ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਲਈ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ

09/16/2020 6:33:48 PM

ਡਾ. ਸੁਰਿੰਦਰ ਸਿੰਘ- ਮੁੱਖ ਖੇਤੀਬਾੜੀ ਅਫਸਰ

ਜ਼ਿਲ੍ਹਾ ਜਲੰਧਰ ਵਿੱਚ ਝੋਨੇ ਦੀ ਤਕਰੀਬਨ 12.5 ਲੱਖ ਟਨ ਪਰਾਲੀ ਹੁੰਦੀ ਹੈ, ਕੋਵਿਡ -19 ਦੀ ਮਹਾਂਮਾਰੀ ਦੇ ਪ੍ਰਭਾਵ ਵਿੱਚ ਹੋਰ ਵਾਧਾ ਹੋਣ ਤੋਂ ਰੋਕਣ ਲਈ ਸਾਨੂੰ ਝੋਨੇ ਦੀ ਪਰਾਲੀ ਨੁੰ ਅੱਗ ਲਗਾਉਣ ਦੇ ਰੁਝਾਨ ਤੋਂ ਬੱਚਣ ਦੀ ਜ਼ਰੂਰਤ ਹੈ। ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ  ਜ਼ਿਲ੍ਹਾ ਜਲੰਧਰ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕੋਵਿਡ -19 ਸਾਹ ਨਾਲ ਸਬੰਧਤ ਬੀਮਾਰੀ ਹੈ। ਝੋਨੇ ਦੇ ਪਰਾਲ ਨੂੰ ਸਾੜਨ ਨਾਲ ਪੈਦਾ ਹੁੰਦਾ ਧੂੰਆਂ ਇਸ ਸਾਹ ਨਾਲ ਸਬੰਧਤ ਕੋਰੋਨਾ ਵਾਇਰਸ ਬੀਮਾਰੀ ਦੇ ਪ੍ਰਕੋਪ ਵਿੱਚ ਹੋਰ ਵਾਧਾ ਕਰ ਸਕਦਾ ਹੈ। 

ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਡਾ.ਸਿੰਘ ਨੇ ਹਦਾਇਤ ਕੀਤੀ ਕਿ ਸਮੂਹ ਖੇਤੀ ਅਧਿਕਾਰੀ ਕਰਮਚਾਰੀ ਪੰਚਾਇਤਾਂ, ਸਹਿਕਾਰੀ ਸਭਾਵਾਂ ਆਦਿ ਨਾਲ ਤਾਲੁਕ ਪੈਦਾ ਕਰਦੇ ਹੋਏੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜ਼ਿਲ੍ਹੇ ਦੇ ਸਮੂਹ ਪਿੰਡਾ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ। ਇਸ ਦੇ ਸਬੰਧ ਵਿੱਚ ਜ਼ਿਲ੍ਹੇ ਵਿੱਚ ਸੀ. ਆਰ. ਐੱਮ, ਸਕੀਮ ਅਧੀਨ 1850 ਕਿਸਾਨਾਂ ਅਤੇ ਕਿਸਾਨ ਗਰੁੱਪਾਂ, ਪੰਚਾਇਤਾਂ ਆਦਿ ਦੇ ਡਰਾਅ ਕੱਢੇ ਗਏ ਹਨ। ਇਸ ਡਰਾਅ ਵਿੱਚ ਕਾਮਯਾਬ 850 ਕਿਸਾਨਾਂ, ਕਿਸਾਨ ਗਰੁੱਪਾਂ ਆਦਿ ਨੂੰ ਕਿਹਾ ਗਿਆ ਕਿ ਉਹ ਮਿਤੀ 26 ਸਤੰਬਰ ਤੱਕ ਮਸ਼ੀਨਾਂ ਦੀ ਖ੍ਰੀਦ ਕਰਕੇ ਬਿੱਲ ਵਿਭਾਗ ਕੋਲ ਜਮਾਂ ਕਰਵਾ ਦੇਣ ਤਾਂ ਜੋ ਲੋੜੀਂਦੀ ਵੈਰੀਫਿਕੇਸ਼ਨ ਉਪਰੰਤ ਸਬਸਿਡੀ ਦੀ ਰਾਸ਼ੀ ਲਾਭਪਾਤਰੀ ਦੇ ਬੈਂਕ ਖਾਤਿਆ ਵਿੱਚ ਸਮੇਂ ਸਿਰ ਪਾਈ ਜਾ ਸਕੇ।

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਡਾ.ਸੁਰਿੰਦਰ ਸਿੰਘ ਨੇ ਮੀਟਿੰਗ ਵਿੱਚ ਕਿਹਾ ਕਿ ਜ਼ਿਲ੍ਹੇ ਵਿੱਚ ਹਾੜੀ ਦੌਰਾਨ ਆਲੂਆਂ ਜਾਂ ਕਣਕ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਹੁਣ ਤੋਂ ਹੀ ਰਾਬਤਾ ਕੀਤਾ ਜਾਵੇ ਅਤੇ ਖਾਸ ਤੌਰ ’ਤੇ ਛੋਟੇ ਤੇ ਸੀਮਾਂਤ ਕਿਸਾਨ ਜਿਨ੍ਹਾਂ ਦੀ ਗਿਣਤੀ ਤਕਰੀਬਨ 13000 ਹੈ, ਨੂੰ ਜ਼ਿਲ੍ਹੇ ਵਿੱਚ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ, ਕਸਟਮ ਹਾਇਰਿੰਗ ਸੈਂਟਰਾਂ ਆਦਿ ਕੋਲ ਮੌਜੂਦ ਕਿਰਾਏ ’ਤੇ ਮਿੱਲ ਸਕਣ ਵਾਲਿਆਂ ਮਸ਼ੀਨਾਂ ਬਾਰੇ ਜਾਣੂ ਕਰਵਾਈਆ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਫਿਲਹਾਲ 189 ਸਹਿਕਾਰੀ ਸਭਾਵਾਂ, 287 ਕਿਸਾਨ ਗਰੁੱਪਾਂ ਪਾਸ ਕਰਾਪ ਰੈਜਿਡਿਓ ਮੈਨੇਜਮੈਂਟ ਅਧੀਨ ਵੱਖ-ਵੱਖ ਮਸ਼ੀਨਾ ਜਿਵੇਂ ਜੀਰੋ ਡਰਿੱਲ, ਹੈਪੀ ਸੀਡਰ, ਆਰ.ਐੱਮ.ਬੀ.ਪਲਾਓ, ਸੁਪਰਸੀਡਰ ਆਦਿ ਮਸ਼ੀਨਾਂ ਉਪਲਭਧ ਹਨ ਅਤੇ ਹੁਣ ਇਸ ਸੀਜਨ ਦੋਰਾਨ ਹੋਰ 406 ਕਸਟਮ ਹਾਇਰਿੰਗ ਸੈਂਟਰ ਹੋਂਦ ਵਿੱਚ ਆ ਰਹੇ ਹਨ।

ਕੋਰੋਨਾ ਦੇ ਕਹਿਰ ਤੋਂ ਹੁਣ ਤੱਕ ਬਚਿਆ ਹੋਇਆ ਹੈ ਇਹ ‘ਮਹਾਂਦੀਪ’, ਜਾਣੋ ਕਿਵੇਂ (ਵੀਡੀਓ)

ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਹੈ ਕਿ ਸਹਿਕਾਰੀ ਸਭਾਵਾ ਰਾਹੀਂ ਕਿਸਾਨਾਂ ਨੂੰ ਇਹ ਮਸ਼ੀਨਾਂ ਕਿਰਾਏ ’ਤੇ ਮਿਲਦੀਆਂ ਹਨ, ਜਿਨ੍ਹਾਂ ਰਾਹੀਂ ਕਿਸਾਨ ਘੱਟ ਖਰਚੇ ਤੇ ਝੋਨੇ ਦੀ ਪਰਾਲੀ ਦੀ ਸੰਭਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਹੈ ਕਿ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਜ਼ਿਲ੍ਹਾ ਪੰਚਾਇਤ ਅਫਸਰ ਜਲੰਧਰ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਸਹਿਕਾਰੀ ਸਭਾਵਾਂ ਦੇ ਸਕੱਤਰ ਸਹਿਬਾਨਾ ਅਤੇ ਸਰਪੰਚਾ ਆਦਿ ਨੁੰ ਜਾਗਰੂਕ ਕਰਨ ਲਈ ਉਪਰਾਲੇ ਕਰਨ ਅਤੇ ਜੇਕਰ ਇਸ ਸਬੰਧੀ ਕਿਸੇ ਸਿਖਲਾਈ ਦੀ ਲੋੜ ਹੋਣ ਤੇ ਉਨ੍ਹਾਂ ਨੂੰ ਪਰਾਲੀ ਦੀ ਸੰਭਾਲ ਬਾਰੇ ਜਾਣਕਾਰੀ ਵੈਬੀਨਾਰ ਜਾਂ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਰਾਹੀਂ ਦਿੱਤੀ ਜਾ ਸਕਦੀ ਹੈ।

ਮੀਟਿੰਗ ਵਿੱਚ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਕਿਸਾਨ ਸਿਖਲਾਈ ਅਫਸਰ ਜਲੰਧਰ ਨੇ ਦੱਸਿਆ ਕਿ ਕਿਸਾਨਾਂ ਨੂੰ ਨੁਕੜ ਮੀਟਿੰਗਾ ਅਤੇ ਹੋਰ ਮਾਡਰਨ ਸੰਚਾਰ ਸਾਧਨਾ ਦੀ ਵਰਤੋਂ ਕਰਦੇ ਹੋਏ ਝੋਨੇ ਦੀ ਪਰਾਲੀ ਦੀ ਸੰਭਾਲ ਬਾਰੇ ਦੱਸਿਆ ਜਾਵੇਗਾ। ਇਸ ਮੌਕੇ ਵੱਖ-ਵੱਖ ਸਕੀਮਾਂ, ਸੀ. ਡੀ. ਪੀ., ਐੱਨ.ਐੱਫ.ਐੱਸ.ਐੱਮ, ਸੀ. ਆਰ. ਐੱਮ., ਪੀ.ਐੱਮ.ਕੇ. ਐੱਸ. ਵਾਈ., ਆਤਮਾ ਆਦਿ ਦਾ ਵੱਖ-ਵੱਖ ਸਕੀਮ ਦੇ ਇੰਚਾਰਜ ਡਾ.ਸੁਰਜੀਤ ਸਿੰਘ, ਡਾ. ਮਨਦੀਪ ਸਿੰਘ, ਡਾ.ਮੀਨਾਕਸ਼ੀ ਕੋਸ਼ਲ, ਇੰਜ ਨਵਦੀਪ ਸਿੰਘ, ਡਾ ਵਿਪੁਲ ਛਾਬੜਾ ਨੇ ਮੌਕੇ ’ਤੇ ਜਾਣਕਾਰੀ ਪ੍ਰਾਪਤ ਕੀਤੀ।

ਕਿਰਸਾਨੀ ਸਮੱਸਿਆਵਾਂ ਦਾ ਹੱਲ ‘ਕਰਜ਼ਾ ਮੁਆਫ਼ੀ’, ਜਾਣਨ ਲਈ ਸੁਣੋ ਇਹ ਵੀਡੀਓ

ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਜਲੰਧਰ ਨੇ ਮੀਟਿੰਗ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਮੁੱਚੀ ਵਾਢੀ ਲਈ ਐੱਸ. ਐੱਮ. ਐੱਸ. ਨਾਲ ਲੈਸ ਕੰਬਾਇਨਾ ਹੀ ਚਲਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾ. ਬਲਬੀਰ ਚੰਦ ਸਹਾਇਕ ਗੰਨਾ ਵਿਕਾਸ ਅਫਸਰ ਜਲੰਧਰ ਨੇ ਮੀਟਿੰਗ ਵਿੱਚ ਕਿਹਾ ਕਿ ਕਮਾਦ ਦੀ ਕੱਤਕੀ ਬਿਜਾਈ ਲਈ ਬੀਜ ਸਬੰਧਤ ਮਿੱਲਾਂ ਨਾਲ ਤਾਲਮੇਲ ਕਰਦੇ ਹੋਏ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਮਾਦ ਵਿੱਚ ਅੰਤਰ ਫਸਲਾਂ ਦੀ ਕਾਸ਼ਤ ਲਈ ਕਮਾਦ ਦੀ ਪੱਤਝੜੀ ਬਿਜਾਈ ਬੇਹੱਦ ਅਨੂਕੂਲ ਹੈ।

ਇਸ ਮੀਟਿੰਗ ਵਿੱਚ ਡਾ.ਜਸਵੰਤ ਰਾਏ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿ ਹਮੇਸ਼ਾ ਦਵਾਈ ਦੀ ਖ੍ਰੀਦ ਵੇਲੇ ਡੀਲਰ ਪਾਸੋਂ ਖ੍ਰੀਦ ਬਿੱਲ ਜ਼ਰੂਰ ਪ੍ਰਾਪਤ ਕਰਨ। ਮੀਟਿੰਗ ਵਿੱਚ ਡਾ.ਅਰੁਣ ਕੋਹਲੀ, ਡਾ. ਰਣਜੀਤ ਸਿੰਘ ਚੋਹਾਨ ਖੇਤੀਬਾੜੀ ਅਫਸਰ ਵੀ ਮੌਜੂਦ ਸਨ।    

ਡਾ.ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ।


rajwinder kaur

Content Editor

Related News