ਝੋਨੇ ਵਿੱਚ ਬੇਲੋੜੇ ਤੇ ਵਧੇਰੇ ਖਰਚਿਆਂ ਤੋਂ ਬਚਣ ਦੀ ਜ਼ਰੂਰਤ: ਡਾ.ਸਰਿੰਦਰ ਸਿੰਘ

07/15/2020 5:46:30 PM

ਝੋਨੇ ਦੀ ਫਸਲ ’ਤੇ ਯੂਰੀਆ ਖਾਦ ਦੀ ਵਰਤੋਂ ਸੰਕੋਚ ਨਾਲ ਹੀ ਕਰਨੀ ਚਾਹੀਦੀ ਹੈ। ਕਿਉਂਕਿ ਵਧੇਰੇ ਯੂਰੀਆ ਖਾਦ ਦੀ ਵਰਤੋਂ ਨਾਲ ਜਿਥੇ ਸਾਡੇ ਖੇਤੀ ਖਰਚੇ ਵੱਧਦੇ ਹਨ, ਉਥੇ ਝੋਨੇ ਦੇ ਪੱਤਿਆਂ ਤੇ ਭੂਰੇ ਅਤੇ ਹਰੇ ਟਿੱਡਿਆਂ, ਝੁਲਸ ਰੋਗ, ਤਣੇ ਦਾ ਗਲਣਾ, ਭੁਰੜ ਰੋਗ ਆਦਿ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਆਮ ਹਾਲਾਤਾਂ ਵਿੱਚ ਝੋਨੇ ਅਤੇ ਯੂਰੀਆ ਖਾਦ 90 ਕਿਲੋ ਪ੍ਰਤੀ ਏਕੜ ਤੋਂ ਵੱਧ ਨਾ ਪਾਉਣ ਦੀ ਸਿਫਾਰਿਸ਼ ਕੀਤੀ ਹੈ।

‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)

ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣੀ ਚਾਹੀਦੀ ਹੈ। ਪਹਿਲੀ ਕਿਸ਼ਤ ਝੋਨਾ ਲਾਉਣ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ’ਤੇ ਪਾਓ। ਜਦਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ. 126 ਅਤੇ ਪੀ.ਆਰ. 124 ਨੂੰ ਤੀਜੀ ਕਿਸ਼ਤ ਲੁਆਈ ਤੋਂ 34 ਦਿਨਾਂ ਅਤੇ ਬਾਕੀ ਦੀਆਂ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ’ਤੇ ਹੀ ਪਾਉਣ ਦੀ ਸਿਫਾਰਿਸ਼ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕਿਸਾਨ ਵੀਰ ਕਿਸੇ ਵੀ ਹਾਲਤ ਵਿੱਚ ਯੂਰੀਆ ਖਾਦ ਦੀ ਵਰਤੋ 6 ਹਫਤੇ ਯਾਨੀ ਕਿ 42 ਦਿਨਾਂ ਤੋਂ ਬਾਅਦ ਨਾ ਕਰਨ, ਕਿਉਂਕਿ ਇਸ ਤਰਾਂ ਝੋਨੇ ਦੀ ਫਸਲ ’ਤੇ ਬੀਮਾਰੀਆਂ ਅਤੇ ਹੋਰ ਗੰਭੀਰ ਕੀੜੇ ਮਕੋੜਿਆ ਦਾ ਹਮਲਾ ਵੱਧ ਸਕਦਾ ਹੈ।

ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)

ਇਸ ਦੇ ਨਾਲ ਹੀ ਜੇਕਰ ਝੋਨੇ ਤੋਂ ਪਹਿਲਾਂ ਖੇਤ ਵਿੱਚ ਹਰੀ ਖਾਦ ਰਲਾਈ ਗਈ ਹੋਵੇ ਤਾਂ 55 ਕਿਲੋ ਯੂਰੀਆ ਖਾਦ ਦੀ ਵਰਤੋ ਪ੍ਰਤੀ ਏਕੜ ਘਟਾਉਣ ਦੀ ਵੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਡਾ. ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਲੱਗੇ ਕਿ ਫਸਲ ’ਤੇ ਨਾਈਟਰੋਜਨ ਖਾਦ ਦੀ ਕਮੀ ਹੈ ਤਾਂ ਉਹ ਨਾਈਟਰੋਜਨ ਦੀ ਘਾਟ ਅਤੇ ਲੋੜੀਂਦੀ ਖਾਦ ਦੀ ਮਿਕਦਾਰ ਬਾਰੇ ਪੱਤਾ ਰੰਗ ਚਾਰਟ ਵਿਧੀ ਰਾਹੀਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਰਾਬਤਾ ਕਾਇਮ ਕਰਕੇ ਸਹਿਜੇ ਹੀ ਪਤਾ ਲਗਾ ਸਕਦੇ ਹਨ।

‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ 

ਇਹ ਪੱਤਾ ਰੰਗ ਚਾਰਟ ਬਲਾਕ ਖੇਤੀਬਾੜੀ ਦਫਤਰ, ਕੇ ਵੀ ਕੇ ਨੂਰਮਹਿਲ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮਕਸਦ ਲਈ ਖੇਤ ਵਿੱਚੋਂ 10 ਬੂਟਿਆਂ ਦੇ ਉੱਪਰੋਂ ਪੂਰੇ ਖੁੱਲੇ ਪੱਤੇ ਦਾ ਰੰਗ, ਬੂਟੇ ਨਾਲੋਂ ਤੋੜੇ ਬਿਨਾਂ ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਵਿੱਚ ਮਿਲਾਉਣਾ ਚਾਹੀਦਾ ਹੈ। ਜੇਕਰ 10 ਵਿੱਚੋਂ 6 ਜਾਂ ਵੱਧ ਪੱਤਿਆਂ ਦਾ ਰੰਗ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 30 ਕਿੱਲੋ ਯੂਰੀਆ ਪ੍ਰਤੀ ਏਕੜ ਪਾਇਆ ਜਾਣਾ ਚਾਹੀਦਾ ਹੈ। ਪਰ ਜੇਕਰ ਪੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਦੀ ਟਿੱਕੀ ਨੰਬਰ 4 ਦੇ ਬਰਾਬਰ ਜਾਂ ਗੂੜਾ ਹੋਵੇ ਤਾਂ ਹੋਰ ਯੂਰੀਆ ਖਾਦ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ।

ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

ਇਸ ਤਰਾਂ ਕਰਨ ਨਾਲ ਅਸੀ ਆਪਣਾ ਖਾਦਾਂ ’ਤੇ ਆਉਂਦਾ ਖਰਚਾ ਬਚਾਅ ਸਕਦੇ ਹਾਂ। ਉਨ੍ਹਾਂ ਕਿਹਾ ਹੈ ਕਿ ਝੋਨੇ ਵਿੱਚ ਯੂਰੀਆ ਖਾਦ ਦੀ ਵਰਤੋਂ ਪਾਣੀ ਜੀਰਨ ਤੋਂ ਬਾਅਦ ਕਰਨੀ ਚਾਹੀਦੀ ਹੈ। ਖਾਦ ਦਾ ਛੱਟਾ ਦੇਣ ਤੋਂ 3 ਦਿਨਾਂ ਬਾਅਦ ਹੀ ਪਾਣੀ ਲਗਾਉਣਾ ਚਾਹੀਦਾ ਹੈ। ਝੋਨੇ ਦੀ ਸਿੱਧੀ ਬੀਜ ਰਾਂਹੀ ਬਿਜਾਈ ਵਾਲੇ ਖੇਤਾਂ ਵਿੱਚ ਆਮ ਹਾਲਤਾਂ ਵਿੱਚ 130 ਕਿਲੋ ਯੂਰੀਆ/ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬੀਜਾਈ ਤੋਂ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਡਾ.ਸਿੰਘ ਨੇ ਕਿਸਾਨ ਵੀਰਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਖੇਤੀ ਖਰਚੇ ਘਟਾਉਣ ਲਈ ਸਾਨੂੰ ਫਸਲ ’ਤੇ ਹਰੇਕ ਖਰਚਾ ਸੋਚ ਸਮਝ ਕੇ ਹੀ ਕਰਨਾ ਚਾਹੀਦਾ ਹੈ।

ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?

ਕਈਂ ਕਿਸਾਨ ਵੀਰ ਝੋਨੇ ’ਤੇ ਸਲਫਰ ਜਾਂ ਹੋਰ ਕਿਸੇ ਮਿਕਸਚਰ ਵਾਲੀ ਖਾਦ ਦਾ ਇਸਤੇਮਾਲ ਵੇਖੋ ਵੇਖੀ ਕਰ ਰਹੇ ਹਨ, ਜੋ ਗਲਤ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖਾਦ/ਦਵਾਈ ਆਦਿ ’ਤੇ ਖਰਚਾ ਕਰਨ ਤੋਂ ਪਹਿਲਾਂ ਆਪਣੇ ਹਲਕੇ ਦੇ ਖੇਤੀਬਾੜੀ ਮਾਹਿਰ ਨਾਲ ਰਾਬਤਾ ਜ਼ਰੂਰ ਕਾਇਮ ਕਰ ਲੈਣ।

ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ

PunjabKesari

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਈਨ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ


rajwinder kaur

Content Editor

Related News