ਮੈਟ-ਟਾਈਪ ਪਨੀਰੀ ਬੀਜਣ ਦੀ ਲਗਾਈ ਗਈ ਪ੍ਰਦਰਸ਼ਨੀ

05/14/2020 4:41:47 PM

ਜਲੰਧਰ (ਬਿਊਰੋ) - ਸਾਉਣੀ ਦੀ ਮੁੱਖ ਫਸਲ ਝੋਨੈ ਦੀ ਲਵਾਈ ਦਾ ਸਮਾਂ ਸਰਕਾਰ ਵਲੋਂ ਭਾਵੇਂ ਕੇ 10 ਜੂਨ ਦਾ ਮਿੱਥਿਆ ਗਿਆ ਹੈ ਅਤੇ ਕੋਵਿਡ-19 ਅਧੀਨ ਤਾਲਾਬੰਦੀ ਦੇ ਹਾਲਾਤਾਂ ਵਿਚ ਕਿਸਾਨ ਝੋਨੇ ਦੀ ਫਸਲ ਨੂੰ ਲਾਉਣ ਲਈ ਵੱਖ-ਵੱਖ ਢੰਗ ਤਰੀਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ। ਡਾ. ਸੁੰਤਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਨੁਸਾਰ ਸੂਬੇ ਵਿਚ ਤਕਰੀਬਨ 26 ਲੱਖ ਹੈਕਟੇਅਰ ਰਕਬੇ ਅਧੀਨ ਝੋਨਾ ਬੀਜਿਆ ਜਾਣਾ ਹੈ ਅਤੇ ਇਸ ਲਈ ਵਿਭਾਗ ਵਲੋਂ ਕਿਸਾਨਾਂ ਨੂੰ ਕੋਵਿਡ-19 ਕਰਕੇ ਹੋਣ ਵਾਲੀ ਮਜਦੂਰਾਂ ਦੀ ਸੱਮਸਿਆ ਲਈ 20% ਝੋਨਾ ਕਿਸਾਨਾਂ ਨੂੰ ਸਿੱਧੀ ਬਿਜਾਈ ਦੀ ਵਿੱਧੀ ਰਾਹੀਂ ਬੀਜਣ ਲਈ ਸਿਫਾਰਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਝੋਨੇ ਦੀ ਪੈਡੀ ਟਰਾਂਸਪਲਾਟਰ ਰਾਹੀਂ ਲਵਾਈ ਦੀ ਵਿਧੀ ਨੂੰ ਵੀ ਅਪਨਾਉਣ ਲਈ ਕਿਹਾ ਜਾ ਰਿਹਾ ਹੈ। ਡਾ. ਸੁੰਤਤਰ ਕੁਮਾਰ ਐਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵਲੋਂ ਪਿੰਡ ਦਿਆਲਪੁਰ ਬਲਾਕ ਜਲੰਧਰ ਪੱਛਮੀ ਵਿਖੇ ਪੈਡੀ ਟਰਾਂਸਪਲਾਂਟਰ ਦੀ ਵਿਧੀ ਰਾਹੀਂ ਝੋਨਾਂ ਲਾਉਣ ਲਈ ਮੇਟ-ਟਾਈਪ ਪਨੀਰੀ ਬੀਜਣ ਦੀ ਪ੍ਰਦਰਸ਼ਨੀ ਲਗਾਈ ਗਈ। 

ਇਲਾਕੇ ਦੇ ਉੱਘੇ ਕਾਸ਼ਤਕਾਰ ਸ. ਸੁਖਵਿੰਦਰ ਸਿੰਘ ਦੇ ਖੇਤਾਂ ਵਿਚ ਪ੍ਰਦਰਸ਼ਨੀ ਲਗਾਉਂਦੇ ਹੋਏ ਮੌਕੇ ’ਤੇ ਮੌਜੂਦ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਦੱਸਿਆ ਕਿ ਕਿਸਾਨ ਵਲੋਂ ਪਿਛਲੇ ਸੀਜਨ ਦੌਰਾਨ ਝੋਨਾ ਲਗਾਉਣ ਵਾਲੀ ਮਸ਼ੀਨ ਵਿਭਾਗ ਪਾਸੋਂ ਸਬਸਿਡੀ ’ਤੇ ਪ੍ਰਾਪਤ ਕੀਤੀ ਗਈ ਸੀ ਅਤੇ ਹੁਣ ਇਹ ਕਿਸਾਨ ਇਕ ਉੱਦਮੀ ਕਿਸਾਨ ਦੀ ਤਰ੍ਹਾਂ ਤਕਰੀਬਨ 700 ਏਕੜ ਝੋਨਾ ਲਾਉਣ ਲਈ ਮੈਟ-ਟਾਈਪ ਪਨੀਰੀ ਤਿਆਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੀ ਕਮੀ ਦੇ ਮੱਦੇਨਜ਼ਰ ਪੈਡੀ ਟਰਾਂਸਪਲਾਂਟਰ ਨਾਲ ਝੋਨਾ ਸਿਰਫ ਦੋ ਤੋਂ ਤਿੰਨ ਮਜ਼ਦੂਰ ਇਕ ਦਿਹਾੜੀ ਵਿਚ 8-10 ਏਕੜ ਝੋਨਾ ਲਗਾ ਸਕਦੇ ਹਨ ਅਤੇ ਮਸ਼ੀਨ ਰਾਹੀਂ ਲੱਗੇ ਝੋਨੇ ਦੇ ਸਿਫਾਰਸ਼ਸ਼ੁਦਾ 33 ਬੂਟੇ ਪ੍ਰਤੀ ਵਰਗ ਮੀਟਰ ਲੱਗ ਸਕਦੇ ਹਨ ਅਤੇ ਝਾੜ ਵੀ ਪੂਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਅਰੁਣ ਕੋਹਲੀ, ਖੇਤੀਬਾੜੀ ਅਫਸਰ ਜਲੰਧਰ ਪੱਛਮੀ ਨੇ ਦੱਸਿਆ ਕੇ ਮਸ਼ੀਨ ਰਾਹੀਂ ਝੋਨਾ ਲਗਾਊਣ ਲਈ 8-10 ਕਿਲੋ ਬੀਜ ਨੂੰ ਤਿੰਨ ਗ੍ਰਾਮ ਸਪਰਿੰਟ ਦਵਾਈ ਪ੍ਰਤੀ ਕਿਲੋ ਬੀਜ ਨੂੰ ਸੋਧਣ ਉਪਰੰਤ ਬੀਜਣਾ ਚਾਹੀਦਾ ਹੈ। 3 ਗ੍ਰਾਮ ਸਪਰਿੰਟ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਹੀ ਬੀਜਣੀ ਚਾਹੀਦੀ ਹੈ।

PunjabKesari

ਇਸ ਮੌਕੇ ਮੌਜੂਦ ਡੀ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਖੇਤੀਬਾੜੀ ਵਿਭਗ ਵਲੋਂ ਕਿਸਾਨਾਂ ਤੱਕ ਸੁਧਰੀਆਂ ਕਿਸਮਾਂ ਦਾ ਬੀਜ ਸਹੀ ਰੇਟ ’ਤੇ ਪੁੱਜਦਾ ਕਰਨ ਲਈ ਸੁਧਰੀਆਂ ਕਿਸਮਾਂ ਦਾ ਬੀਜ ਸਹੀ ਰੇਟ ਤੇ ਪੁੱਜਦਾ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ (ਸੰਦ) ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਟ ਟਾਈਪ ਅਜਿਹੀ ਥਾਂ ’ਤੇ ਬੀਜਣੀ ਚਾਹੀਦੀ ਹੈ, ਜਿੱਥੇ ਪਾਣੀ ਦਾ ਇੰਤਜਾਮ ਲਾਗੇ ਹੋਵੇ ਕਿਉਂਕਿ 2 ਸੈ.ਮੀ. ਵਿਚ ਫਰੇਮਾਂ ਵਿਚ ਮਿੱਟੀ ਭਰਨ ਉਪਰੰਤ ਬੀਜੇ ਗਏ ਬੀਜ ਦੇ ਪੁੰਗਾਰ ਨੂੰ ਰੋਜਾਨਾ ਸਵੇਰੇ ਸ਼ਾਮ ਪਾਣੀ ਦੇਣ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਨੀਰੀ ਬੀਜਣ ਲਈ ਪਹਿਲਾਂ ਖੇਤ ਨੂੰ ਲੇਜਰ ਲੇਵਲਰ ਕਰਨ ਉਪਰੰਤ ਪੱਥਰ ਅਤੇ ਕੰਕਰ ਰਹਿਤ ਮਿੱਟੀ ਨੂੰ ਫਰੇਮਾਂ ਵਿਚ ਭਰਨ ਉਪਰੰਤ ਪਹਿਲਾਂ ਤੋਂ ਪੁੰਗਰੇ ਅਤੇ ਸੋਧੇ ਬੀਜ ਨੂੰ ਬੀਜਣਾ ਚਾਹੀਦਾ ਹੈ।

ਸ੍ਰੀ ਸੁਖਵਿੰਦਰ ਸਿੰਘ ਪਿੰਡ ਦਿਆਲਪੁਰ ਨੇ ਦੱਸਿਆ ਕੇ ਪਿੰਡਾਂ ਵਿਚ ਪ੍ਰਵਾਸੀ ਮਜਦੂਰਾਂ ਦੇ ਪਲਾਇਨ ਕਰਕੇ ਇਲਾਕੇ ਦੇ ਲਗਭਗ 10 ਪਿੰਡਾਂ ਦੇ ਕਿਸਾਨਾਂ ਲਈ ਮੈਟ-ਟਾਈਪ ਤਕਰੀਬਨ 5 ਏਕੜ ਰਕਬੇ ਵਿਚ ਪਨੀਰੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਟ ਟਾਈਪ ਝੋਨੇ ਦੀ ਪਨੀਰੀ ਸਬੰਧਤ ਕਿਸਾਨ ਵਲੋਂ ਕੱਦੂ ਕਰਨ ਉਪਰੰਤ ਝੋਨਾ ਲਾਉਣ ਵਾਲੀ ਮਸ਼ੀਨ ਰਾਹੀਂ ਲਗਾਈ ਜਾਵੇਗੀ। ਇਸ ਅਗਾਂਹਵਧੂ ਕਿਸਾਨ ਨੂੰ ਤਕਰੀਬਨ 700 ਏਕੜ ਝੋਨਾ ਮਸ਼ੀਨ ਰਾਹੀਂ ਲਗਾਉਣ ਲਈ ਇਲਾਕੇ ਦੇ ਕਿਸਾਨਾਂ ਵਲੋਂ ਕਿਹਾ ਜਾ ਚੁੱਕਾ ਹੈ। ਕਿਸਾਨ ਅਨੁਸਾਰ ਸੂਬੇ ਵਿਚ ਅਜਿਹੇ ਉੱਦਮੀ ਨੌਜਵਾਨ ਕਿਸਾਨਾਂ ਨੂੰ ਅੱਗੇ ਵੱਧ ਕੇ ਝੋਨੇ ਦੀ ਖੇਤੀ ਵਿਚ ਮਸ਼ੀਨੀਕਰਨ ਦੇ ਰਾਹ ਨੂੰ ਪੱਧਰਾ ਕਰਨਾ ਚਾਹੀਦਾ ਹੈ।

ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ


rajwinder kaur

Content Editor

Related News