ਅਵਾਰਾ ਪਸ਼ੂਆਂ ਕਾਰਨ ਕਿਸਾਨਾਂ ਨੂੰ ਲੱਗੇਗਾ 250 ਕਰੋੜ ਦਾ ਰਗੜਾ

02/11/2016 5:04:24 PM

ਚੰਡੀਗੜ੍ਹ— ਮਾਲਵਾ ਖੇਤਰ ''ਚ ਆਵਾਰਾ ਪਸ਼ੂਆਂ ਨੇ ਕਿਸਾਨਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਅਤੇ ਇਨ੍ਹਾਂ ਪਸ਼ੂਆਂ ਨੇ ਕਿਸਾਨਾਂ ਨੂੰ ਢਾਈ ਸੋ ਕਰੋੜ ਰੁਪਏ ਦਾ ਰਗੜਾ ਲਗਾ ਦੇਣਗੇ। ਇਸ ਖੇਤਰ ''ਚ ਕਰੀਬ 48.62 ਏਕੜ ਰਕਬੇ ''ਚ ਕਣਕ ਬੀਜੀ ਗਈ ਹੈ। ਅੰਦਾਜ਼ੇ ਅਨੁਸਾਰ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਤੋਂ ਫਸਲਾਂ ਬਚਾਉਣ ਲਈ ਪ੍ਰਤੀ ਏਕੜ ਘੱਟੋ- ਘੱਟ 500 ਰੁਪਏ ਦਾ ਖਰਚਾ ਪੈ ਰਿਹਾ ਹੈ। ਇਸ ਹਿਸਾਬ ਨਾਲ ਕਿਸਾਨਾਂ ਨੂੰ ਕਰੀਬ 250 ਕਰੋੜ ਰੁਪਏ ਫਸਲਾਂ ਦੀ ਰਾਖੀ ''ਤੇ ਖ਼ਰਚਣੇ ਪੈ ਰਹੇ ਹਨ।
ਵੱਡੀ ਗੱਲ ਇਹ ਹੈ ਕਿ ਇਹ ਰਕਮ ਤਾਂ ਸਿਰਫ ਰਾਖੀ ਦੀ ਹੈ। ਅਵਾਰਾ ਪਸ਼ੂਆਂ ਵੱਲੋਂ ਕਣਕ ਤੇ ਹਰੇ ਚਾਰੇ ਦੀ ਫਸਲ ਦਾ ਕੀਤਾ ਨੁਕਸਾਨ ਵੱਖਰਾ ਹੈ। ਮਾਲਵਾ ਦੇ ਕਰੀਬ 10 ਜ਼ਿਲ੍ਹਿਆਂ ''ਚ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੈ। ਕਣਕਾਂ ਬਚਾਉਣ ਲਈ ਕਿਸਾਨ ਖੇਤਾਂ ''ਚ ਰਾਤਾਂ ਕੱਟ ਰਹੇ ਹਨ। 
ਪਿੰਡ ਬਾਂਡੀ ਦੇ ਕਿਸਾਨ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪ੍ਰਤੀ ਏਕੜ 200 ਖਰਚਾ ਘੋੜਾ ਬ੍ਰਿਗੇਡ ''ਤੇ ਕਰਨਾ ਪਿਆ ਹੈ। ਬਹੁਤੇ ਕਿਸਾਨਾਂ ਨੂੰ ਖੇਤਾਂ ਦੇ ਚਾਰੇ ਪਾਸੇ ਕੰਡਿਆਲੀ ਤਾਰ ਲਗਾਈ ਹੈ। ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਰਾਤ ਨੂੰ ਰਾਖੀ ਵਾਸਤੇ ਪ੍ਰਾਈਵੇਟ ਰਾਖੇ ਵੀ ਰੱਖੇ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਸਰਕਾਰ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਏ।