ਫਸਲਾਂ ਦਾ ਧਿਆਨ ਰੱਖੇਗਾ SwagBot ਐਗਰੀਕਲਚਰ ਰੋਬੋਟ

04/15/2019 10:46:24 AM

ਗੈਜੇਟ ਡੈਸਕ– ਖੇਤੀਬਾੜੀ ਨੂੰ ਹੋਰ ਬਿਹਤਰ ਬਣਾਉਣ ਲਈ ਐਗਰੀਕਲਚਰ ਰੋਬੋਟਸ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਸ਼ਾਮਲ ਕੀਤੀ ਜਾ ਰਹੀ ਹੈ। ਆਸਟਰੇਲੀਆ ਦੀ ਸਟਾਰਟਅੱਪ ਕੰਪਨੀ ‘ਐਜਰਿਸ’ ਵਲੋਂ ਸਵੈਗਬੋਟ ਨਾਂ ਦਾ ਫਾਰਮਿੰਗ ਰੋਬੋਟ ਤਿਆਰ ਕੀਤਾ ਹੈ, ਜੋ ਫਸਲਾਂ ਦਾ ਨਿਰੀਖਣ ਕਰਨ ਅਤੇ ਪੈਦਾਵਾਰ ਦੀ ਗਿਣਤੀ ਕਰਨ ਦੇ ਕੰਮ ਆਏਗਾ। ਇਸ ਰੋਬੋਟ ਨੂੰ ਵੱਡੇ ਪੱਧਰ ’ਤੇ ਫਸਲਾਂ ਦੀ ਦੇਖਭਾਲ ਕਰਨ ਲਈ ਖਾਸ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ। 

 

ਇਸ ਰੋਬੋਟ ਨੂੰ ਤਿਆਰ ਕਰਕੇ ਫਿਲਹਾਲ ਆਸਟਰੇਲੀਅਲ ਸੈਂਟਰ ਫਾਰ ਫੀਲਡ ਰੋਬੋਟਸ ’ਚ ਰੱਖਿਆ ਗਿਆ ਹੈ। ਅਜਿਹਾ ਹੀ ਰੋਬੋਟ ਐਜਰਿਸ ਕੰਪਨੀ ਨੇ ਸਾਲ 2016 ’ਚ ਵੀ ਬਣਾਇਆ ਸੀ ਪਰ ਇਹ ਰਿਮੋਟ ਨਾਲ ਕੰਮ ਕਰਦਾ ਸੀ। ਇਸੇ ਲਈ ਹੁਣ ਇਸ ਰੋਬੋਟ ਨੂੰ ਮਨੁੱਖ ਰਹਿਤ ਢੰਗ ਨਾਲ ਕੰਮ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲਿਆਂਦਾ ਗਿਆ ਹੈ। 

PunjabKesari

ਕੀਟਨਾਸ਼ਕ ਸਪਰੇਅ ਕਰੇਗਾ ਡਿਜੀਟਲ ਫਾਰਮਹੈੱਡ ਰੋਬੋਟ
ਇਸ ਤੋਂ ਇਲਾਵਾ ਐਜਰਿਸ ਨੇ ਦੂਜਾ ਉਤਪਾਦ ਵੀ ਤਿਆਰ ਕੀਤਾ ਹੈ, ਜਿਸ ਨੂੰ ਕੰਪਨੀ ਨੇ ‘ਡਿਜੀਟਲ ਫਾਰਮਹੈੱਡ’ ਨਾਂ ਦਿੱਤਾ ਹੈ। ਫਸਲਾਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਇਹ ਰੋਬੋਟ ਆਪਣੇ-ਆਪ ਉਨ੍ਹਾਂ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਕਰੇਗਾ। ਇਹ ਪੈਦਾਵਾਹ ਦੇ ਅਨੁਮਾਨ ਸਬੰਧੀ ਕੰਮ ਆਟੋਮੈਟਿਕ ਢੰਗ ਨਾਲ ਪੂਰੇ ਕਰੇਗਾ।

PunjabKesari

ਢੁੱਕਵੀਂ ਕੀਮਤ ’ਚੇ ਲਿਆਉਣ ਦੀ ਆਸ
ਐਜਰਿਸ ਕੰਪਨੀ ਨੇ ਆਸ ਪ੍ਰਗਟਾਈ ਹੈ ਕਿ ਇਨ੍ਹਾਂ ਐਗਰੀਕਲਚਰਲ ਰੋਬੋਟ ਨੂੰ ਢੁੱਕਵੀਂ ਕੀਮਤ ’ਤੇ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਇਨ੍ਹਾਂ ਦੀ ਵਰਤੋਂ ਵਿਕਾਸਸ਼ੀਲ ਦੇਸ਼ਾਂ ’ਚ ਵੀ ਕੀਤੀ ਜਾ ਸਕੇ। 

PunjabKesari

12 ਮਹੀਨਿਆਂ ’ਚ ਮੁਹੱਈਆ ਹੋਵੇਗਾ
ਕੰਪਨੀ ਇਹ ਰੋਬੋਟ 12 ਮਹੀਨਿਆਂ ’ਚ ਮੁਹੱਈਆ ਕਰਵਾਏਗੀ। ਸਭ ਤੋਂ ਪਹਿਲਾਂ ਇਹ ਆਸਟਰੇਲੀਆ ’ਚ ਆਉਣਗੇ। ਇਸ ਤੋਂ ਬਾਅਦ ਇਨ੍ਹਾਂ ਰੋਬੋਟਸ ਨੂੰ ਹੌਲੀ-ਹੌਲੀ ਪੂਰੀ ਦੁਨੀਆ ’ਚ ਫੈਲਾਇਆ ਜਾਵੇਗਾ। ਹਾਲਾਂਕਿ ਅਜੇ ਵੀ ਇਨ੍ਹਾਂ ’ਤੇ ਕੁਝ ਪਰਖਾਂ ’ਤੇ ਵਿਕਾਸ ਕਾਰਜ ਕੀਤੇ ਜਾਣੇ ਬਾਕੀ ਹਨ। 


Related News