ਨਦੀਨ ਨਾਸ਼ਕ ਦੇ ਛਿੜਕਾਅ ਦਾ ਸਹੀ ਢੰਗ

03/14/2018 11:41:41 AM

ਜਲੰਧਰ - ਨਦੀਨ ਨਾਸ਼ਕ ਦਵਾਈਆਂ ਦੇ ਛਿੜਕਾਅ ਦਾ ਢੰਗ ਨਦੀਨ ਨਾਸ਼ਕ ਦਵਾਈ ਦਾ ਅਸਰ ਨਦੀਨ ਨਾਸ਼ਕ ਦੀ ਕੁਆਲਿਟੀ ਅਤੇ ਉਸ ਦੇ ਵਰਤਣ ਦੇ ਢੰਗ 'ਤੇ ਨਿਰਭਰ ਕਰਦਾ ਹੈ। ਕਈ ਵਾਰੀ ਬਹੁਤ ਵਧੀਆ ਨਦੀਨ ਨਾਸ਼ਕ ਦਵਾਈ ਦਾ ਉਸਦੇ ਛਿੜਕਾਅ ਦੀ ਗਲਤ ਵਰਤੋਂ ਨਾਲ ਉਸ ਦੇ ਠੀਕ ਨਤੀਜੇ ਨਹੀਂ ਮਿਲਦੇ। ਖੇਤ ਵਿਚ ਉੱਗੇ ਹੋਏ ਨਦੀਨਾਂ ਦੇ ਸਾਰੇ ਬੂਟਿਆਂ ਨੂੰ ਮਾਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਛਿੜਕਾਅ ਸਾਰੇ ਬੂਟਿਆਂ 'ਤੇ ਪਵੇ। ਬਹੁਤ ਸਾਰੇ ਜ਼ਿਮੀਦਾਰ ਨਦੀਨ ਨਾਸ਼ਕ ਦਾ ਛਿੜਕਾਅ ਸਹੀ ਢੰਗ ਨਾਲ ਨਹੀਂ ਕਰਦੇ। ਛਿੜਕਾਅ ਦਾ ਗਲਤ ਢੰਗ ਹੋਣ ਕਰਕੇ ਨਦੀਨਾਂ ਦੀ ਸੁਚੱਜੀ ਰੋਕਥਾਮ ਨਹੀਂ ਹੁੰਦੀ ਨਦੀਨਾਂ ਦੇ ਖੇਤ ਵਿਚ ਬਚਣ ਕਾਰਨ ਨਾ ਸਿਰਫ ਫਸਲ ਦਾ ਝਾੜ ਘੱਟਦਾ ਹੈ ਬਲਕਿ ਨਦੀਨਾਂ ਦਾ ਬੀਜ ਤਿਆਰ ਹੋਣ ਨਾਲ ਆਉਣ ਵਾਲੀਆਂ ਫਸਲਾਂ ਲਈ ਵੀ ਸਮੱਸਿਆ ਬਣਦੀ ਹੈ। ਇਸ ਲਈ ਨਦੀਨਾਂ ਦੀ ਸੁਚੱਜੀ ਰੋਕਥਾਮ ਅਤੇ ਨਦੀਨ ਨਾਸ਼ਕ ਦਵਾਈਆਂ ਉਤੇ ਲੰਬਾ ਸਮਾਂ ਨਿਰਭਰਤਾ ਰੱਖਣ ਲਈ ਛਿੜਕਾਅ ਦਾ ਸਹੀ ਢੰਗ ਵਰਤਣਾ ਬਹੁਤ ਜ਼ਰੂਰੀ ਹੈ। ਨਦੀਨ ਨਾਸ਼ਕ ਦਾ ਛਿੜਕਾਅ ਬਹੁਤ ਹੀ ਧਿਆਨ ਨਾਲ ਅਤੇ ਇਕਸਾਰ ਕਰਨਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਗਈਆਂ ਨਦੀਨ ਨਾਸ਼ਕ ਦਵਾਈਆਂ ਦੇ ਵਧੀਆ ਅਸਰ ਲੈਣ ਲਈ ਹੇਠ ਲਿਖੇ ਨੁਕਤਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। 
1 - ਨਦੀਨ ਨਾਸ਼ਕ ਦੀ ਚੋਣ ਵੱਖ-ਵੱਖ ਨਦੀਨਾਂ ਲਈ ਵੱਖ-ਵੱਖ ਨਦੀਨ ਨਾਸ਼ਕ ਦਵਾਈਆਂ ਦੀ ਸਿਫਾਰਸ਼ ਕੀਤੀ ਗਈ ਹੈ। ਦਵਾਈ ਦੀ ਚੋਣ ਕਰਨ ਤੋਂ ਪਹਿਲਾਂ ਆਪਣੀ ਫਸਲ ਵਿਚ ਉੱਗਣ ਵਾਲੇ (ਪਿਛਲੇ ਸਾਲ ਦੇ ਤਜ਼ਰਬੇ ਅਨੁਸਾਰ) ਜਾਂ ਉਗੇ ਹੋਏ ਨਦੀਨਾਂ ਦੀ ਪਹਿਚਾਣ ਕਰੋ ਅਤੇ ਨਦੀਨ ਦੀ ਕਿਸਮ ਦੇ ਅਨੁਸਾਰ ਨਦੀਨ ਨਾਸ਼ਕ ਦਵਾਈ ਦੀ ਚੋਣ ਕਰੋ। ਚੁਣੀ ਹੋਈ ਨਦੀਨ ਨਾਸ਼ਕ ਦੀ ਖਰੀਦ ਕਿਸੇ ਇਮਾਨਦਾਰ ਦੁਕਾਨਦਾਰ ਤੋਂ ਪੱਕੀ ਰਸੀਦ ਲੈ ਕੇ ਕਰੋ। ਪੰਜਾਬ ਖੇਤੀਬਾੜੀ 
ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀ ਗਈ ਨਦੀਨ ਨਾਸ਼ਕ ਦਵਾਈ ਹੀ ਖਰੀਦੋ ਅਤੇ ਦੁਕਾਨਦਾਰ ਦੇ ਕਹਿਣ ਤੇ ਕੋਈ ਵੀ ਗੈਰ-ਪ੍ਰਮਾਣਿਤ ਨਦੀਨ ਨਾਸ਼ਕ ਦਵਾਈ ਨਾ ਖਰੀਦੋ। ਨਦੀਨ ਨਾਸ਼ਕ ਦਵਾਈਆਂ ਪਾਉਣ ਦਾ ਸਮਾਂ ਅਤੇ ਮਿਕਦਾਰ ਹਮੇਸ਼ਾ ਸਿਫਾਰਸ਼ ਅਨੁਸਾਰ ਹੀ ਵਰਤੋਂ ਅਤੇ ਕਦੀ ਵੀ ਵੱਧ ਜਾਂ ਘੱਟ ਮਿਕਦਾਰ ਨਾ ਵਰਤੋ। ਫਸਲ ਬੀਜਣ ਤੋਂ ਪਹਿਲਾਂ ਪਾਉਣ ਵਾਲੇ ਨਦੀਨ ਨਾਸ਼ਕਾਂ ਅਤੇ ਬਿਜਾਈ ਵਿਚ ਘੱਟ ਤੋਂ ਘੱਟ ਸਮੇਂ ਦਾ ਵਕਫਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਨਦੀਨ ਅਤੇ ਫਸਲ ਉੱਗਣ ਤੋਂ ਪਹਿਲਾਂ ਪਾਉਣ ਵਾਲੇ ਨਦੀਨ ਨਾਸ਼ਕ ਵੀ ਬਿਜਾਈ ਤੋਂ ਇਕ ਜਾਂ ਦੋ ਦਿਨਾਂ ਵਿਚ ਪਾਉਣੇ ਚਾਹੀਦੇ ਹਨ।
2 - ਛਿੜਕਾਅ ਵਾਲੇ ਪੰਪ ਅਤੇ ਨੋਜ਼ਲ ਦੀ ਚੋਣ ਨਦੀਨ ਨਾਸ਼ਕ ਦੀ ਵਰਤੋਂ ਲਈ ਜ਼ਿਮੀਦਾਰ ਪਿੱਠ ਵਾਲੇ ਪੰਪ (ਨੈਪਸੈਕ ਸਪਰੇਅਰ) ਦੀ ਵਰਤੋ ਜ਼ਿਆਦਾ ਕਰਦੇ ਹਨ ਕਿਉਂਕਿ ਇਹ ਬਹੁਤ ਸਸਤਾ ਅਤੇ ਵਧੀਆ ਛਿੜਕਾਅ ਵਾਲਾ ਜੰਤਰ ਹੈ। ਇਸ ਤੋਂ ਇਲਾਵਾ ਇਨ੍ਹਾਂ ਦਵਾਈਆਂ ਦਾ ਛਿੜਕਾਅ ਪਾਵਰ ਸਪਰੇਅਰ ਜਾਂ ਟਰੈਕਟਰ ਸਪਰੇਅਰ ਨਾਲ ਵੀ ਹੋ ਸਕਦਾ ਹੈ। ਜੇਕਰ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਫਸਲ ਉਗੱਣ ਤੋਂ ਪਹਿਲਾਂ ਕਰਨੀ ਹੋਵੇ ਤਾਂ ਟਰੈਕਟਰ ਸਪਰੇਅਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਨਦੀਨ ਨਾਸ਼ਕ ਦਵਾਈਆਂ ਦਾ ਛਿੜਕਾਅ ਫਲੈਟ ਫੈਨ ਜਾਂ ਫਲੱਡ ਜੈਟ ਨੋਜਲ ਨਾਲ ਹੀ ਕਰੋ ਅਤੇ ਕੋਨ ਕਿਸਮ ਨੋਜਲ ਦੀ ਵਰਤੋਂ ਕਦੇ ਵੀ ਨਾ ਕਰੋ। ਉੱਗੀ ਹੋਈ ਫਸਲ ਤੇ ਫਲੈਟ-ਫੈਨ ਨੋਜਲ ਦੀ ਹੀ ਵਰਤੋਂ ਕਰੋ ਜਿਹੜੀ ਕਿ 80-100 ਲਿਟਰ ਪ੍ਰਤੀ ਏਕੜ ਪਾਣੀ ਲਾਉਦੀ ਹੋਵੇ। ਫਲੈਟ ਫੈਨਫਫਲੱਡ ਜੈਟ ਨੋਜਲਾਂ ਖੇਤ ਵਿਚ ਇਕਸਾਰ ਛਿੜਕਾਅ ਕਰਦੀਆਂ ਹਨ ਜਦ ਕਿ ਕੋਨ ਕਿਸਮ ਨੋਜ਼ਲ ਨਾਲ ਇੱਕਸਾਰ ਛਿੜਕਾਅ ਨਹੀਂ ਹੁੰਦਾ ਅਤੇ ਦਵਾਈ ਵੀ ਹਵਾ ਨਾਲ ਵੱਧ ਉੱਡਦੀ ਹੈ। ਇਸ ਤੋਂ ਇਲਾਵਾ ਮਲਟੀ ਬੂਮ ਨੋਜਲਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਮਲਟੀ ਬੂਮ ਨੋਜਲਾਂ ਦਾ ਛਿੜਕਾਅ ਇਕਸਾਰ ਹੁੰਦਾ ਹੈ ਅਤੇ ਛਿੜਕਾਅ ਲਈ ਸਮਾਂ ਵੀ ਘੱਟ ਲੱਗਦਾ ਹੈ। ਇਹ ਮਲਟੀ ਬੂਮ ਨੋਜਲਾਂ ਬਜਾਰ ਵਿਚ ਆਮ ਉਪਲੱਬਧ ਹਨ ਅਤੇ ਇਨ੍ਹਾਂ ਨੂੰ ਪਿੱਠ ਵਾਲੇ ਪੰਪ (ਨੈਪਸੈਕ ਸਪਰੇਅਰ) ਤੇ ਲਗਾਇਆ ਜਾ ਸਕਦਾ ਹੈ।
3 - ਪਾਣੀ ਦਾ ਅੰਦਾਜ਼ਾ ਨਦੀਨ ਨਾਸ਼ਕ ਦਵਾਈ ਦੇ ਛਿੜਕਾਅ ਤੋਂ ਪਹਿਲਾਂ ਛਿੜਕਾਅ ਲਈ ਵਰਤੇ ਜਾਣ ਵਾਲੇ ਪਾਣੀ ਦਾ ਅੰਦਾਜਾ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਨਦੀਨ ਨਾਸ਼ਕ ਦਵਾਈ ਦਾ ਇਕਸਾਰ ਛਿੜਕਾਅ ਹੋ ਸਕੇ। ਪਾਣੀ ਦਾ ਅੰਦਾਜ਼ਾ ਲਗਾਉਣਾ ਬਹੁਤ ਹੀ ਸੌਖਾ ਹੈ ਅਤੇ ਇਸ ਕੰਮ ਲਈ ਇਕ ਛੋਟਾ ਜਿਹਾ ਮਿਣ ਕੇ ਪਲਾਟ ਬਣਾਓ। ਪੰਪ ਦੀ ਢੋਲੀ ਵਿਚ ਨਾਪ ਕੇ ਪਾਣੀ ਪਾਓ ਅਤੇ ਬਣਾਏ ਹੋਏ ਪਲਾਟ ਤੇ ਇਕਸਾਰ ਛਿੜਕਾਅ ਕਰੋ। ਛਿੜਕਾਅ ਖਤਮ ਹੋਣ ਤੇ ਢੋਲੀ ਵਿਚ ਰਹਿੰਦੇ ਪਾਣੀ ਦੀ ਮਿਣਤੀ ਕਰੋ ਅਤੇ ਛਿੜਕਾਅ ਲਈ ਵਰਤੇ ਪਾਣੀ ਦਾ ਹਿਸਾਬ ਲਗਾਓ। ਉਦਾਹਰਣ ਵਜੋਂ ਜੇ ਤੁਹਾਡਾ ਮਿਣਿਆ ਹੋਇਆ ਪਲਾਟ 50 ਵਰਗਮੀਟਰ ਹੈ ਅਤੇ ਤੁਸੀ ਢੋਲੀ ਵਿਚ 5 ਲਿਟਰ ਪਾਣੀ ਪਾਇਆ ਹੈ। ਜੇਕਰ 50 ਵਰਗਮੀਟਰ ਪਲਾਟ ਵਿਚ ਛਿੜਕਾਅ ਤੋਂ ਬਾਅਦ ਤੁਹਾਡੀ ਢੋਲੀ ਵਿਚ 3 ਲਿਟਰ ਪਾਣੀ ਬਚਿਆ ਹੈ ਅਤੇ ਛਿੜਕਾਅ ਵਾਸਤੇ 2 ਲਿਟਰ ਪਾਣੀ ਲੱਗਿਆ ਹੈ ਇਸ ਤੋਂ ਬਾਅਦ ਇਕ ਏਕੜ ਲਈ ਲੋੜੀਦੇ ਪਾਣੀ ਦੀ ਮਾਤਰਾ ਦਾ ਹਿਸਾਬ ਲਾਓ।
ਇਕ ਏਕੜ ਲਈ ਲੋੜੀਂਦੇ ਪਾਣੀ ਦੀ ਮਾਤਰਾ - ਮਿਣੇ ਹੋਏ ਪਲਾਟ ਵਿਚ ਪਾਣੀ ਦੀ ਵਰਤੀ ਮਾਤਰਾ 4000
ਮਿਣੇ ਹੋਏ ਪਲਾਟ ਦਾ ਖੇਤਰਫ਼ਲ
2/੫504000 = 160 ਲਿਟਰ ?
ਜਿਸ ਪੰਪ, ਨੋਜ਼ਲ ਅਤੇ ਆਦਮੀ ਨਾਲ ਪਾਣੀ ਦਾ ਅੰਦਾਜ਼ਾ ਲਗਾਇਆ ਗਿਆ ਹੈ ਉਸ ਨੂੰ ਹੀ ਨਦੀਨ ਨਾਸਕ ਦਵਾਈ ਦੇ ਛਿੜਕਾਅ ਲਈ ਵਰਤੋ ਤਾਂ ਜੋ ਪਾਣੀ ਦਾ ਨਿਕਾਸ ਅਤੇ ਛਿੜਕਾਅ ਦੀ ਰਫਤਾਰ ਤੇ ਕਾਬੂ ਰਹੇ।


Related News