ਮਾਯੂਸੀ ਦੇ ਆਲਮ ’ਚੋਂ ਗੁਜ਼ਰ ਰਹੇ ਹਨ ਮੱਕੀ ਅਤੇ ਸੂਰਜਮੁਖੀ ਦੇ ਕਾਸ਼ਤਕਾਰ ਕਿਸਾਨ

06/18/2020 12:11:42 PM

ਗੁਰਦਾਸਪੁਰ (ਹਰਮਨ) – ਕਣਕ ਝੋਨੇ ਦੇ ਰਵਾਇਤੀ ਫਸਲੀ ਗੇੜ ਨੂੰ ਤੋੜਨ ਲਈ ਬੇਸ਼ੱਕ ਸਰਕਾਰ ਵੱਲੋਂ ਕਿਸਾਨਾਂ ਨੂੰ ਮੱਕੀ ਸਮੇਤ ਕਈ ਹੋਰ ਫਸਲਾਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਰ ਦੂਸਰੇ ਪਾਸੇ ਇਸ ਸਾਲ ਪੰਜਾਬ ਅੰਦਰ ਬਸੰਤ ਰੁੱਤ ਦੀ ਮੱਕੀ ਅਤੇ ਸੂਰਜਮੁਖੀ ਦੇ ਕਾਸ਼ਤਕਾਰਾਂ ਇਨਾਂ ਦੋਵਾਂ ਫਸਲਾਂ ਦਾ ਪੂਰਾ ਰੇਟ ਨਾ ਮਿਲਣ ਕਾਰਨ ਮਾਯੂਸੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਇਨਾਂ ਦੋਵਾਂ ਗੈਰ-ਰਵਾਇਤੀ ਫਸਲਾਂ ਦੇ ਕਾਸ਼ਤਕਾਰ ਕਈ ਕਿਸਾਨਾਂ ਦੇ ਤਾਂ ਖਰਚੇ ਵੀ ਪੂਰੇ ਨਹੀਂ ਰਹੇ ਜਦੋਂ ਕਿ ਕਈ ਕਿਸਾਨ ਬੜੀ ਮੁਸ਼ਕਿਲ ਨਾਲ ਖਰਚੇ ਪੂਰੀ ਕਰ ਕੇ ਭਵਿੱਖ ਵਿਚ ਇਨ੍ਹਾਂ ਫਸਲਾਂ ਦੀ ਬਿਜਾਈ ਕਰਨ ਤੋਂ ਤੌਬਾ ਕਰ ਰਹੇ ਹਨ।

ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ 'ਤੰਤੀ ਸਾਜ਼ਾਂ' ਦੀ ਮਹਾਨਤਾ

ਸਮਰਥਨ ਮੁੱਲ ਦੇ ਮੁਕਾਬਲੇ 40 ਫੀਸਦੀ ਘੱਟ ਮਿਲ ਰਿਹੈ ਮੱਕੀ ਦਾ ਰੇਟ
ਪੰਜਾਬ ਅੰਦਰ ਦੁਆਬੇ ਅਤੇ ਕੰਡੀ ਏਰੀਏ ਸਮੇਤ ਕੁਝ ਜਿਲਿਆਂ ਅੰਦਰ ਮੱਕੀ ਹੇਠ ਰਕਬਾ ਹੈ ਜਿਥੇ ਕਿਸਾਨ ਹਰੇਕ ਸਾਲ ਹੀ ਬਹਾਰ ਰੁੱਤ ਅਤੇ ਬਸੰਤ ਰੁੱਤ ਦੀ ਮੱਕੀ ਦੀ ਕਾਸ਼ਤ ਕਰਦੇ ਹਨ। ਖਾਸ ਤੌਰ 'ਤੇ ਦੁਆਬਾ ਇਲਾਕਾ ਮੱਕੀ ਦੀ ਕਾਸ਼ਤ ਵਿਚ ਸਭ ਤੋਂ ਮੋਹਰੀ ਹੈ। ਇਸ ਇਲਾਕੇ ਦੇ ਕਈ ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਉਨਾਂ ਦੱਸਿਆ ਕਿ ਇਸ ਸੀਜਨ ਵਿਚ ਬਸੰਤ ਰੁੱਤ ਦੀ ਮੱਕੀ ਦੀ ਬੇਕਦਰੀ ਹੋ ਰਹੀ ਹੈ। ਸਰਕਾਰ ਵੱਲੋਂ ਮੱਕੀ ਦੇ ਰੇਟ ਵਿਚ 90 ਰੁਪਏ ਦਾ ਵਾਧਾ ਕਰਕੇ 1850 ਰੁਪਏ ਪ੍ਰਤੀ ਕੁਇੰਟਲ ਰੇਟ ਨਿਰਧਾਰਿਤ ਕੀਤਾ ਗਿਆ ਸੀ। ਪਰ ਹਾਲਾਤ ਇਹ ਹਨ ਕਿ ਕਿਸਾਨਾਂ ਨੂੰ ਬੜੀ ਮੁਸ਼ਕਲ ਨਾਲ 800 ਰੁਪਏ ਤੋਂ 1000 ਰੁਪਏ ਪ੍ਰਤੀ ਕੁਇੰਟਲ ਰੇਟ ਮਿਲ ਰਿਹਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਸਲਮਾਨ ਮੁਰੀਦ 

ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫਸਲ ਪੈਦਾ ਕਰਨ ਕਰਨ ਲਈ ਕਰੀਬ 7 ਹਜਾਰ ਰੁਪਏ ਪ੍ਰਤੀ ਏਕੜ ਖਰਚ ਆ ਜਾਂਦਾ ਹੈ ਜਿਸ ਵਿਚੋਂ ਕਰੀਬ 3 ਹਜਾਰ ਰੁਪਏ ਤੋਂ 35 ਸੌ ਰੁਪਏ ਹਾਈਬ੍ਰਿਡ ਬੀਜ ਖਰੀਦਣ 'ਤੇ ਹੀ ਖਰਚ ਹੋ ਜਾਂਦੇ ਹਨ। ਉਨਾਂ ਕਿਹਾ ਕਿ ਏਨਾ ਘੱਟ ਰੇਟ ਮਿਲਣ ਕਾਰਨ ਉਨਾਂ ਦੇ ਖਰਚੇ ਅਤੇ ਮਿਹਨਤ ਕੱਢ ਕੇ ਕਿਸਾਨ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਬਸੰਤ ਰੁੱਤ ਦੀ ਮੱਕੀ ਦੇ ਕਾਸ਼ਤਕਾਰ ਇਸ ਗੱਲ ਨੂੰ ਲੈ ਕੇ ਵੀ ਪ੍ਰੇਸ਼ਾਨ ਹਨ ਕਿ ਉਨਾਂ ਨੂੰ ਥਰੈਸ਼ਿੰਗ ਅਤੇ ਕਟਾਈ ਲਈ ਮਸ਼ੀਨਾਂ ਵੀ ਨਹੀਂ ਮਿਲਦੀਆਂ ਜਦੋਂ ਕਿ ਲੇਬਰ ਕੋਲੋਂ ਕੰਮ ਕਰਵਾਉਣ ਨਾਲ ਖਰਚੇ ਹੋਰ ਵਧ ਜਾਂਦੇ ਹਨ।

ਗਰਮੀਆਂ 'ਚ ਚਮੜੀ ਨੂੰ ਚਮਕਦਾਰ ਬਣਾਉਣ ਲਈ ਰੋਜ਼ ਕਰੋ ਇਹ ਕੰਮ

ਸੂਰਜਮੁਖੀ ਦੇ ਕਾਸ਼ਤਕਾਰਾਂ ਨੂੰ ਪੈ ਰਹੀ ਹੈ ਦੋਹਰੀ ਮਾਰ
ਸੂਰਜਮੁਖੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਵੀ ਇਹ ਸੀਜਨ ਫਿੱਕਾ ਹੀ ਰਿਹਾ ਹੈ, ਕਿਉਂਕਿ ਇਸ ਫਸਲ ਦੇ ਕਾਸ਼ਤਕਾਰ ਜਿਆਦਾ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇਸ ਸਾਲ ਬਾਰਸ਼ ਹੋਣ ਕਾਰਨ ਪਹਿਲਾਂ ਹੀ ਸੂਰਜਮੁਖੀ ਦੀ ਪੈਦਾਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਨਿਕਲ ਰਹੀ ਹੈ। ਆਮ ਤੌਰ 'ਤੇ ਇੱਕ ਏਕੜ ਖੇਤ ਵਿਚੋਂ ਸੂਰਜਮੁਖੀ ਦੀ ਪੈਦਾਵਾਰ 8-10 ਕੁਇੰਟਲ ਨਿਕਲਦੀ ਹੈ। ਪਰ ਇਸ ਸਾਲ ਔਸਤਨ 6-7 ਕੁਇੰਟਲ ਪੈਦਾਵਾਰ ਹੀ ਨਿਕਲੀ ਹੈ। ਏਨਾ ਹੀ ਸੂਰਜਮੁਖੀ ਦਾ ਰੇਟ ਵੀ ਘੱਟ ਘੱਟ ਸਮਰਥਨ ਮੁੱਲ ਦੇ ਮੁਕਾਬਲੇ 30 ਫੀਸਦੀ ਘੱਟ ਮਿਲ ਰਿਹਾ ਹੈ। ਜਿਆਦਾ ਥਾਵਾਂ 'ਤੇ ਸੂਰਜਮਖੀ 4000 ਰੁਪਏ ਪ੍ਰਤੀ ਕੁਇੰਟਲ ਦੇ ਆਸਪਾਸ ਹੀ ਵਿਕਿਆ ਹੈ ਜਦੋਂ ਕਿ ਕੇਂਦਰ ਵੱਲੋਂ ਤੇਲ ਬੀਜ ਵਾਲੀਆਂ ਫਸਲਾਂ ਲਈ ਨਿਰਧਾਰਿਤ ਕੀਤੇ ਗਏ ਰੇਟਾਂ ਤਹਿਤ 5885 ਰੁਪਏ ਪ੍ਰਤੀ ਕੁਇੰਟਲ ਰੇਟ ਨਿਰਧਾਰਿਤ ਕੀਤਾ ਗਿਆ ਹੈ ਜੋ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ 235 ਰੁਪਏ ਜਿਆਦਾ ਹੈ। ਇਸ ਤਹਿਤ ਸੂਰਜਮੁਖਈ ਦੇ ਕਾਸ਼ਤਕਾਰਾਂ ਨੂੰ ਪ੍ਰਤੀ ਕੁਇੰਟਲ ਕਰੀਬ 32 ਫੀਸਦੀ ਘੱਟ ਰੇਟ ਮਿਲਿਆ ਹੈ। ਇਸਤਰਾਂ ਸੂਰਜਮੁਖੀ ਦੀ ਕਾਸ਼ਤ ਦੇ ਖਰਚੇ ਕੱਢ ਕੇ ਕਿਸਾਨਾਂ ਦੇ ਪੱਲੇ ਬਹੁਤ ਘੱਟ ਆਮਦਨ ਪੈ ਰਹੀ ਹੈ।

ਸਿੱਕਰੀ ਦੂਰ ਕਰਨ ਦੇ ਨਾਲ-ਨਾਲ ਗੁਰਦੇ ਦੀ ਪੱਥਰੀ ਤੋਂ ਬਚਾਅ ਕਰਦੈ ਗੰਢੇ ਦਾ ਰਸ

rajwinder kaur

This news is Content Editor rajwinder kaur