ਫੂਡ ਪ੍ਰੋਸੈਸਿੰਗ ਉਦਯੋਗ ਦੀ ਦ੍ਰਿਸ਼ਟੀ ਜ਼ਰੀਏ ਹੁਣ ਹੋਵੇਗੀ ਖੇਤੀਬਾੜੀ ਖੇਤਰ ਦੀ ਰੀ-ਇਮੇਜਿੰਗ

10/22/2020 11:32:19 AM

ਸੰਜਨਾ ਕਾਦਯਾਨ ਅਤੇ ਤੁਲਸੀਪ੍ਰਿਯਾ ਰਾਜਕੁਮਾਰੀ

ਕੋਵਿਡ-19 ਲਾਗ ਨੇ ਖੁਰਾਕ ਸੁਰੱਖਿਆ/ਫੂਡ ਪ੍ਰੋਸੈਸਿੰਗ ਅਤੇ ਖੁਰਾਕ ਰਹਿੰਦ-ਖੂੰਹਦ ਮੈਨੇਜਮੈਂਟ ਦੀ ਵਰਤਮਾਨ ਨੀਤੀ ਦੇ ਮਹੱਤਵ ’ਤੇ ਬਲ ਦਿੱਤਾ ਹੈ। ਇਸ ਲਈ ਹਾਲ ਹੀ ਦੇ ਵਰ੍ਹਿਆਂ ਵਿਚ ਖੇਤੀਬਾੜੀ ਖੇਤਰ ਦੀ ਨੀਤੀ ਵਿੱਚ ਬਦਲਾਅ ਆਇਆ ਹੈ ਅਤੇ ਇਹ ਨਿਰਵਾਹ ਤੋਂ ਮਾਰਕੀਟਿੰਗ ਦੇ ਵੱਲ ਤਬਦੀਲ ਹੋ ਗਈ ਹੈ। ਹਾਲਾਂਕਿ, ਹੁਣ ਵੀ ਕਟਾਈ ਦੇ ਬਾਅਦ ਫ਼ਸਲ ਪ੍ਰਬੰਧਨ (ਪੀ. ਐੱਚ. ਐੱਮ.), ਫ਼ਸਲ ਦੀ ਘੱਟ ਕੀਮਤ ਅਤੇ ਕਿਸਾਨਾਂ ਲਈ ਬਾਜ਼ਾਰ ਤੱਕ ਪਹੁੰਚ ਵਿਚ ਚੁਣੌਤੀਆਂ ਇਸ ਖੇਤਰ ਵਿਚ ਮੌਜੂਦ ਹਨ ।

ਕਟਾਈ ਦੇ ਬਾਅਦ ਫ਼ਸਲ ਪ੍ਰਬੰਧਨ ਵਿਚ ਕਮੀ, ਵਿਸ਼ੇਸ਼ ਤੌਰ ’ਤੇ ਫ਼ਲ ਅਤੇ ਸਬਜ਼ੀਆਂ ਵਿਚ 4.6 ਤੋਂ 15.8% ਦੀ, ਸਮੁੰਦਰੀ ਮੱਛੀਆਂ ਵਿੱਚ 10.5% ਅਤੇ ਮੁਰਗੀ ਪਾਲਣ ਖੇਤਰ ਵਿੱਚ (ਆਈ. ਸੀ. ਏ. ਆਰ.-ਸੀ. ਆਈ. ਪੀ. ਐੱਚ. ਈ. ਟੀ., 2015) 6.7% ਦਾ ਨੁਕਸਾਨ ਹੋਇਆ ਹੈ। ਨਿੱਜੀ ਕੋਲਡ ਸਟੋਰ ਸੁਵਿਧਾਵਾਂ ਦੇ ਨਿਰਮਾਣ ਵਿਚ ਮਹੱਤਵਪੂਰਨ ਪ੍ਰਗਤੀ ਹੋਈ ਹੈ ਪਰ ਭੂਗੋਲਿਕ ਪ੍ਰਸਾਰ ਦੀ ਕਮੀ ਬਣੀ ਹੋਈ ਹੈ। ਨਾਲ ਹੀ ਨਾਲ ਏਕੀਕ੍ਰਿਤ ਬਹੁ-ਸਮੱਗਰੀ ਕੇਂਦਰਾਂ ਦੇ ਅਪਗ੍ਰੇਡੇਸ਼ਨ ਦੀ ਵੀ ਜ਼ਰੂਰਤ ਹੈ। ਫੂਡ ਪ੍ਰੋਸੈੱਸਿੰਗ ਉਦਯੋਗ (ਐੱਫ. ਪੀ. ਆਈ.) ਇਨ੍ਹਾਂ ਸਪਲਾਈ ਚੇਨ ਅੰਤਰਾਲਾਂ ਦੀ ਸਮੱਸਿਆ ਨਾਲ ਨਿਪਟਣ ਲਈ ਤਿਆਰ ਹੈ, ਜੋ ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਐਕਟਾਂ ਦੁਆਰਾ ਸੰਚਾਲਿਤ ਇੱਕ ਈਕੋ-ਸਿਸਟਮ ਦੁਆਰਾ ਸ਼ੁਰੂ ਕੀਤੇ ਗਏ ਹਨ। ਆਤਮਨਿਰਭਰ ਭਾਰਤ ਪੈਕੇਜ, ਖੇਤੀਬਾੜੀ ਢਾਂਚਾਗਤ ਫੰਡ ਅਤੇ ਸੂਖਮ ਖੁਰਾਕ ਉੱਦਮਾਂ ਦੀ ਰਸਮ ਇਸ ਈਕੋ-ਸਿਸਟਮ ਦਾ ਹਿੱਸਾ ਹਨ ।

ਵਿਕਾਸ ਵੱਲ ਅੱਗੇ ਵਧਦਾ ਐੱਫ. ਪੀ. ਆਈ. ਖੇਤਰ ਅਮੂਲ, ਮਦਰ ਡੇਅਰੀ ਅਤੇ ਬਿਗ ਬਾਸਕਿਟ ਦੇ ਮਾਡਲ ਅਨੁਸਾਰ ਕਿਸਾਨਾਂ ਲਈ ਵਧੀਆ ਮਿਹਨਤਾਨਾ ਯਕੀਨੀ ਬਣਾਉਣ ਦੇ ਨਾਲ-ਨਾਲ ਇਕ ਉਚਿਤ ਅਤੇ ਸਮਾਨ ਖੇਤੀਬਾੜੀ ਬਾਜ਼ਾਰ ਬਣਾਉਣ ਵਿਚ ਮਦਦ ਕਰੇਗਾ। ਹਾਲਾਂਕਿ ਭਾਰਤ ਵਿਚ ਐੱਫ. ਪੀ. ਆਈ. ਇਸ ਸਮੇਂ ਇੱਕ ਨਵੀਂ ਅਵਸਥਾ ਵਿਚ ਹੈ ਅਤੇ ਇਹ ਸਾਡੇ ਕੁੱਲ ਖੁਰਾਕ ਉਤਪਾਦਨ ਦਾ ਕੇਵਲ 10 ਫੀਸਦੀ ਹੈ। ਸੰਗਠਿਤ ਨਿਰਮਾਣ ਕਾਰਜਬਲ ਦੇ 11.4 % ਖੇਤਰ ਨੂੰ ਰੋਜ਼ਗਾਰ ਦੇਣ ਦੇ ਬਾਵਜੂਦ ਭਾਰਤ ਦਾ ਕੁੱਲ ਮੁੱਲ ਵਰਧਿਤ-ਜੀ. ਵੀ. ਏ. ਨਿਰਮਾਣ ਖੇਤਰ ਵਿਚ ਐੱਫ. ਪੀ. ਆਈ. ਦਾ ਹਿੱਸਾ 9.7% ਹੈ, ਜੋ ਕਿ ਇੰਡੋਨੇਸ਼ੀਆ ਵਿਚ 35.5 % ਅਤੇ ਨਿਊਜ਼ੀਲੈਂਡ ਵਿਚ 34.3 % ਦੀ ਤੁਲਨਾ ਵਿਚ ਕਾਫ਼ੀ ਘੱਟ ਹੈ।

ਇਸ ਖੇਤਰ ਵਿਚ ਸਪਲਾਈ ਚੇਨ ਲਈ ਇੱਕ ਕੁਸ਼ਲ ਖੇਤੀਬਾੜੀ ਦੀ ਸਥਾਪਨਾ ਵਿਚ ਯੋਗਦਾਨ ਕਰਨ ਲਈ ਸਰਕਾਰ ਨੂੰ ਪੰਜ ਪ੍ਰਮੁੱਖ ਖੇਤਰਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਜ਼ਰੂਰਤ ਹੋਵੇਗੀਪਹਿਲਾ, ਇੱਕ ਜ਼ਿਲਾ, ਇੱਕ ਉਤਪਾਦ ਦੀ ਪਹਿਲ ਦੇ ਹਿੱਸੇ ਦੇ ਰੂਪ ਵਿਚ ਸਰਕਾਰ ਸਾਰੇ ਰਣਨੀਤਕ ਤੌਰ ’ਤੇ ਸਥਿਤ ਹਿੱਤਧਾਰਕਾਂ ਦੀ ਪਛਾਣ ਕਰਕੇ ਸਪਲਾਈ ਚੇਨ ਵਿਚ ਮੌਜੂਦਾ ਰੁਕਾਵਟਾਂ ਦਾ ਇੱਕ ਜ਼ਿਲਾ ਪੱਧਰੀ ਫਸਲਵਾਰ ਮੁੱਲਾਂਕਣ ਕਰ ਸਕਦੀ ਹੈ। ਇਨ੍ਹਾਂ ਹਿੱਤਧਾਰਕਾਂ ’ਚ ਕਿਸਾਨ, ਖੇਤੀਬਾੜੀ ਸਹਿਕਾਰੀ/ਨਿਰਮਾਤਾ ਕੰਪਨੀਆਂ ਤੇ ਨਿੱਜੀ ਉੱਦਮ ਜਿਹੇ ਸਿੰਗਲ ਨਿਵੇਸ਼ਕ, ਵਪਾਰੀ, ਖੁਰਾਕੀ ਉੱਦਮ, ਆਨਲਾਈਨ ਅਤੇ ਆਫਲਾਈਨ ਸੁਪਰ ਮਾਰਕੀਟ, ਬਰਾਮਦਕਾਰ ਅਤੇ ਖੁਦਰਾ ਚੇਨ ਸ਼ਾਮਲ ਹੋਣਗੇ ।

ਦੂਜਾ, ਜ਼ਿਲਾ ਪੱਧਰ ’ਤੇ ਕਿਸਾਨ ਲਈ ਇਨਪੁਟਸ, ਕ੍ਰੈਡਿਟ ਤੇ ਮਾਰਕੀਟਿੰਗ ਨਾਲ ਸਬੰਧਿਤ ਜਾਣਕਾਰੀ ਅਤੇ ਸੇਵਾਵਾਂ ਨੂੰ ਇਕੱਠੇ ਕਰਕੇ ਫਸਲ ਦੀ ਕਟਾਈ ਮਗਰੋਂ ਮੈਨੇਜਮੈਂਟ ਦੀਆਂ ਟੈਕਨਾਲੋਜੀਆਂ ਨੂੰ ਅਪਨਾਉਣਾ ਤੇ ਵਿਵਹਾਰਕ ਤੇ ਆਰਥਿਕ ਤੌਰ ’ਤੇ ਸਮਰੱਥ ਬਣਾਉਣਾ, ਜੋ ਵਰਤਮਾਨ ਵਿਚ ਸਥਾਨਕ ਵਪਾਰੀ ਵਲੋਂ ਕੀਤਾ ਜਾਂਦਾ ਹੈ। ਕਿਸਾਨਾਂ ਅਤੇ ਸਮਾਜਿਕ ਮਾਪਦੰਡਾਂ ਦੇ ਅੰਦਰੂਨੀ ਗਿਆਨ ਦੇ ਨਾਲ ਇਹ ਸਥਾਨਕ ਦਲਾਲ ਜੋਖਮ ਮੁੱਲਾਂਕਣਕਰਤਾ, ਸੂਚਨਾ ਇੱਕਠਾ ਕਰਨ ਅਤੇ ਵਿਸ਼ਵਾਸ ਨਿਰਮਾਣ ਲਈ ਪ੍ਰਭਾਵਸ਼ਾਲੀ ਉਤਪ੍ਰੇਰਕ ਹੋਣ ਲਈ ਆਦਰਸ਼ ਉਮੀਦਵਾਰ ਹਨ ।

ਇਸ ਲਈ, ਐੱਫ. ਪੀ. ਆਈ. ਦੇ ਵਪਾਰ ਮਾਡਲ ਵਿਚ ਅਜਿਹੇ ਪ੍ਰਮੁੱਖ ਸਥਾਨਕ ਦਲਾਲਾਂ ਦੀ ਭੂਮਿਕਾ ਨੂੰ ਬਣਾਈ ਰੱਖਣਾ ਮਹੱਤਵਪੂਰਨ ਹੈ, ਜਿਵੇਂ ਆਈ. ਟੀ. ਸੀ. ਦੇ ਈ-ਚੌਪਾਲ ਅਤੇ ਨਾਬਾਰਡ ਦੇ ਮਾ-ਥੋਟਾ ਪ੍ਰੋਗਰਾਮ ਦੁਆਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਕਿਸਾਨ ਆਪਣੀ ਉਪਜ ਨੂੰ ਮੰਡੀਆਂ ਤੋਂ ਹਟ ਕੇ ਵੀ ਵੇਚਣ ਲਈ ਸੁਤੰਤਰ ਹਨ। ਸੇਵਾ ਅਤੇ ਸੂਚਨਾ ਇਕੱਤਰੀਕਰਨ ਦੇ ਬਦਲ ਸਥਾਨਾਂ ਦਾ ਨਿਰਮਾਣ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਦੇ ਮਹੱਤਵਪੂਰਨ ਹਨ। ਪੀ. ਐੱਚ. ਐੱਮ. ਦੇ ਨਿਰਮਾਣ ਲਈ ਇਹ ਗ੍ਰਾਮੀਣ ਹਾਟ ਵਿਚ ਮੁੱਲ ਖੋਜ ਲਈ ਈ-ਨਾਮ ਕੇਂਦਰ, ਭੰਡਾਰਣ ਲਈ ਡਬਲਿਊ. ਡੀ. ਆਰ. ਏ. ਰਜਿਸਟਰਡ ਗੋਦਾਮਾਂ ਅਤੇ ਟੈਕਨਾਲੋਜੀ ਪ੍ਰਸਾਰ ਲਈ ਖੇਤੀਬਾੜੀ ਪ੍ਰਸਾਰ ਕੇਂਦਰਾਂ ਅਤੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਕਮੇਟੀਆਂ ਵਿਚ ਉੱਭਰ ਸਕਦੇ ਹਨ ।

ਤੀਸਰਾ, ਸਥਾਨਕ ਤੌਰ ’ਤੇ ਉਪਲਬਧ ਸੂਖਮ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਨੇੜਲੇ ਉਤਪਾਦਨ ਸਮੂਹਾਂ ਦੇ ਨਾਲ ਏਕੀਕ੍ਰਿਤ ਕਰਨ ਲਈ ਉਤਸ਼ਾਹਿਤ ਕਰਨਾ ਤਾਂ ਕਿ ਉਹ ਵੱਡੇ ਨਿੱਜੀ ਕਾਰੋਬਾਰੀਆਂ ਨਾਲ ਮੁਕਾਬਲਾ ਕਰ ਸਕਣ। ਇਸ ਨੂੰ ਨਿਵੇਸ਼ ਬੰਧੂ ਪੋਰਟਲ ਅਤੇ ਇੰਡੀਆ ਇਨਵੈਸਟਮੈਂਟ ਗ੍ਰਿਡ ਵਰਗੇ ਨਿਵੇਸ਼ਕ ਮੰਚ ਜ਼ਰੀਏ ਸਰਲ ਬਣਾਇਆ ਜਾ ਸਕਦਾ ਹੈ, ਜੋ ਕਿਸਾਨਾਂ/ਐੱਫ. ਪੀ. ਓ. ਲਈ ਪਿਛੜੇ ਸੰਪਰਕਾਂ ਦੇ ਨਾਲ ਅੱਗੇ ਵਧ ਸਕਦੇ ਹਨ।

ਚੌਥਾ, ਐੱਫ. ਪੀ. ਆਈ. ਟ੍ਰੇਨਿੰਗ ਚੈਨਲਾਂ ਜ਼ਰੀਏ ਸਥਾਨਕ ਸਮਰੱਥਾ ਦੀਆਂ ਜ਼ਰੂਰਤਾਂ ਨਾਲ ਨਿਪਟਣ ਦੀ ਜ਼ਰੂਰਤ ਹੈ। ਵਿਸ਼ੇਸ਼ ਤੌਰ ’ਤੇ, ਕਿਸਾਨਾਂ/ਐੱਫ. ਪੀ. ਓ. ਅਤੇ ਖੁਰਾਕੀ ਉੱਦਮਾਂ ਲਈ ਡਿਜੀਟਲ ਮਾਧਿਅਮ ਦੇ ਰੂਪ ਵਿਚ ਕੰਮ ਕਰਨ ਲਈ ਕਾਮਨ ਸਰਵਿਸ ਸੈਂਟਰ ਜ਼ਰੀਏ ਗ੍ਰਾਮੀਣ ਨੌਜਵਾਨਾਂ ਨੂੰ ਬੁਨਿਆਦੀ ਆਈ. ਟੀ. ਟ੍ਰੇਨਿੰਗ ਪ੍ਰਦਾਨ ਕਰਨਾ। ਇਸ ਤੋਂ ਇਲਾਵਾ ਪ੍ਰਮੁੱਖ ਪੀ. ਐੱਚ. ਐੱਮ. ਕੌਸ਼ਲ ਦੇ ਨਾਲ ਮੰਡੀ ਮਜ਼ਦੂਰਾਂ ਦੀ ਲੋਡਿੰਗ, ਅਨਲੋਡਿੰਗ, ਸਫਾਈ ਅਤੇ ਪੈਕੇਜਿੰਗ ਦੇ ਕੌਸ਼ਲ ਵਿਕਾਸ ਨਾਲ ਵੀ ਐੱਫ. ਪੀ. ਆਈ. ਸਪਲਾਈ ਚੇਨ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ ।

ਪੰਜਵਾਂ, ਤਾਜ਼ਾ ਉਤਪਾਦਨ ਅਤੇ ਵਾਤਾਵਰਣ ਦੇ ਅਨੁਕੂਲ ਉਤਪਾਦਾਂ ਪ੍ਰਤੀ ਖਪਤਕਾਰ ਪਸੰਦਾਂ ਵਿਚ ਬਦਲਾਅ ਕੋਵਿਡ ਤੋਂ ਬਾਅਦ ਦੇ ਉੱਭਰਦੇ ਸੰਕੇਤਾਂ ਦਾ ਅਧਿਐਨ ਕਰਨ ਲਈ ਖਪਤਕਾਰ ਵਿਵਹਾਰ ਵਿਸ਼ਲੇਸ਼ਕੀ ਫਰਮਾਂ ਨੂੰ ਸ਼ਾਮਲ ਕਰਨਾ। ਐੱਫ. ਪੀ. ਆਈ. ਦੀ ਮੰਗ-ਸਪਲਾਈ ਡਾਟਾ ਵੰਡ ਨੂੰ ਪੂਰਨ ਲਈ ਅਤੇ ਐੱਫ. ਪੀ. ਆਈ. ਨਿਵੇਸ਼ ਲਈ ਸੰਭਾਵਿਤ ਖੇਤਰਾਂ ਦੀ ਪਛਾਣ ਕਰਨ ਲਈ ਈ-ਤਾਲ (ਈ-ਟੀ. ਏ. ਏ. ਐੱਲ.) ’ਤੇ ਐੱਮ-ਕਿਸਾਨ ਅਤੇ ਕਿਸਾਨ ਕਾਲ ਸੈਂਟਰਾਂ ਜ਼ਰੀਏ ਇਕੱਠੇ ਕੀਤੇ ਗਏ ਵੱਡੇ ਪੈਮਾਨੇ ’ਤੇ ਡਾਟਾ ਦਾ ਵਿਸ਼ਲੇਸ਼ਣ ਵੀ ਫਰਮਾਂ ਕਰ ਸਕਦੀਆਂ ਹਨ ।

ਅੱਜ ਭਾਰਤ ਦੇ ਖੁਰਾਕੀ ਖੇਤਰ ਨੂੰ ਆਲਮੀ ਭਾਈਵਾਲੀ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਖੁਰਾਕ ਮੁੱਲ ਚੇਨ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਇਸ ਨੂੰ ਈਕੋ-ਸਿਸਟਮ ਵਿਚ ਸ਼ਾਮਲ ਕਰਨ ਨਾਲ, ਫੂਡ ਪ੍ਰੋਸੈਸਿੰਗ ਉਦਯੋਗ ਭਾਰਤ ਦੀ ਖੇਤੀਬਾੜੀ ਵਿਚ ਤੀਸਰੀ ਹਰਿਤ ਕ੍ਰਾਂਤੀ ਦੀ ਅਗਵਾਈ ਕਰਨ ਵੱਲ ਅੱਗੇ ਵਧ ਰਿਹਾ ਹੈ। ਹਾਲਾਂਕਿ, ਇਹ ਅਨੁਕੂਲ ਆਲਮੀ ਈਕੋ-ਸਿਸਟਮ ਇੱਕ ਗਵਾਚਿਆ ਹੋਇਆ ਮੌਕਾ ਸਾਬਤ ਹੋ ਸਕਦਾ ਹੈ, ਜੇਕਰ ਭਾਰਤ ਦੀਆਂ ਖੇਤੀਬਾੜੀ-ਕਾਰੋਬਾਰ ਪ੍ਰਣਾਲੀਆਂ ਦੇ ਰਾਸ਼ਟਰੀ ਅਤੇ ਗ੍ਰਾਮੀਣ ਨਿਰਮਾਣ ਵਿਚ ਸਹੀ ਤਾਲਮੇਲ ਨਹੀਂ ਹੁੰਦਾ ਹੈ। ਇਹ ਦਖ਼ਲਅੰਦਾਜ਼ੀ ਠੀਕ ਇੱਥੇ ਮੈਕ੍ਰੋ, ਮੈਸੋ ਅਤੇ ਮਾਈਕ੍ਰੋ ਨੂੰ ਇਕ ਦੂਸਰੇ ਦੇ ਨਾਲ ਲਿਆ ਕੇ ਕਰੇਗੀ ।
 


rajwinder kaur

Content Editor

Related News