ਭਾਰਤੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ

03/19/2017 4:50:56 PM

ਨਿਹਾਲ ਸਿੰਘ ਵਾਲਾ (ਗੁਪਤਾ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ. ਬਲਾਕ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਖਮੰਦਰ ਸਿੰਘ ਧੂੜਕੋਟ ਰਣਸੀਂਹ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫਤਰ ਵਿਖੇ ਹੋਈ, ਜਿਸ ਦੀ ਕਾਰਵਾਈ ਬਲਵੀਰ ਸਿੰਘ ਭਾਗੀਕੇ ਬਲਾਕ ਜਨਰਲ ਸਕੱਤਰ ਨੇ ਚਲਾਈ, ਜਿਸ ''ਚ ਜਸਵੀਰ ਸਿੰਘ ਸੈਦੋਕੇ ਵਿਸ਼ੇਸ਼ ਤੌਰ ''ਤੇ ਪਹੁੰਚੇ।
ਇਸ ਮੀਟਿੰਗ ਨੂੰ ਗੁਰਜੰਟ ਸਿੰਘ ਦੀਨਾ, ਦਵਿੰਦਰ ਸਿੰਘ ਖੋਟੇ ਅਤੇ ਸੁਖਦੇਵ ਸਿੰਘ ਨੰਗਲ ਨੇ ਸੰਬੋਧਨ ਕਰਦਿਆਂ ਪੰਜਾਬ ''ਚ ਆਈ ਕੈਪਟਨ ਸਰਕਾਰ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਜੋ ਵਾਅਦੇ ਕੈਪਟਨ ਸਾਹਿਬ ਨੇ ਚੋਣ ਮੈਨੀਫੈਸਟੋ ''ਚ ਕੀਤੇ ਹਨ, ਉਹ ਜਲਦੀ ਹੀ ਪੂਰੇ ਕਰਨਗੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਸਾਰੇ ਮਸਲੇ ਜਿਵੇਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨਾ, ਆਲੂਆਂ ਸਮੇਤ ਸਾਰੀਆਂ ਜਿਣਸਾਂ ਦਾ ਮੰਡੀਕਰਨ ਕਰਵਾਉਣਾ, ਪੰਜਾਬ ''ਚ ਨਸ਼ਿਆਂ ਦਾ ਖਾਤਮਾ ਕਰਨਾ ਤੇ ਸਾਰੇ ਮਸਲਿਆਂ ਨੂੰ ਸਹੀ ਤਰੀਕੇ ਨਾਲ ਹੱਲ ਕੀਤਾ ਜਾਵੇ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।