‘ਪੰਜਾਬ ਬੰਦ’ ਨੂੰ ਸਫ਼ਲ ਬਨਾਉਣ ਲਈ ਕਿਸਾਨ ਜਥੇਬੰਦੀਆਂ ਨੇ ਚਲਾਈ ਮੁਹਿੰਮ

09/25/2020 11:39:13 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕਿਸਾਨਾਂ ਲਈ ਖੇਤੀਬਾੜੀ ਸਬੰਧੀ ਦੇ ਲਗਾਤਾਰ ਚੱਲ ਰਹੇ ਵਿਰੋਧ ਦੇ ਅਗਲੇ ਪੜਾਅ ਮਤਾਬਕ 25 ਸਤੰਬਰ ਨੂੰ ਯਾਨੀ ਅੱਜ ਪੰਜਾਬ ਬੰਦ ਰਹੇਗਾ। ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਕਲਾਕਾਰਾਂ ਨੇ ਵੀ ਪੰਜਾਬੀਆਂ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਅੱਜ ਕਿਸਾਨ ਜਥੇਬੰਦੀਆਂ ਦੁਆਰਾ ਪੰਜਾਬ ਬੰਦ ਕਰਨ ਲਈ ਮੁਹਿੰਮ ਚਲਾਈ। ਇਸ ਬਾਰੇ ਗੱਲ ਕਰਦਿਆਂ 31 ਕਿਸਾਨ ਜਥੇਬੰਦੀਆਂ  ਦੇ ਆਗੂ ਡਾ ਦਰਸ਼ਨ ਪਾਲ ਨੇ ਦੱਸਿਆ ਕਿ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਹੁੰਗਾਰੇ ਨੂੰ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਉਤਸ਼ਾਹਪੂਰਨ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ

ਸਾਰੇ ਸੂਬੇ ਵਿੱਚੋਂ ਇਕੱਠੀ ਕੀਤੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ, ਭਾਵੇ ਉਹ ਦੁੱਧ ਧੰਦੇ ਨਾਲ ਸਬੰਧਤ ਨੇ, ਭਾਵੇਂ ਮੰਡੀਆਂ ਦੇ ਵਪਾਰੀ, ਪੱਲੇਦਾਰਾਂ ਜਾਂ ਮੰਡੀ ਮੁਲਾਜ਼ਮ, ਦੁਕਾਨਦਾਰਾਂ, ਜਾਂ ਟਰਾਂਸਪੋਰਟਰਾਂ ਜਿਵੇਂ ਟੈਂਪੂਆਂ, ਮਿੰਨੀ ਬੱਸਾਂ ਅਤੇ ਬੱਸਾਂ ਅਤੇ ਟਰੱਕਾਂ ਵਾਲਿਆਂ ਦੀਆਂ ਨੇ ਜਾਂ ਫਿਰ ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥਾਂ ਅਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਜਾਂ ਧਾਰਮਿਕ ਤੇ ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ, ਸਾਰਿਆਂ ਨੇ ਬੰਦ ਵਿੱਚ ਹਿੱਸਾ ਲੈਣ ਅਤੇ ਬੰਦ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਬੰਦ ਸਵੇਰੇ ਦਿਨ ਚੜ੍ਹਦੇ ਤੋਂ ਸ਼ੁਰੂ ਹੋਕੇ ਸ਼ਾਮ 4.00 ਵਜੇ ਤੱਕ ਰਹੇਗਾ। ਕੇਵਲ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਸਿਆਸੀ ਦਲਾਂ ਨੇ ਵੀ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਅਤੇ ਕਾਮਯਾਬ ਕਰਨ ਦਾ ਸੱਦਾ ਦਿੱਤਾ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ਲਖਨਊ ਦਾ ਕੌਫ਼ੀ ਘਰ ਰੱਖੇਗਾ ਤੁਹਾਡੀ ਸਿਹਤ ਦੀ ਖ਼ਿਆਲ, ਸ਼ਾਮਲ ਕੀਤਾ ਇਹ ‘ਕਾੜਾ’

ਉਨ੍ਹਾਂ ਕਿਹਾ ਕਿ ਅੱਜ ਸਾਰੇ ਪੰਜਾਬ ਵਿੱਚ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਮੰਡੀਆਂ ਵਿੱਚ ਮੋਟਰਸਾਈਕਲਾਂ 'ਤੇ ਝੰਡੇ ਲਾ ਕੇ, ਨਾਅਰੇ ਮਾਰਦੇ ਹੋਏ ਕਿਸਾਨ ਜਥੇਬੰਦੀਆਂ ਨੇ ਬਾਜ਼ਾਰਾਂ ਅਤੇ ਦੁਕਾਨਾਂ ਨੂੰ ਬੰਦ ਕਰਨ ਦਾ ਸੱਦਾ ਦਿੰਦੇ ਹੋਏ ਵਿਖਾਵੇ ਕੀਤੇ। ਉਨ੍ਹਾਂ ਅੱਗੇ ਵੀ ਜਾਣਕਾਰੀ ਦਿੱਤੀ ਕਿ ਇਹ ਬੰਦ 22 ਜ਼ਿਲ੍ਹਿਆਂ ਦੇ ਅੰਦਰ ਜੇਕਰ ਔਸਤਨ ਪੰਜ ਨਾਕੇ ਪ੍ਰਤੀ ਜ਼ਿਲ੍ਹੇ ਮੁਤਾਬਿਕ 100 ਤੋਂ 125 ਥਾਵਾਂ ਉੱਤੇ ਰੇਲਾਂ ਅਤੇ ਸੜਕਾਂ ਤੇ ਆਵਾਜਾਈ ਠੱਪ ਕੀਤੀ ਜਾਵੇਗੀ ਅਤੇ ਜਾਮ ਲਾਏ ਜਾਣਗੇ। ਉਨ੍ਹਾਂ ਪੈਟਰੋਲ ਪੰਪਾਂ, ਫੈਕਟਰੀਆਂ ਸਮੇਤ ਮਿਲਕ ਉਤਪਾਦਕ ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਦੇਸ਼ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ  ਇੱਕ ਅਜਿਹਾ ਮਾਹੌਲ ਸਿਰਜ ਰਹੀਆਂ ਹਨ, ਜਿਸ ਨਾਲ ਵੱਖੋ ਵੱਖ ਪਾਰਟੀਆਂ ਦੀਆਂ ਸਰਕਾਰਾਂ ਲਈ ਸਿਰਦਰਦੀਆਂ ਖੜ੍ਹੀਆਂ ਹੋ ਚੁੱਕੀਆਂ ਹਨ ਅਤੇ ਪੰਜਾਬ ਦੇ ਕਿਸਾਨ ਅਤੇ ਲੋਕ ਇਸ ਵਿੱਚ ਆਗੂ ਭੂਮਿਕਾ ਨਿਭਾ ਰਹੇ ਹਨ।

ਪੜ੍ਹੋ ਇਹ ਵੀ ਖਬਰ - ਜਾਣੋ ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ, ਕਿੰਨੀ ਮਾਤਰਾ ‘ਚ ਤੇ ਕਿਵੇਂ ਪਿਲਾਉਣਾ ਚਾਹੀਦੈ ‘ਗਾਂ ਦਾ ਦੁੱਧ’

ਉਨ੍ਹਾਂ ਨੇ ਪੰਜਾਬ ਦੀਆਂ 31 ਜਥੇਬੰਦੀਆਂ ਵੱਲੋਂ ਪੰਜਾਬ ਦੇ ਸਮੂਹ ਲੋਕਾਂ ਖ਼ਾਸ ਕਰਕੇ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਆਪਣੇ ਇਸ ਸੰਘਰਸ਼ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਅਤੇ ਬੀਜੇਪੀ ਦੇ ਆਗੂਆਂ ਦੇ ਬਾਈਕਾਟ ਦੇ ਸੱਦੇ ਨੂੰ ਪੂਰੇ ਅਮਨ ਸ਼ਾਂਤੀ ਦੇ ਤਰੀਕੇ ਨਾਲ ਲਾਗੂ ਕਰਨ, ਕਿਉਂਕਿ ਹੋ ਸਕਦਾ ਹੈ ਕਿ ਕਿਸਾਨ, ਪੰਜਾਬ ਅਤੇ ਲੋਕ ਵਿਰੋਧੀ ਸ਼ਕਤੀਆਂ ਸਾਡੇ ਇਸ ਸੰਘਰਸ਼ ਦੀ ਪਿੱਠ ਵਿੱਚ ਛੁਰਾ ਖੋਭਣ ਲਈ ਕੋਈ ਸ਼ਰਾਰਤੀ ਅੰਸਰਾਂ ਨੂੰ ਭੜਕਾਊ ਅਤੇ ਗਲਤ ਹਰਕਤ ਕਰਨ ਭੇਜਣ ਸਾਨੂੰ ਉਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਖੇਤੀ ਆਰਡੀਨੈਂਸ ਰਾਹੀਂ ਭਾਰਤ ਦੀ ਰੀੜ੍ਹ ਦੀ ਹੱਡੀ ਕਿਸਾਨੀ ਉੱਪਰ ਛਾਏ ਖ਼ਤਰੇ ਦੇ ਬੱਦਲ 

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ

rajwinder kaur

This news is Content Editor rajwinder kaur