ਕਿਸਾਨਾਂ ਦੀਆਂ ਮੁਸ਼ਕਲਾਂ ਘਟਾ ਔਖੇ ਦਿਨਾਂ ਨੂੰ ਯਾਦਗਾਰੀ ਬਣਾ ਰਹੇ ਨੇ ‘ਸਿਰੜੀ ਕਿਸਾਨ’

06/07/2020 6:42:03 PM

ਕਪੂਰਥਲਾ (ਮਹਾਜਨ/ਮਲਹੋਤਰਾ) - ਕੋਰੋਨਾ ਮਹਾਮਾਰੀ ਨੇ ਭਾਵੇਂ ਸਭਨਾਂ ਲਈ ਜ਼ਿੰਦਗੀ ਨੂੰ ਖੜਾ ਕਰ ਦਿੱਤਾ ਹੈ ਪਰ ਇਸ ਨੇ ਹਿੰਮਤੀ ਕਿਸਾਨਾਂ ਨੂੰ ਕੁਝ ਨਵਾਂ ਕਰਨ ਅਤੇ ਨਵੇਂ ਮੌਕੇ ਤਲਾਸ਼ ਕਰਨ ਲਈ ਮਜ਼ਬੂਰ ਕੀਤਾ ਹੈ। ਸਿਰੜੀ ਕਿਸਾਨਾਂ ਨੇ ਇਸ ਮੁਸ਼ਕਲਾਂ ਭਰੇ ਸਮੇਂ ਵਿਚ ਵੀ ਬਾਜ਼ੀ ਜਿੱਤ ਕੇ ਹੋਰਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਅਸਾਨ ਬਣਾ ਇਨਾਂ ਔਖੇ ਦਿਨਾਂ ਨੂੰ ਵੀ ਯਾਦਗਾਰੀ ਬਣਾਇਆ ਹੈ। ਇਸ ਸਮੇਂ ਜਦੋਂ ਹਰ ਕੋਈ ਲੇਬਰ ਦੀ ਸਮੱਸਿਆ ਬਾਰੇ ਸੋਚ ਰਿਹਾ ਹੈ ਤਾਂ ਜ਼ਿਲੇ ਦੇ ਪਿੰਡ ਨਾਨੋ ਮੱਲੀਆਂ ਦੇ ਉੱਦਮੀ ਕਿਸਾਨ ਜਗਤਾਰ ਸਿੰਘ ਜੱਗਾ ਨੇ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਲਈ ਮੈਟ ’ਤੇ ਪਨੀਰੀ ਬੀਜਣ ਲਈ ਇਕ ਨਵੀਂ ਮਸ਼ੀਨ ਤਿਆਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਕਿਸਾਨਾਂ ਵੱਲੋਂ ਇਸ ਮਸ਼ੀਨ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)

ਅਜਿਹੇ ਹਾਲਾਤ ਵਿਚ ਬਲਾਕ ਢਿਲਵਾਂ ਦੇ ਪਿੰਡ ਚੱਕੋਕੀ ਦੇ ਨੌਜਵਾਨ ਗੁਰਸਿਮਰਨ ਸਿੰਘ, ਜਗਤਾਰ ਸਿੰਘ ਅਤੇ ਵਰਿੰਦਰ ਸਿੰਘ ਨੇ ਮਿਲ ਕੇ ਮਜ਼ਦੂਰਾਂ ਦੀ ਘਾਟ ਨੂੰ ਭਾਂਪਦਿਆਂ ਕੁਝ ਨਵਾਂ ਕਰਨ ਦਾ ਮਨ ਬਣਾਇਆ ਅਤੇ ਮਿਲ ਕੇ ਆਪਣੀ ਤੇ ਹੋਰਨਾਂ ਕਿਸਾਨਾਂ ਦੀ ਕਿਰਾਏ ’ਤੇ ਝੋਨੇ ਦੀ ਲਵਾਈ ਦਾ ਪਹਿਲੇ ਸਾਲ ਹੀ ਨਵਾਂ ਤਜ਼ਰਬਾ ਕਰਨ ਦਾ ਸੋਚਿਆ। ਵਿਦੇਸ਼ ਜਾਣ ਦੀ ਸੋਚ ਨੂੰ ਪਿਛਾਂਹ ਛੱਡ ਕੇ ਸਾਥੀਆਂ ਨਾਲ ਮਿਲ ਕੇ ਦੇਰ ਰਾਤ ਤੱਕ ਨਵੇਂ-ਨਵੇਂ ਤਰੀਕਿਆਂ ਨਾਲ ਜੂਝ ਕੇ ਪਹਿਲੇ ਹੀ ਸਾਲ ਰਘਬੀਰ ਸਿੰਘ ਦੇ ਖੇਤਾਂ ਵਿਚ 100 ਏਕੜ ਦੀ ਪਨੀਰੀ ਬੀਜ ਚੁੱਕੇ ਇਨਾਂ ਨੌਜਵਾਨਾਂ ਨੇ ਹੌਲੀ-ਹੌਲੀ ਇਸ ਤਕਨੀਕ ਦੀਆਂ ਬਾਰੀਕੀਆਂ ਨੂੰ ਸਮਝ ਕੇ ਮੁਹਾਰਤ ਪਾ ਲਈ ਹੈ।

ਪੜ੍ਹੋ ਇਹ ਵੀ - ਹੁਣ ਲੋਕਾਂ ਦੀ ਨੀਂਦ ਉਡਾਉਣ ਲੱਗੇ ਕੋਰੋਨਾ ਵਾਇਰਸ ਤੋਂ ਪ੍ਰੇਰਿਤ ਸੁਪਨੇ

‘ਲੋੜ ਕਾਢ ਦੀ ਮਾਂ ਹੈ’ ਦੇ ਸਿਧਾਂਤ ਨੂੰ ਮੰਨਦਿਆਂ ਗੁਰਸਿਮਰਨ ਦੀ ਅਗਵਾਈ ਹੇਠ ਇਨਾਂ ਅਸੰਭਵ ਨੂੰ ਸੰਭਵ ਕਰ ਵਿਖਾਇਆ। ਪਹਿਲੇ ਹੀ ਸਾਲ ਇੰਨੇ ਵੱਡੇ ਰਕਬੇ ਲਈ ਪਨੀਰੀ ਬੀਜਣਾ ਤੇ ਪਾਲਣਾ ਸੌਖਾ ਕੰਮ ਨਹੀਂ, ਜੋ ਬੇਹੱਦ ਸਲਾਹੁਣਯੋਗ ਹੈ। ਖੇਤੀਬਾੜੀ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਮਸ਼ੀਨ ਨਾਲ ਝੋਨੇ ਦੀ ਲਵਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ, ਜਿਸ ਦੀ ਨੀਂਹ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ. ਕਾਹਨ ਸਿੰਘ ਪੰਨੂੰ ਨੇ ਰੱਖੀ ਸੀ, ਜਿਸ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਨੌਜਵਾਨ ਇਸ ਪ੍ਰਤੱਖ ਪ੍ਰਮਾਣ ਹਨ। ਇਨ੍ਹਾਂ ਕਿਸਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਨੌਜਵਾਨ ਕੁਝ ਕਰ ਸਕਦੇ ਹਨ।

ਪੜ੍ਹੋ ਇਹ ਵੀ - ਵਿਸ਼ਵ ਭੋਜਨ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼ : ‘ਜਾਣੋ ਕੁੱਝ ਰੌਚਕ ਤੱਥ’

ਮੁੱਖ ਖੇਤੀਬਾੜੀ ਅਫ਼ਸਰ ਨਾਜਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਮਸ਼ੀਨ ਨਾਲ ਝੋਨੇ ਦੀ ਲਵਾਈ ਨਾਲ ਮਜ਼ਦੂਰਾਂ ਦੀ ਕਮੀ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਝੋਨੇ ਦੀ ਲਵਾਈ ਵਿਚ ਮਸ਼ੀਨੀਕਰਨ ਲਿਆ ਕੇ ਇਸ ਮਸੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੁਣ ਤੱਕ ਜ਼ਿਲੇ ਵਿਚ ਤਕਰੀਬਨ 65 ਪੈਡੀ ਟ੍ਰਾਂਸਪਲਾਂਟਰ ਅਤੇ 121 ਸਿੱਧੀ ਬਿਜਾਈ ਲਈ ਡਰਿੱਲ ਮਸ਼ੀਨਾਂ ਉਪਦਾਨ ’ਤੇ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਨਾਲ ਲੱਗਭਗ 30 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਵਿਚ ਮਸ਼ੀਨੀਕਰਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲੇ ਦੇ ਬਹੁਤ ਸਾਰੇ ਉੱਦਮੀ ਕਿਸਾਨ ਇਸ ਔਖੀ ਘੜੀ ਵਿਚ ਇਕ-ਦੂਜੇ ਦਾ ਸਹਾਰਾ ਬਣ ਰਹੇ ਹਨ, ਜਿਸ ਤੋਂ ਚੰਗੇ ਨਤੀਜੇ ਮਿਲਣ ਦੀ ਆਸ ਹੈ।

ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ : ਅੱਵਲ ਖ਼ਿਡਾਰੀ ਤੇ ਆਹਲਾ ਕੋਚ ‘ਰਾਜਿੰਦਰ ਸਿੰਘ ਸੀਨੀਅਰ’

ਪੜ੍ਹੋ ਇਹ ਵੀ - ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਸੇਬ ਦਾ ਸਿਰਕਾ, ਚਿਹਰੇ ਨੂੰ ਵੀ ਬਣਾਏ ਚਮਕਦਾਰ


rajwinder kaur

Content Editor

Related News