ਐੱਨ.ਐੱਫ.ਐੱਲ. ਵਿਜੈਪੁਰ ਯੂਨਿਟ ਬਾਇਓਡੀਗ੍ਰੇਡੇਬਲ ਕੂੜੇ ਤੋਂ ਤਿਆਰ ਕਰੇਗਾ ਕੰਪੋਸਟ

08/23/2020 9:59:43 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸਫਾਈ ਨੂੰ ਧਿਆਨ ਅਧੀਨ ਰੱਖਦੇ ਹੋਏ ਦੇਸ਼ ਵਿਚ ਵਧ ਰਹੀ ਗੰਦਗੀ ਨੂੰ ਟਿਕਾਣੇ ਲਾਉਣ ਲਈ ਇਸ ਕੂੜੇ ਕਰਕਟ ਨੂੰ ਜੈਵਿਕ ਖਾਦ ਨਾਲ ਬਦਲ ਕੇ ਉਪਯੋਗ ਵਿੱਚ ਲਿਆਂਦਾ ਜਾ ਸਕਦਾ ਹੈ। ਜਿਸ ਨਾਲ ਸਫਾਈ ਦਾ ਹੱਲ ਵੀ ਹੋਵੇਗਾ ਅਤੇ ਕਿਸਾਨਾਂ ਲਈ ਸਸਤੀ ਜੈਵਿਕ ਖਾਦ ਦਾ ਪ੍ਰਬੰਧ ਵੀ ਹੋਵੇਗਾ। ਐੱਨ.ਐੱਫ.ਐੱਲ.ਨੇ ਇਸ ਦੀ ਸ਼ੁਰੂਆਤ ਅੱਜ ਵਿਜੈਪੁਰ ਯੂਨਿਟ ਤੋਂ ਕੀਤੀ।

ਪੜ੍ਹੋ ਇਹ ਵੀ ਖਬਰ - ਸਬਸਿਡੀ ’ਤੇ ਮਸ਼ੀਨਰੀ ਲੈਣ ਲਈ ਇਸ ਸਾਲ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ ਕਿਸਾਨ

ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ.ਐੱਫ.ਐੱਲ.) ਜੋ ਕਿ ਇੱਕ ਜਨਤਕ ਖੇਤਰ ਦੀ ਇਕਾਈ ਹੈ, ਦਾ ਵਿਜੈਪੁਰ (ਐੱਮ.ਪੀ.) ਯੂਨਿਟ ਜੈਵਿਕ ਕੂੜਾ ਕਨਵਰਟਰ (ਓਡਬਲਯੂਸੀ) ਪਲਾਂਟ ਸਥਾਪਤ ਕਰਨ ਜਾ ਰਿਹਾ ਹੈ। ਯੂਨਿਟ ਵਿੱਚ ਇਕੱਠੇ ਕੀਤੇ ਜਾਣ ਵਾਲੇ ਬਾਇਓਡੀਗ੍ਰੇਡੇਬਲ ਕੂੜੇ ਨੂੰ ਓਡਬਲਯੂਸੀ ਲਿਜਾਇਆ ਜਾਏਗਾ, ਜਿਥੇ ਇਸ ਨੂੰ ਨਾਨ-ਡੀਗ੍ਰੇਡੇਬਲ ਹਿੱਸਿਆਂ ਤੋਂ ਵੱਖ ਕੀਤਾ ਜਾਏਗਾ। ਇਸ ਨੂੰ ਕੰਪੋਸਟ ਨੂੰ ਵਰਤੋਂ ਲਈ ਤਿਆਰ ਕਰਨ ਵਿਚ ਲਗਭਗ 10 ਦਿਨ ਲੱਗਣਗੇ।

ਪੜ੍ਹੋ ਇਹ ਵੀ ਖਬਰ - ਨਸ਼ੇ ਤੋਂ ਪਰੇਸ਼ਾਨ ਮਾਂ-ਬਾਪ ਬੱਚੇ ਨੂੰ ਕਹਿੰਦੇ ਹਨ, ‘‘ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਮਰ ਜਾਂਦਾ’’

‘ਸਵੱਛ ਭਾਰਤ’ ਵੱਲ ਇੱਕ ਪਹਿਲਕਦਮੀ ਦੇ ਤੌਰ 'ਤੇ ਇਸ ਪ੍ਰਾਜੈਕਟ ਦਾ ਉਦੇਸ਼ ਬਾਗਬਾਨੀ ਦੇ ਕੂੜੇ ਸਮੇਤ ਸ਼ਹਿਰ ਵਿੱਚ ਪੈਦਾ ਹੁੰਦੇ ਬਾਇਓਡੀਗ੍ਰੇਡੇਬਲ ਕੂੜੇ ਨੂੰ ਪ੍ਰਤੀ ਦਿਨ ਲਗਭਗ 2000 ਕਿਲੋਗ੍ਰਾਮ ਦੀ ਸੁਧਾਈ ਕਰਨਾ ਹੈ। ਇਸ ਨੂੰ ਖਾਦ ਦੇ ਤੌਰ 'ਤੇ ਵਰਤੋਂ ਲਈ ਤਬਦੀਲ ਕਰਨਾ ਹੈ। ਯੂਨਿਟ ਨੇ ਇਸ ਕੰਪੋਸਟ ਨੂੰ ਖਾਦ ਵਜੋਂ ਵਰਤਣ ਦੀ ਯੋਜਨਾ ਬਣਾਈ ਹੈ, ਇਸ ਤਰ੍ਹਾਂ ਪਾਰਕਾਂ ਜਾਂ ਜਨਤਕ ਥਾਵਾਂ 'ਤੇ ਵਰਤੀਆਂ ਜਾਂਦੀਆਂ ਰਸਾਇਣਿਕ ਖਾਦਾਂ ਦੀ ਖਪਤ ਨੂੰ ਇਸ ਨਾਲ ਤਬਦੀਲ ਕੀਤਾ ਜਾਵੇਗਾ। ਲੋਕ ਇਸ ਕੰਪੋਸਟ ਨੂੰ ਆਪਣੇ ਪਾਰਕਾਂ ਅਤੇ ਰਸੋਈ ਬਗੀਚੀਆਂ ਵਿੱਚ ਵੀ ਇਸਤੇਮਾਲ ਕਰ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਵਿਜੈਪੁਰ ਯੂਨਿਟ ਦੇ ਸੀ.ਜੀ.ਐੱਮ. ਸ਼੍ਰੀ ਜਗਦੀਪ ਸ਼ਾਹ ਸਿੰਘ ਨੇ ਇਸ ਯੂਨਿਟ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਆਗਾਮੀ ਜੈਵਿਕ ਕੂੜਾ ਬਦਲਣ ਵਾਲੇ ਪਲਾਂਟ ਸ਼ੁਰੂ ਕਰਨ ਦੀ ਰਸਮ ਅਦਾ ਕੀਤੀ ।


rajwinder kaur

Content Editor

Related News