ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ ਬਿਜਾਈ ਲਈ ਬਣਾਈ ਮਸ਼ੀਨ ਦਾ ਪ੍ਰੀਖਣ ਰਿਹਾ ਸਫਲ

06/06/2020 6:45:28 PM

ਸਮਰਾਲਾ (ਗਰਗ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਮੈਟ ਟਾਈਪ ਪਨੀਰੀ ਬੀਜਣ ਲਈ ਵਿਕਸਤ ਕੀਤੀ ਨਵੀਂ ਮਸ਼ੀਨ ਦਾ ਪ੍ਰੀਖਣ ਅੱਜ ਸਮਰਾਲਾ ਬਲਾਕ ਦੇ ਪਿੰਡ ਸਰਵਰਪੁਰ ਵਿਖੇ ਕੀਤਾ ਗਿਆ। ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਸਹਿਯੋਗ ਨਾਲ ਕਿਸਾਨ ਗੁਰਵਿੰਦਰ ਸਿੰਘ ਦੇ ਖੇਤ ਵਿੱਚ ਪਨੀਰੀ ਬੀਜ ਕੇ ਇਸ ਮਸ਼ੀਨ ਦਾ ਪ੍ਰੀਖਣ ਕੀਤਾ ਗਿਆ, ਜੋ ਕਿ ਪੂਰੀ ਤਰ੍ਹਾਂ ਸਫ਼ਲ ਰਿਹਾ। ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨਰਇੰਗ ਵਿਭਾਗ ਵੱਲੋਂ ਵਿਕਸਿਤ ਕੀਤੀ ਗਈ ਇਸ ਮਸ਼ੀਨ ਦੇ ਪ੍ਰੀਖਣ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਬ ਸਿੰਘ, ਡਾ. ਅਨੂਪ ਦੀਕਸ਼ਤ ਸੀਨੀਅਰ ਖੋਜ ਇੰਜੀਨੀਅਰ, ਡਾ. ਦਵਿੰਦਰ ਤਿਵਾੜੀ, ਇੰਜੀਨੀਅਰ ਅਰਸ਼ਦੀਪ ਸਿੰਘ, ਇੰਜ ਕਰੁਣ ਸ਼ਰਮਾ ਅਤੇ ਡਿਮਾਂਸਟ੍ਰੇਟਰ ਗੁਰਸ਼ਰਨ ਸਿੰਘ ਮੌਜੂਦ ਸਨ। 

ਪੜ੍ਹੋ ਇਹ ਵੀ ਖਬਰ - ‘ਕੋਰੋਨਾ ਜਾਂਚ ਲਈ ਨਮੂਨੇ ਇਕੱਤਰ ਕਰਨ ’ਚ ਲਗਦਾ ਹੈ 60 ਸੈਕਿੰਟ ਤੋਂ ਘੱਟ ਦਾ ਸਮਾਂ’
                     
ਇਸ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਗੁਰਸਾਹਬ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਮੈਟ ਟਾਈਪ ਪਨੀਰੀ ਦੇ ਹੱਥੀ ਹੋਣ ਵਾਲੇ ਕਈ ਕੰਮਾਂ ਨੂੰ ਇਕ ਵਾਰ ਵਿਚ ਕਰ ਦਿੰਦੀ ਹੈ। ਜਿਸ ਵਿੱਚ ਬੈੱਡ ਤਿਆਰ ਕਰਨ, ਪਲਾਸਟਿਕ ਸ਼ੀਟ ਨੂੰ ਬੈੱਡ ਅਤੇ ਵਿਛਾਉਣਾ, ਖੇਤ ਵਿੱਚੋਂ ਹੀ ਮਿੱਟੀ ਚੁੱਕ ਸ਼ੀਟ ਉਪਰ ਇਕਸਾਰ ਖਿਲਾਰਣਾ ਅਤੇ ਬੀਜ ਨੂੰ ਇਕਸਾਰ ਕੇਰਨਾ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਪ੍ਰੀਖਣ ਦੇ ਆਧਾਰ ’ਤੇ ਆਪਣੇ ਆਖਰੀ ਪੜਾਅ ਵਿੱਚ ਹੈ ਅਤੇ ਬਹੁਤ ਜਲਦ ਹੀ ਇਹ ਵੱਡੇ ਪੱਧਰ ’ਤੇ ਕਿਸਾਨਾਂ ਦੇ ਖੇਤਾਂ ਵਿੱਚ ਬਿਜਾਈ ਕਰਦੀ ਨਜ਼ਰ ਆਏਗੀ।

ਪੜ੍ਹੋ ਇਹ ਵੀ ਖਬਰ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)

ਡਾ. ਅਨੂਪ ਦੀਕਸ਼ਤ ਨੇ ਦੱਸਿਆ ਕਿ ਇਹ ਮਸ਼ੀਨ ਦੇ ਆਉਣ ਨਾਲ ਝੋਨੇ ਦੀ ਮੈਟ ਟਾਈਪ ਪਨੀਰੀ ਤਿਆਰ ਕਰਨ ਦਾ ਕੰਮ ਬਹੁਤ ਸੁਖਾਲਾ ਹੋ ਗਿਆ ਹੈ। ਇਹ ਮਸ਼ੀਨ ਇੱਕ ਦਿਨ ਵਿੱਚ ਅਨੂਕੂਲ ਹਾਲਤਾਂ ਦੌਰਾਨ 100-150 ਏਕੜ ਦੀ ਪਨੀਰੀ ਬੀਜ ਸਕਦੀ ਹੈ । ਇਸ ਮੌਕੇ ਮੌਜੂਦ ਕਿਸਾਨਾਂ ਨੇ ਮਸ਼ੀਨ ਦੁਆਰਾ ਬੀਜੀ ਗਈ ਪਨੀਰੀ ’ਤੇ ਤਸੱਲੀ ਜ਼ਾਹਿਰ ਕੀਤੀ ਅਤੇ ਜਲਦੀ ਤੋਂ ਜਲਦੀ ਇਹ ਮਸ਼ੀਨ ਕਿਸਾਨਾਂ ਨੂੰ ਮੁਹੱਈਆ ਕਰਾਉਣਾ ਦੀ ਮੰਗ ਰੱਖੀ।

ਪੜ੍ਹੋ ਇਹ ਵੀ ਖਬਰ -  ਸਕੂਲੀ ਸਿੱਖਿਆ ਨੂੰ ਮੁੜ ਤੋਂ ਲੀਹੇ ਪਾਉਣ ਦੀ ਤਿਆਰੀ ਜਾਣੋ ਕਿਵੇਂ ਕਰੀਏ ?

ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਨੂੰ ਠੀਕ ਕਰਦੀ ਹੈ ‘ਇਮਲੀ’, ਸ਼ੂਗਰ ਲਈ ਵੀ ਹੁੰਦੀ ਹੈ ਫਾਇਦੇਮੰਦ


rajwinder kaur

Content Editor

Related News