ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

03/23/2017 2:42:27 PM

ਅਬੋਹਰ (ਸੁਨੀਲ)— ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਭਗਤ ਸਿੰਘ ਚੋਕ ਤੇ ਸ਼ਰਧਾਪੂਰਵਕ ਮਨਾਇਆ ਗਿਆ। ਜਿਸ ਵਿੱਚ ਭਾਰੀ ਸੰਖਿਆ ਚ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ। ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਝੋਰੜਖੇੜਾ ਦੀ ਅਗਵਾਈ ਚ ਸਾਰੀਆਂ ਨੇ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਚੜਾ ਕੇ ਸ਼ਰਧਾ ਸੁਮਨ ਅਰਪਿਤ ਕੀਤੇ । ਬੁਲਾਰਿਆਂ ਨੇ ਕਿਹਾ ਕਿ ਅੱਜ ਦਾ ਇਹ ਦਿਨ ਸਾਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ  ਤੇ ਸੁਖਦੇਵ ਜੀ ਦੀ ਕੁਰਬਾਨੀਆਂ ਦੇ ਚਲਦੇ ਹੀ ਪ੍ਰਾਪਤ ਹੋਇਆ ਹੈ ਅਤੇ ਸਾਨੂੰ ਸਦੈਵ ਉਨਾਂ ਦਾ ਕਰਜ਼ਦਾਰ ਰਹਿਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਜਬਰ ਜ਼ੁਲਮ ਖਿਲਾਫ ਡਟ ਕੇ ਸੰੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਲਖਬੀਰ ਸਿੰਘ, ਕੁਲਵੰਤ ਕਿਰਤੀ, ਜਰਨੈਲ ਸਿੰਘ, ਰਾਮ ਕੁਮਾਰ, ਭਗਵੰਤ ਭਠੇਜਾ, ਨੋਪਾਰਾਮ, ਗੁਰਮੇਜ ਗੇਜੀ, ਅਵਤਾਰ ਸਿੰਘ, ਰਾਮ ਲਾਲ ਰੇਸ਼ਮ ਆਦਿ ਹਾਜ਼ਰ ਸਨ।