ਜਾਣੋ ਹੁਣ ਤੱਕ ਹੋਈ ਭਾਰਤ ਵਿੱਚ ਸਾਉਣੀ ਦੀਆਂ ਫਸਲਾਂ ਦੀ ਖਰੀਦ

10/18/2020 10:42:21 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸਾਉਣੀ ਦੀਆਂ ਫ਼ਸਲਾਂ ਝੋਨਾਂ, ਦਾਲਾਂ ਅਤੇ ਨਰਮੇ ਆਦਿ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤਾਮਿਲਨਾਡੂ, ਚੰਡੀਗੜ੍ਹ, ਕੇਰਲ ਅਤੇ ਜੰਮੂ ਕਸ਼ਮੀਰ ਦੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਰੂਪ ਵਿੱਚ ਜਾਰੀ ਹੈ। 14.10. 2020 ਤੱਕ 5.33 ਲੱਖ ਕਿਸਾਨਾਂ ਤੋਂ 62.42 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ।

ਪੜ੍ਹੋ ਇਹ ਵੀ ਖਬਰ - ਡਾਕਟਰਾਂ ਮੁਤਾਬਕ : ਲੰਬਾ ਸਮਾਂ ਕੋਵਿਡ ਰਹਿਣ ਨਾਲ ਸਰੀਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਪ੍ਰਭਾਵਿਤ (ਵੀਡੀਓ)

ਇਸ ਤੋਂ ਇਲਾਵਾ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉਡੀਸ਼ਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਰਾਜਾਂ ਲਈ ਸਾਉਣੀ ਦੀ ਖਰੀਦ ਲਈ 41. 67 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਕੀਤੀ ਗਈ। 14 ਅਕਤੂਬਰ ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ  686.74 ਮੀਟ੍ਰਿਕ ਟਨ ਮੂੰਗ ਅਤੇ ਉੜਦ ਦੀ ਖਰੀਦ ਕੀਤੀ ਹੈ, ਜਿਸ ਨਾਲ ਤਾਮਿਲਨਾਡੂ ਮਹਾਰਾਸ਼ਟਰ ਅਤੇ ਹਰਿਆਣਾ ਦੇ 639 ਕਿਸਾਨਾਂ ਨੂੰ ਲਾਭ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ਖੁਸ਼ਖਬਰੀ: PM ਕਿਸਾਨ ਯੋਜਨਾ ’ਚ ਹੁਣ ਕਿਸਾਨਾਂ ਦੇ ਖਾਤੇ ’ਚ 6 ਹਜ਼ਾਰ ਦੀ ਥਾਂ ਆਉਂਣਗੇ ਇਨ੍ਹੇ ਰੁਪਏ

ਇਸ ਦੌਰਾਨ ਨਰਮੇ ਦੀ ਖਰੀਦ 1 ਅਕਤੂਬਰ, 2020 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 14 ਅਕਤੂਬਰ, 2020 ਨੂੰ ਭਾਰਤੀ ਕਪਾਹ ਨਿਗਮ ਵੱਲੋਂ ਨਰਮੇ ਦੀਆਂ ਗੰਢਾਂ ਦੀ ਮਾਤਰਾ 89592 ਤਕ ਪਹੁੰਚ ਗਈ, ਜਿਸ ਨਾਲ 18618 ਕਿਸਾਨਾਂ ਨੂੰ ਫਾਇਦਾ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ਦੂਜੀ ਵਾਰ ਕੋਰੋਨਾ ਇਨਫੈਕਸ਼ਨ ਹੋ ਸਕਦੈ ‘ਗੰਭੀਰ’,ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ (ਵੀਡੀਓ)

rajwinder kaur

This news is Content Editor rajwinder kaur