ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਕਰਨ ਵਾਲੇ ਰਾਹ ਦਸੇਰੇ ਕਿਸਾਨਾਂ ਤੋਂ ਸੇਧ ਲੈਣ ਦੀ ਜ਼ਰੂਰਤ

10/21/2020 3:53:15 PM

ਡਾ.ਸੁਰਿੰਦਰ ਸਿੰਘ

ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਜਾਗਰੂਕ ਕਰਨ ਲਈ ਜਿਥੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ, ਉਥੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕੀਤੇ ਸਫਲ ਉਪਰਾਲਿਆਂ ਬਾਰੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਲੰਧਰ ਜ਼ਿਲ੍ਹਾ ਸੂਬੇ ਦਾ ਕੇਂਦਰੀ ਜ਼ਿਲ੍ਹਾ ਹੋਣ ਦੇ ਨਾਲ-ਨਾਲ ਇਸ ਜ਼ਿਲ੍ਹੇ ਨੂੰ ਪੰਜਾਬ ਦਾ ਮੀਡੀਆ ਸੈਂਟਰ ਵੀ ਆਖਿਆ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

ਜ਼ਿਲ੍ਹੇ ਦੇ ਕੁੱਲ ਵਾਹੀਯੋਗ 2.38 ਲੱਖ ਹੈਕਟੇਅਰ ਰਕਬੇ ਵਿੱਚੋਂ ਤਕਰੀਬਨ 70% ਰਕਬੇ ਵਿੱਚ ਕਣਕ/ ਝੋਨੇ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਸਬਜ਼ੀਆਂ ਦੀ ਖੇਤੀ ਵਿੱਚ ਆਲੂਆਂ ਅਧੀਨ ਤਕਰੀਬਨ 22000 ਹੈਕਟੇਅਰ ਰਕਬਾ ਹੈ। ਉਨ੍ਹਾਂ ਕਿਹਾ ਹੈ ਕਿ ਜ਼ਿਲ੍ਹੇ ਦੇ ਕਿਸਾਨਾਂ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਵਿੱਚ ਸਕਾਰਾਤਮਕ ਤਬਦੀਲੀ ਹੋਈ ਹੈ। ਹੁਣ ਬਹੁਤ ਸਾਰੇ ਕਿਸਾਨ ਨਵੀਨਤਮ ਮਸ਼ੀਨਾ ਅਤੇ ਹੋਰ ਰਵਾਇਤੀ ਢੰਗ ਤਰੀਕੇ ਅਪਣਾਉਂਦੇ ਹੋਏ ਝੋਨੇ ਦੀ ਪਰਾਲੀ ਦੀ ਸੰਭਾਲ ਕਾਮਯਾਬੀ ਨਾਲ ਕਰ ਰਹੇ ਹਨ।ਪਿੰਡ ਬਹਿਰਾਮ ਸਰੇਸ਼ਠਾ ਬਲਾਕ ਭੋਗਪੁਰ ਦੇ ਵਸਨੀਕ ਸ ਸੁਖਪਾਲ ਸਿੰਘ ਝੋਨੇ ਦੀ ਪਰਾਲੀ ਨੂੰ ਤਵੀਆਂ ਨਾਲ ਕੁੱਤਰਣ ਉਪਰੰਤ ਅਤੇ ਬਾਅਦ ਵਿੱਚ ਰੋਟਾਵੇਟਰ ਚੱਲਾ ਕੇ ਖੇਤ ਤਿਆਰ ਕਰਦਾ ਹੈ ਅਤੇ ਉਪਰੰਤ ਕਣਕ ਦੀ ਬਿਜਾਈ ਕਰ ਰਿਹਾ ਹੈ। ਇਸ ਕਿਸਾਨ ਨੇ ਆਪਣੇ ਤਜਰਬੇ ਰਾਹੀਂ ਦੱਸਿਆ ਹੈ ਕਿ ਇਸ ਤਰਾਂ ਨਾਲ ਉਸ ਵੱਲੋਂ ਬਗੈਰ ਕੋਈ ਮਹਿੰਗੀ ਮਸ਼ੀਨਰੀ ਦੀ ਵਰਤੋਂ ਕੀਤੇ  ਝੋਨੇ ਦੀ ਪਰਾਲੀ ਦੀ ਸੰਭਾਲ ਹੋ ਜਾਂਦੀ ਹੈ। ਅਜਿਹੇ ਖੇਤਾਂ ਵਿੱਚ ਕਣਕ ਦੀ ਫਸਲ ’ਤੇ ਘੱਟ ਖਾਦਾ ਅਤੇ ਦਵਾਈਆਂ ਦਾ ਇਸਤੇਮਾਲ ਹੁੰਦਾ ਹੈ ਅਤੇ ਚੰਗਾ ਝਾੜ ਵੀ ਪ੍ਰਾਪਤ ਕੀਤਾ ਜਾ ਸਕਦਾ। 

ਪੜ੍ਹੋ ਇਹ ਵੀ ਖਬਰ - ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਹੋ ਰਹੀਆਂ ਲੱਖਾਂ ਮੌਤਾਂ, 3 ਸਾਲ ਪਹਿਲਾਂ ਰਿਪੋਰਟ ’ਚ ਹੋਇਆ ਸੀ ਖੁਲਾਸਾ

PunjabKesari

ਸ.ਕਮਲਪ੍ਰੀਤ ਸਿੰਘ ਪਿੰਡ ਰਿਆਸਤਗੋ ਬਲਾਕ ਭੋਗਪੁਰ ਨੇ ਦੱਸਿਆ ਕਿ ਉਸ ਵੱਲੋਂ ਝੋਨੇ ਦੀ ਵਾਢੀ ਤੋਂ ਬਾਅਦ ਮਲਚਰ ਫੇਰਨ ਉਪਰੰਤ ਰੋਟਾਵੇਟਰ ਅਤੇ ਆਰ.ਐੱਮ.ਬੀ ਪਲਾਓ ਦੀ ਵਰਤੋਂ ਕਰਦੇ ਹੋਏ ਪਰਾਲੀ ਨੂੰ ਜ਼ਮੀਨ ਵਿੱਚ ਹੀ ਵਾਹਿਆ ਅਤੇ ਉਹ ਪਿਛਲੇ 2 ਸਾਲਾਂ ਤੋਂ ਇਸੇ ਤਰਾਂ ਨਾਲ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਕੇ ਖੇਤ ਤਿਆਰ ਕਰ ਰਹੇ ਹਨ। ਸ.ਲਖਵਿੰਦਰ ਸਿੰਘ ਪਿੰਡ ਮਾਣਕਪੁਰ ਬਲਾਕ ਸ਼ਾਹਕੋਟ ਨੇ ਕਿਹਾ ਹੈ ਕਿ ਉਸ ਵੱਲੋਂ 6-7 ਸਾਲ ਪਹਿਲਾਂ ਤਵੀਆਂ ਫੇਰਨ ਤੋਂ ਬਾਅਦ ਫੂਸ ਨੂੰ ਅੱਗ ਲਗਾਈ ਜਾਂਦੀ ਰਹੀ ਹੈ ਪਰ ਹੁਣ ਜਦੋਂ ਦੀਆਂ ਨਵੀਆਂ ਤਕਨੀਕਾਂ ਅਤੇ ਮਸ਼ੀਨਾਂ ਆਈਆਂ ਹਨ, ਉਸ ਵੱਲੋਂ ਹੈਪੀ ਸੀਡਰ ਮਸ਼ੀਨ ਰਾਹੀਂ ਝੋਨੇ ਦੀ ਪਰਾਲੀ ਦੀ ਸੰਭਾਲ ਉਪਰੰਤ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

ਸ਼੍ਰੀ ਸ਼ੇਰ ਸਿੰਘ ਬਲਾਕ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਾ ਕਿਸਾਨ ਭਾਵੇ ਇੱਕ ਛੋਟਾ ਕਿਸਾਨ ਹੈ। ਇਸ ਕਿਸਾਨ ਨੇ ਪਰਾਲੀ ਨੂੰ ਜੈਵਿਕ ਉਪਜ ਵੱਜੋਂ ਵਰਤਦੇ ਹੋਏ ਜੈਵਿਕ ਉਤਪਾਦਨ ਵਿੱਚ ਹੰਬਲਾ ਮਾਰਿਆ ਹੈ। ਕਿਸਾਨ ਵੱਲੋਂ ਝੋਨੇ ਦੀ ਸਾਰੀ ਦੀ ਸਾਰੀ ਪਰਾਲੀ ਤੋਂ ਜੈਵਿਕ ਖਾਦ ਤਿਆਰ ਕਰਦੇ ਹੋਏ ਕਣਕ, ਸਬਜ਼ੀਆਂ ਆਦਿ ਲਈ ਵਰਤੀ ਜਾਂਦੀ ਹੈ ਅਤੇ ਇਹ ਕਿਸਾਨ ਆਪਣੀ ਖੇਤੀ ਵਿੱਚ ਖਾਦਾ ਦਾ ਬਿਲਕੁੱਲ ਇਸਤੇਮਾਲ ਨਹੀਂ ਕਰਦਾ ਹੈ। ਸ਼੍ਰੀ ਬਲਕਾਰ ਸਿੰਘ ਪਿੰਡ ਜਮਸ਼ੇਰ ਬਲਾਕ ਲੋਹੀਆਂ ਖਾਸ ਦੇ ਇਸ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁੰਦੇ ਹੋਏ 105 ਏਕੜ ਰਕਬਾ ਬੀਜਿਆ ਸੀ, ਜਿਸ ਅਧੀਨ 35 ਏਕੜ ਆਪਣੀ ਮਲਕੀਅਤ ਅਤੇ 70 ਏਕੜ ਕਿਰਾਏ ’ਤੇ ਬੀਜੇ ਗਏ।

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

PunjabKesari

ਕਿਸਾਨ ਵੱਲੋਂ ਕਣਕ ਦੀ ਬਿਜਾਈ ਲਈ ਐੱਸ.ਐੱਮ.ਐੱਸ - ਮਲਚਰ - ਹੈਪੀ ਸੀਡਰ ਦੀ ਵਰਤੋਂ ਕੀਤੀ ਗਈ। ਕਿਸਾਨ ਵੱਲੋਂ ਆਪਣੀ ਹੈਪੀ ਸੀਡਰ ਮਸ਼ੀਨ ਰੂਪੈ 2000/- ਪ੍ਰਤੀ ਏਕੜ ਦੇ ਕਿਰਾਏ ਤੇ ਦੂਜੇ ਕਿਸਾਨਾ ਨੂੰ ਪ੍ਰਦਾਨ ਵੀ ਕੀਤੀ, ਜਿਸ ਨਾਲ ਤਕਰੀਬਨ 1.25 ਲੱਖ ਰੂਪੈ ਕਿਰਾਏ ਦੇ ਰੂਪ ਵਿੱਚ ਦੂਜੇ ਕਿਸਾਨਾ ਪਾਸੋਂ ਹਾਸਿਲ ਵੀ ਕੀਤੇ ਗਏ। ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਮੂਹ ਖੇਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਕਿਸਾਨ ਜਾਗਰੂਕਤਾ ਕੈਂਪਾਂ ਰਾਹੀਂ ਅਜਿਹੇ ਕਾਮਯਾਬ ਕਿਸਾਨਾਂ ਬਾਰੇ ਜ਼ਰੂਰ ਜਾਣਕਾਰੀ ਦੇਣ ਅਤੇ ਹੋ ਸਕੇ ਤਾਂ ਅਜਿਹੇ ਕਿਸਾਨਾਂ ਨੂੰ ਕੈਂਪਾਂ ਦੌਰਾਨ ਮੰਚ ਪ੍ਰਦਾਨ ਕਰਦੇ ਹੋਏ ਉਨ੍ਹਾਂ ਵੱਲੋਂ ਤਕਨੀਕਾਂ ਦਾ ਪ੍ਰਚਾਰ ਕਰਵਾਉਣ।

ਪੜ੍ਹੋ ਇਹ ਵੀ ਖਬਰ - ਕੰਟ੍ਰੈਕਟ ਫਾਰਮਿੰਗ ਰਾਹੀਂ ਬਦਲੀ ਯੂ. ਪੀ. ਦੇ ਕਿਸਾਨਾਂ ਦੀ ਕਿਸਮਤ, ਬਣਾ ਦਿੱਤਾ ਮਾਲਾਮਾਲ

ਇਸ ਖੇਤੀ ਪ੍ਰਸਾਰ ਵਿਧੀ ਰਾਹੀਂ ਉਪਰਾਲਾ ਕਰਨ ਦੇ ਬੇਹੱਦ ਪ੍ਰਭਾਵਸ਼ਾਲੀ ਨਤੀਜੇ ਮਿੱਲ ਵੀ ਰਹੇ ਹਨ। ਡਾ.ਸੁਰਿੰਦਰ ਸਿੰਘ ਨੇ ਹੋਰ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਪਰਾਲੀ ਦੀ ਜ਼ਮੀਨ ਵਿੱਚ ਸੰਭਾਲ ਉਪਰੰਤ ਬੀਜੀ ਕਣਕ ਦੇ ਕਾਸ਼ਤਕਾਰਾਂ ਵੱਲੋਂ ਇੱਕ ਹੋਰ ਤਜਰਬਾ ਸਾਂਝਾ ਕਰਦਿਆ ਕਿਹਾ ਜਾ ਰਿਹਾ ਹੈ ਕਿ ਜਿਥੇ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਉਪਰੰਤ ਕਣਕ ਦੀ ਬੀਜਾਈ ਕੀਤੀ, ਉਥੇ ਮੌਸਮ ਦੇ ਵਾਧੇ ਘਾਟੇ ਕਰਕੇ ਮਹੀਨਾ ਮਾਰਚ ਵਿੱਚ ਕਈਂ ਵਾਰ ਚੱਲਦੀਆਂ ਤੇਜ ਹਵਾਵਾਂ ਕਰਕੇ ਕਣਕ ਘੱਟ ਢਹਿੰਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਲਈ ਯਤਨ ਕਰਨ ਤਾਂ ਜੋ ਦੂਜੇ ਕਿਸਾਨਾਂ ਲਈ ਅਸੀਂ ਉਦਾਹਰਨ ਸਥਾਪਿਤ ਕਰ ਸਕੀਏ।

PunjabKesari

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।


rajwinder kaur

Content Editor

Related News