਾ ਮੁਹੱਇਆ ਕਰਵਾਉਣ ਲਈ ਪਹਿਲਾਂ ਨਾਲੋ ਵਧੇਰੇ ਖੇਤੀ ਪਸਾਰ ਮਾਹਿਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੇਂ ਚੁਣੇ ਗਏ ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਇਸ਼ਤਿਹਾਰ ਵਿੱਚ ਦਰਸਾਏ ਤਨਖ਼ਾਹ ਸਕੇਲ ਤੋਂ ਘੱਟ ਸਕੇਲਾਂ ’ਤੇ ਤਾਇਨਾਤ ਕਰਾਉਣ ਦੀ ਪ੍ਰੀਕਿਆ ਨਿੰਦਣਯੋਗ ਹੈ।

ਪੜ੍ਹੋ ਇਹ ਵੀ ਖ਼ਬਰ - ਜਿਸ ਮੁੰਡੇ ਨਾਲ ਕੁੜੀ ਦੀ ਕੀਤੀ ਮੰਗਣੀ ਉਸੇ ਤੋਂ ਦੁਖੀ ਹੋ ਕੇ ਮਾਂ ਨੇ ਖਾਧੀ ਜ਼ਹਿਰ, ਹੋਈ ਮੌਤ

ਪ੍ਰਧਾਨ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਜਲੰਧਰ ਡਾ.ਜਸਵੰਤ ਰਾਏ ਅਤੇ ਡਾ.ਸੁਰਜੀਤ ਸਿੰਘ ਪ੍ਰਧਾਨ ਪਲਾਂਟ ਡਾਕਟਰਜ਼ ਐਸੋਸੀਏਸ਼ਨ ਜਲੰਧਰ ਨੇ ਕਿਹਾ ਹੈ ਕਿ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਅਤੇ ਦੂਜੇ ਕਿੱਤਾ ਮੁੱਖੀ ਮਾਹਿਰਾਂ ਨਾਲ ਰੁੱਤਬੇ ਦੀ ਸਮਾਨਤਾ ਕਾਰਣ ਯੁਨੀਵਰਸਿਟੀ / ਕਾਲਜਾਂ ਤੋਂ ਉੱਚ ਯੋਗਤਾ ਪ੍ਰਾਪਤ ਖੇਤੀਬਾੜੀ ਮਾਹਿਰ ਵਿਭਾਗ ਦਾ ਹਿੱਸਾ ਬਣਦੇ ਹਨ। ਉਨ੍ਹਾਂ ਦੀ ਯੋਗਤਾ / ਕਾਬਲੀਅਤ ਦਾ ਭਰਪੂਰ ਫ਼ਾਇਦਾ ਕਿਸਾਨਾਂ ਨੂੰ ਮਿੱਲੇ। ਇਸ ਲਈ ਸਰਕਾਰ ਨੂੰ ਤਰਕਸੰਗਤ ਰੱਵਇਆ ਅਪਣਾਉਣ ਦੀ ਲੋੜ ਹੈ। ਪੰਜਾਬ ਦੇ ਸਾਬਕਾ ਪ੍ਰਧਾਨ, ਪਲਾਂਟ ਡਾਕਟਰਜ਼ ਸਰਵਿਸਸ ਐਸੋਸੀਏਸ਼ਨ ਡਾ.ਕੁਲਦੀਪ ਸਿੰਘ ਮੱਤੇਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ

ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਬਾਰਡਰਾ ’ਤੇ ਆਪਣੇ ਹੱਕਾ ਦੀ ਰਾਖੀ ਲਈ ਜੂਝ ਰਹੇ ਹਨ। ਪੰਜਾਬ ਸਰਕਾਰ ਇਸ ਮੌਕੇ ਕਿਸਾਨਾਂ ਦੀ ਸੇਵਾ ਵਿੱਚ ਤੱਤਪਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਮਾਹਿਰਾ ਦਾ ਰੁੱਤਬਾ ਘਟਾਉਣਾ ਜਾਇਜ਼ ਨਹੀਂ। ਅਜਿਹੇ ਅਮਲ ਸ਼ੁਰੂ ਕਰਨ ਨਾਲ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਅਸੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਕੋਈ ਢੁੱਕਵੀ ਖੇਤੀ ਨੀਤੀ ਬਣਾਏ ਅਤੇ ਖੇਤੀ ਟੈਕਨੋਕਰੇਟਸ ਦੀ ਜਥੇਬੰਦੀ ਐਗਟੇਕ ਦੇ ਵਫਦ ਨਾਲ ਵਿਚਾਰ-ਵਿਟਾਂਦਰਾ ਕਰਨ ਉਪਰੰਤ ਪੰਜਾਬ ਦੀ ਕਿਸਾਨੀ ਦੇ ਸੁਨਹਿਰੇ ਭੱਵਿਖ ਲਈ ਲੰਮੇ ਸਮੇਂ ਦੀ ਵਿਉਤਬੰਦੀ ਵਾਲਾ ਨਵਾਂ ਵਿਸਥਾਰਿਤ ਪ੍ਰੋਗਰਾਮ ਉਲੀਕੇ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਅਜਿਹਾ ਕਰਕੇ ਉੱਚ ਯੋਗਤਾ ਪ੍ਰਾਪਤ ਖੇਤੀ ਟੈਕਨੋਕਰੇਟਸ ਦਾ ਬਣਦਾ ਰੁੱਤਬਾ ਬਹਾਲ ਰੱਖੇ, ਨਹੀ ਤਾਂ ਅਸੀ ਕਿਸਾਨਾਂ ਨੂੰ ਨਾਲ ਲੈ ਕੇ ਸੂਬਾ ਪੱਧਰੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਡਾ.ਸੁਰਜੀਤ ਸਿੰਘ ਪ੍ਰਧਾਨ ਪਲਾਂਟ ਡਾਕਟਰਜ਼ ਸਰਵਸਿਸ ਐਸੋਸੀਏਸ਼ਨ ਜਲੰਧਰ, ਡਾ.ਗੁਰਚਰਨ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਜਲੰਧਰ ਵੀ ਮੌਜੂਦ ਸਨ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ , ਜਲੰਧਰ

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਇੰਝ ਕਰੋ ਸ਼ਿਵ ਜੀ ਦੀ ਪੂਜਾ, ਘਰ ਆਵੇਗਾ ਧੰਨ ਤੇ ਪੂਰੀ ਹੋਵੇਗੀ ਹਰੇਕ ਮਨੋਕਾਮਨਾ


rajwinder kaur

Content Editor

Related News