ਮਜ਼ਦੂਰਾਂ ਦੀ ਘਾਟ ਕਾਰਨ ਪੰਜਾਬੀਆਂ ਨੇ ਸਥਾਪਿਤ ਕੀਤੇ ਮੀਲ ਪੱਥਰ, ਸਿਆਸੀ ਆਗੂ ਖੁਦ ਲਾਉਣ ਲੱਗੇ ਝੋਨਾ

06/25/2020 10:36:44 AM

ਗੁਰਦਾਸਪੁਰ (ਹਰਮਨਪ੍ਰੀਤ) - ਇਸ ਸਾਲ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਕਾਰਨ ਪੈਦਾ ਹੋਏ ਮੁਸ਼ਕਿਲ ਹਾਲਾਤ ਇਸ ਵਾਰ ਕਈ ਉਸਾਰੂ ਮੀਲ ਪੱਥਰ ਸਥਾਪਿਤ ਕਰ ਰਹੇ ਹਨ। ਇਸ ਦੌਰਾਨ ਜਿਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਮਸ਼ੀਨਾਂ ਨਾਲ ਝੋਨਾ ਲਾਉਣ ਦੇ ਰੁਝਾਨ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ, ਉਸ ਦੇ ਨਾਲ ਹੀ ਇਸ ਸਾਲ ਪੰਜਾਬ ਦੇ ਨੌਜਵਾਨਾਂ ਦੇ ਮਨਾਂ 'ਚ ਆਪਣੇ ਹੱਥੀਂ ਖੇਤੀਬਾੜੀ ਦਾ ਕੰਮ ਕਰਨ ਦਾ ਰੁਝਾਨ ਵੀ ਵਧਿਆ ਹੈ। ਅਜਿਹੇ ਨੌਜਵਾਨਾਂ ਦੀ ਮਿਹਨਤ ਨੂੰ ਹੋਰ ਹੁਲਾਰਾ ਦੇਣ ਲਈ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕਈ ਨੁਮਾਇੰਦੇ ਵੀ ਕੋਸ਼ਿਸਾਂ ਕਰ ਰਹੇ ਹਨ। ਇਸ ਤਹਿਤ ਬੀਤੇ ਕੱਲ ਅੰਮ੍ਰਿਤਸਰ ਨਾਲ ਸਬੰਧਿਤ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਖੁਦ ਖੇਤਾਂ ਵਿਚ ਜਾ ਕੇ ਲਗਾਏ ਗਏ ਝੋਨੇ ਨੇ ਵੀ ਸੋਸ਼ਲ ਮੀਡੀਏ ਸਮੇਤ ਸਮੁੱਚੇ ਮੀਡੀਏ ਦੀਆਂ ਸੁਰਖੀਆਂ ਬਟੋਰੀਆਂ ਹਨ। ਔਜਲਾ ਵੱਲੋਂ ਚੁੱਕਿਆ ਗਿਆ ਇਹ ਕਦਮ ਪੂਰੇ ਪੰਜਾਬ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ

ਕਈ ਕਿਸਾਨਾਂ ਨੇ ਨਹੀਂ ਤੋੜਿਆ ਸਿਦਕ ਅਤੇ ਕਈਆਂ ਦੇ ਹੌਂਸਲੇ ਪਸਤ
ਇਸ ਵਾਰ ਲੇਬਰ ਦੀ ਘਾਟ ਕਾਰਨ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਕਈ ਕਿਸਾਨਾਂ ਨੇ ਝੋਨੇ ਦੀ ਸਮੇਂ ਸਿਰ ਲਵਾਈ ਲਈ ਪੂਰੀ ਤਰਾਂ ਯੋਜਨਾਬੰਦੀ ਕਰਨ ਲਈ ਸੀ ਅਤੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਮੇਤ ਕਈ ਬਦਲਵੇਂ ਢੰਗ ਤਰੀਕੇ ਅਪਣਾਏ ਸਨ। ਅਜਿਹੇ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਵਿਧੀ ਰਾਹੀਂ ਲਗਾਇਆ ਗਿਆ ਝੋਨਾ ਅੱਜ ਹਰਾ ਭਰਾ ਹੈ। ਜਿਹੜੇ ਕੁਝ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਕਰੰਡ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਉਨਾਂ ਕਿਸਾਨਾਂ ਨੇ ਵੀ ਖੇਤੀ ਮਾਹਿਰਾਂ ਦੀ ਮਦਦ ਅਤੇ ਆਪਣੀ ਸਖਤ ਮਿਹਨਤ ਨਾਲ ਇਸ ਸਮੱਸਿਆ ਨੂੰ ਹੱਲ ਕਰ ਲਿਆ। ਪਰ ਦੂਜੇ ਪਾਸੇ ਕਈ ਕਿਸਾਨ ਅਜਿਹੇ ਵੀ ਸਨ, ਜਿਨਾਂ ਨੇ ਥੋੜੀ ਜਿਹੀ ਮੁਸ਼ਕਿਲ ਦਾ ਸਾਹਮਣਾ ਕਰਨ ਦੀ ਬਜਾਏ ਹੌਂਸਲਾ ਛੱਡ ਦਿੱਤਾ ਅਤੇ ਖੇਤਾਂ ਵਿਚ ਮਿਹਨਤ ਕਰਕੇ ਬੀਜੇ ਗਏ ਝੋਨੇ ਨੂੰ ਵਾਹ ਕੇ ਮੁੜ ਕੱਦੂ ਕਰਕੇ ਝੋਨਾ ਲਗਾਇਆ ਹੈ। ਇਸੇ ਤਰਾਂ ਮਸ਼ੀਨਾਂ ਰਾਹੀਂ ਝੋਨੇ ਦੀ ਲਵਾਈ ਸਬੰਧੀ ਭਾਵੇਂ ਕਈ ਕਿਸਾਨ ਅਜੇ ਵੀ ਮਸ਼ੀਨਾਂ ਅਤੇ ਮੈਟ ਟਾਈਪ ਪਨੀਰੀ ਵਿਚ ਨੁਕਸ ਕੱਢਣ ਵਿਚ ਹੀ ਲੱਗੇ ਹੋਏ ਹਨ। ਪਰ ਅਨੇਕਾਂ ਸਫਲ ਕਿਸਾਨ ਅਜਿਹੇ ਵੀ ਹਨ, ਜਿਨਾਂ ਨੇ ਪੂਰੀ ਸਫਲਤਾ ਨਾਲ ਝੋਨੇ ਦੀ ਲਵਾਈ ਮਸ਼ੀਨਾਂ ਨਾਲ ਕੀਤੀ ਹੈ। 

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’

PunjabKesari

ਗੁਰਜੀਤ ਸਿੰਘ ਔਜਲਾ ਦੀ ਪਹਿਲਕਦਮੀ ਚਰਚਾ 'ਚ
ਕਾਂਗਰਸ ਦੇ ਐੱਮ.ਪੀ. ਗੁਰਜੀਤ ਸਿੰਘ ਔਜਲਾ ਨੇ ਕੜਕਦੀ ਧੁੱਪ ਵਿਚ ਨੌਜਵਾਨਾਂ ਦੇ ਨਾਲ ਜਾ ਕੇ ਖੇਤਾਂ ਵਿਚ ਝੋਨਾ ਲਗਾ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਹਿਮ ਸੰਦੇਸ਼ ਦਿੱਤਾ ਕਿ ਪੰਜਾਬ ਦੇ ਲੋਕ ਹਰ ਪੱਖ ਤੋਂ ਸਮਰੱਥ ਹਨ। ਨੌਜਵਾਨ ਜੇਕਰ ਖੁਦ ਕੰਮ ਕਰਨ ਦਾ ਮਨ ਬਣਾ ਲੈਣ ਤਾਂ ਪੰਜਾਬ ਦੀ ਸੋਨਾ ਉਪਜਣ ਵਾਲੀ ਉਪਜਾਊ ਧਰਤੀ ਵਿਚੋਂ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਗੁਰਜੀਤ ਸਿੰਘ ਔਜਲਾ ਵੱਲੋਂ ਕੀਤੀ ਪਹਿਲ ਕਦਮੀ ਅੱਜ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਨਾਂ ਨੇ ਸੂਬੇ ਦੇ ਸਿਆਸਤਦਾਨਾਂ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਉਹ ਸਿਰਫ ਬਿਆਨਬਾਜੀ ਤੱਕ ਸੀਮਤ ਰਹਿਣ ਦੀ ਬਜਾਏ ਖੁਦ ਹੱਥੀਂ ਕੰਮ ਕਰਕੇ ਨੌਜਵਾਨਾਂ ਲਈ ਰੋਲ ਮਾਡਲ ਬਣਨ। 

ਕਾਲੇ ਹੋਏ ਭਾਂਡਿਆਂ ਨੂੰ ਮੁੜ ਤੋਂ ਚਮਕਾਉਣ ਲਈ ਵਰਤੋ ਇਹ ਨੁਸਖ਼ੇ, ਹੋਣਗੇ ਲਾਹੇਵੰਦ ਸਿੱਧ

ਅਕਾਲੀ ਦਲ ਨੇ ਵੀ ਆਪਣੇ ਢੰਗ ਨਾਲ ਉਤਸ਼ਾਹਿਤ ਕੀਤੇ ਨੌਜਵਾਨ
ਹੱਥੀਂ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਅਕਾਲੀ ਦਲ ਵੀ ਆਪਣੇ ਢੰਗ ਨਾਲ ਕਾਰਜਸ਼ੀਲ ਹੈ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲੇ ਅੰਦਰ ਹੀ ਅਟਾਰੀ ਸਰਹੱਦ 'ਤੇ ਪਿੰਡ ਭਰੋਭਾਲ ਦੇ ਨੌਜਵਾਨਾਂ ਵੱਲੋਂ ਆਪਣੇ ਹੱਥੀਂ ਝੋਨਾ ਲਗਾਉਣ ਸਬੰਧੀ ਜਗਬਾਣੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਖਬਰ ਦੇ ਬਾਅਦ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਸਮੇਤ ਸਮੂਹ ਯੂਥ ਆਗੂਆਂ ਨੇ ਪਿੰਡ ਵਿਚ ਜਾ ਕੇ ਨਾ ਸਿਰਫ ਨੌਜਵਾਨਾਂ ਨੂੰ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਭੇਟ ਕੀਤੀ ਸਗੋਂ ਅਕਾਲੀ ਦਲ ਨੇ ਇਸ ਪਿੰਡ ਤੋਂ ਵਿਸ਼ੇਸ਼ ਮੁਹਿੰਮ ਦਾ ਆਗਾਜ ਵੀ ਕੀਤਾ ਹੈ। ਇਸੇ ਤਰਾਂ ਸੰਗਰੂਰ ਜ਼ਿਲੇ ਅੰਦਰ ਇਕ 20 ਸਾਲਾਂ ਦੀ ਲੜਕੀ ਅਮਨਦੀਪ ਕੌਰ ਵੱਲੋਂ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਕਰਨ ਦੀ ਰਿਪੋਰਟ ਜਗਬਾਣੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਦੇ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਕਈ ਹੋਰ ਅਕਾਲੀ ਆਗੂਆਂ ਨੇ ਉਕਤ ਲੜਕੀ ਦੀਆਂ ਤਸਵੀਰਾਂ ਤੇ ਖਬਰਾਂ ਨੂੰ ਆਪਣੇ ਆਪਣੇ ਸ਼ੋਸ਼ਲ ਮੀਡੀਏ ਅਕਾਊਂਟਾਂ 'ਤੇ ਸ਼ੇਅਰ ਕਰਕੇ ਉਸ ਦੀ ਹੌਂਸਲਾ ਅਫਜਾਈ ਕੀਤੀ ਸੀ।

ਰੋਜ਼ਾਨਾਂ ਇਕ ਸਟ੍ਰਾਬੇਰੀ ਖਾਣ ਨਾਲ ਦੂਰ ਹੁੰਦੀਆਂ ਹਨ ਸਰੀਰ ਦੀਆਂ ਇਹ ਬੀਮਾਰੀਆਂ


rajwinder kaur

Content Editor

Related News