ਜ਼ਿਲ੍ਹੇ ’ਚ ਚਲਾਈ ਗਈ ਦਵਾਈ, ਖਾਦ, ਬੀਜ ਵਿਕਰੇਤਾਵਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ

07/30/2020 5:46:58 PM

ਕਿਸਾਨਾਂ ਨੂੰ ਖੇਤੀ ਵਿੱਚ ਵਰਤੀਆਂ ਜਾਂਦੀਆਂ ਖਾਦਾਂ ਤੇ ਦਵਾਈਆ ਦੀ ਕੁਆਲਿਟੀ ਬਰਕਰਾਰ ਰੱਖਣ ਵਾਸਤੇ ਕੁਆਲਿਟੀ ਕੰਟਰੋਲ ਐਕਟ ਪੂਰੀ ਤਰਾਂ ਨਾਲ ਲਾਗੂ ਕੀਤਾ ਜਾਵੇਗਾ। ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹੇ ਦੇ ਤਕਰੀਬਨ 200 ਖਾਦ ਅਤੇ 300 ਦੇ ਕਰੀਬ ਕੀੜੇਮਾਰ ਦਵਾਈ ਵਿਕਰੇਤਾਵਾਂ ਨੂੰ ਇਸ ਸੰਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਜਿੱਥੇ ਅਚਨਚੇਤ ਚੈਕਿੰਗ ਦੇ ਹੁਕਮ ਦਿੱਤੇ ਗਏ ਹਨ, ਉੱਥੇ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਸੈਂਪਲ ਲੈਣ ਦੀਆਂ ਹਦਾਇਤਾਂ ਕੀਤੀਆ ਗਈਆਂ ਹਨ। 

ਪੜ੍ਹੋ ਇਹ ਵੀ ਖਬਰ - ਮਾਨਸਿਕ ਤੇ ਸਰੀਰਕ ਸਮਰੱਥਾ ਨੂੰ ਖੋਰਾ ਲਗਾ ਰਹੀ ‘ਰਵਾਇਤੀ ਖੁਰਾਕ’ ਤੋਂ ਮੂੰਹ ਮੋੜਨ ਦੀ ਆਦਤ

ਜ਼ਿਲ੍ਹਾ ਜਲੰਧਰ ਵਿੱਚ ਚੈਕਿੰਗ ਮੁਹਿੰਮ ਦੌਰਾਨ ਅੱਜ ਬਲਾਕ ਨਕੋਦਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਵਿਸ਼ੇਸ਼ ਚਲਾਈ ਚੈਕਿੰਗ ਮੁਹਿੰਮ ਦੀ ਅਗਵਾਈ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਕੀਤੀ। ਇਸ ਮੁਹਿੰਮ ਦੌਰਾਨ ਸੰਗੋਵਾਲ ਨੇੜੇ ਮਹਿਤਪੁਰ ਵਿੱਚ ਰਣਜੀਤ ਪੈਸਟੀਸਾਈਡਜ ਦੇ ਨਾਮ ’ਤੇ ਕੰਮ ਕਰ ਰਹੇ ਦਵਾਈ, ਖਾਦ, ਬੀਜ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ਵਿੱਚ ਸ਼ਾਮਲ ਡਾ. ਸੁਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਪੀ. ਪੀ), ਅਤੇ ਡਾ. ਗੁਰਚਰਨ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇੰਨਫੋ.) ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬੰਧਤ ਡੀਲਰ ਕਈ ਦਵਾਈਆਂ ਬਿਨ੍ਹਾਂ ਐਡੀਸ਼ਨ ਤੋਂ ਵੇਚ ਰਿਹਾ ਸੀ। 

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

PunjabKesari

ਡਾ. ਸੁਰਿੰਦਰ ਸਿੰਘ ਵਲੋਂ ਕੀਤੀ ਹਦਾਇਤ ਅਨੁਸਾਰ ਸਬੰਧਤ ਦਵਾਈਆਂ ਦੀ ਸੇਲ ਬੰਦ ਕਰਨ ਦੇ ਨਾਲ ਨਾਲ ਡਾ .ਕਰਮਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਨਕੋਦਰ), ਵਲੋਂ ਵੱਖ-ਵੱਖ ਕੰਪਨੀਆਂ ਦੇ ਮਾਈਕ੍ਰੋਰਾਈਜਾ, ਜਿੰਕ (ਚਿਲੇਟਡ) ਅਤੇ ਫਿਪਰੋਨਿੱਲ ਦਵਾਈਆਂ ਅਤੇ ਬਾਇਫਰਟੀਲਾਇਜ਼ਰ ਦੇ ਸੈਂਪਲ ਵੀ ਭਰੇ ਗਏ। ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਦਵਾਈ, ਖਾਦ ਅਤੇ ਬੀਜ ਵਿਕਰੇਤਾਵਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਕਿਸਾਨ ਹਿੱਤ ਵਿੱਚ ਆਪਣਾਂ ਵਿਊਪਾਰ ਕਰਨ ਅਤੇ ਲਾਈਸੈਂਸ ਵਿੱਚ ਮੋਜੂਦ ਐਡੀਸ਼ਨਾ ਅਨੁਸਾਰ ਖਾਦ, ਦਵਾਈ ਅਤੇ ਬੀਜਾਂ ਦੀ ਵਿਕਰੀ ਕਿਸਾਨਾਂ ਨੂੰ ਕਰਨ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਇਸ ਮੌਕੇ ਇਲਾਕੇ ਵਿੱਚ ਕੁੱਝ ਦਵਾਈ, ਖਾਦ ਵਿਕਰੇਤਾਵਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਜਿਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਡਾ .ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਇਲਾਕੇ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਡੀਲਰਾਂ ਦੀ ਵਿਆਪਕ ਚੈਕਿੰਗ ਕਰਦੇ ਹੋਏ ਰਿਪੋਰਟ ਮੁੱਖ ਦਫਤਰ ਜਲੰਧਰ ਨੂੰ ਭੇਜੀ ਜਾਵੇ। ਡਾ .ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਦਵਾਈ, ਖਾਦ ਅਤੇ ਬੀਜ ਹਮੇਸ਼ਾਂ ਲਾਈਸੈਂਸੀ ਡੀਲਰ ਪਾਸੋ ਬਿੱਲ ਪ੍ਰਾਪਤ ਕਰਦੇ ਹੋਏ ਖਰੀਦਣ ਅਤੇ ਪਿੰਡਾਂ ਵਿੱਚ ਤੁਰਦੇ ਫਿਰਦੇ ਖੇਤੀ ਵਸਤਾਂ ਦੀ ਵਿਕਰੀ ਕਰ ਰਹੇ ਸ਼ਰਾਰਤੀ ਅੰਨਸਰਾਂ ਦੇ ਝਾਂਸੇ ਵਿੱਚ ਨਾ ਆਉਣ। ਜੇਕਰ ਕੋਈ ਗੈਰਕਾਨੂੰਨੀ ਤਰੀਕੇ ਨਾਲ ਦਵਾਈ ਆਦਿ ਦੀ ਵਿਕਰੀ ਪਿੰਡਾਂ ਵਿੱਚ ਕਰਦਾ ਨਜ਼ਰ ਆਉਂਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਆਪਣੇ ਇਲਾਕੇ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਦੇਣ।

ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’

PunjabKesari

ਡਾ.ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਜਲੰਧਰ।

ਪੜ੍ਹੋ ਇਹ ਵੀ ਖਬਰ - ਬਾਹਰਲਾ ਮੁਲਕ ਛੱਡ ਪੰਜਾਬ ਆ ਕੇ ‘ਨਰਿੰਦਰ ਸਿੰਘ ਨੀਟਾ’ ਬਣਿਆ ਕੁਦਰਤੀ ਖੇਤੀ ਦਾ ਕਾਮਯਾਬ ਕਿਸਾਨ


rajwinder kaur

Content Editor

Related News