ਸਹਿਕਾਰੀ ਸਭਾਵਾਂ ਵੱਲੋਂ ਖਾਦਾਂ ਤੇ ਦਵਾਈਆਂ ਦੀ ਵਿੱਕਰੀ ਦੀ ਚੈਕਿੰਗ ਕੀਤੀ ਜਾਵੇਗੀ: ਡਾ.ਸੁਰਿੰਦਰ ਸਿੰਘ

07/21/2020 3:38:20 PM

ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾ ਨੂੰ ਮਿਆਰੀ ਖਾਦਾਂ ਅਤੇ ਦਵਾਈਆਂ ਪਹੁੰਚਾਉਣ ਲਈ ਵਿਸ਼ੇਸ਼ ਹਦਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਬਲਾਕ ਆਦਮਪੁਰ ਅਧੀਨ ਸਹਿਕਾਰੀ ਸਭਾ ਸਿਕੰਦਰਪੁਰ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਨਿਰਦੇਸ਼ਾ ਅਧੀਨ ਬਣਾਈ ਇਸ ਚੈਕਿੰਗ ਟੀਮ ’ਚ ਸ਼ਾਮਲ ਡਾ. ਜਸਵੰਤ ਰਾਏ ਖੇਤੀਬਾੜੀ ਅਫਸਰ ਹੈਡ ਕੁਆਰਟਰ, ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ, ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ ਆਦਮਪੁੱਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਹਿਕਾਰੀ ਸਭਾ ਸਿਕੰਦਰਪੁਰ ਦੇ ਸਕੱਤਰ ਵੱਲੋਂ ਇਸ ਟੀਮ ਨੂੰ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਚੈਕ ਨਹੀਂ ਕਰ ਸਕਦਾ। 

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਕਿਹਾ ਕਿ ਖਾਦਾ/ਦਵਾਈਆਂ ਦੀ ਕੁਆਲਿਟੀ ਇੱਕ ਬੇਹੱਦ ਮਹਤੱਵਪੂਰਨ ਵਿਸ਼ਾ ਹੈ ਅਤੇ ਕਿਸਾਨ ਦੀ ਸੰਪੂਰਨ ਖੇਤੀ ਇਨ੍ਹਾਂ ਵਸਤਾਂ ਦੀ ਕੁਆਲਿਟੀ ’ਤੇ ਹੀ ਟਿੱਕੀ ਹੁੰਦੀ ਹੈ। ਇਸ ਟੀਮ ਵੱਲੋਂ ਸਕੱਤਰ ਨੂੰ ਕਿਹਾ ਕਿ ਕਾਨੂੰਨ ਅਨੁਸਾਰ ਚੈਕਿੰਗ ਪੀਕ੍ਰਿਆਂ ਵਿਭਾਗ ਵੱਲੋਂ ਕੀਤੀ ਜਾ ਸਕਦੀ ਹੈ। ਸਿਕੰਦਰਪੁਰ ਸਭਾ ਦੇ ਸਕੱਤਰ ਵੱਲੋਂ ਜਾਣ ਬੁੱਝ ਕੇ ਆਣਾ-ਕਾਣੀ ਕੀਤੀ ਅਤੇ ਉਪਰੰਤ ਇਸ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਸ਼੍ਰੀ ਪਰਮਜੀਤ ਸਿੰਘ ਏ. ਐੱਸ. ਆਈ. ਥਾਣਾ ਅਲਾਵਲਪੁਰ ਦੀ ਸਹਾਇਤਾ ਨਾਲ ਸਹਿਕਾਰੀ ਸਭਾ ਵਿੱਚ ਚੈਕਿੰਗ ਕੀਤੀ ਗਈ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਇਸ ਟੀਮ ਵੱਲੋਂ ਮੌਕੇ ’ਤੇ ਸਹਿਕਾਰੀ ਸਭਾ ਵਿਖੇ ਪਈ ਕੀੜੇ ਮਾਰ ਦਵਾਈ, ਜਿਸ ਦਾ ਕਾਨੂੰਨ ਅਨੁਸਾਰ ਬਣਦਾ ਲਾਇਸੈਂਸ, ਇਸ ਸਭਾ ਪਾਸ ਨਹੀਂ ਸੀ, ਦੇ ਦੋ ਵੱਖ-ਵੱਖ ਕੀੜੇ ਮਾਰ ਜ਼ਹਿਰਾਂ ਦੇ ਸੈਂਪਲ ਪ੍ਰਾਪਤ ਕੀਤੇ ਗਏ। ਇਸੇ ਤਰਾਂ ਭਾਵੇਂ ਮਾਣਯੋਗ ਅਦਾਲਤ ਵੱਲੋਂ ਖਾਦ ਦੇ ਲਾਈਸੈਂਸ ਦੀ ਛੋਟ ਸਹਿਕਾਰੀ ਸਭਾ ਨੂੰ ਦਿੱਤੀ ਗਈ ਹੈ ਪਰ ਕੁਆਲਿਟੀ ਕੰਟਰੋਲ ਤਹਿਤ ਚੈਕਿੰਗ ਕਰਨਾ ਵਿਭਾਗ ਦਾ ਮੁੱਢਲਾ ਫਰਜ਼ ਹੈ। ਇਸੇ ਫਰਜ਼ ਦੇ ਤਹਿਤ ਖਾਦਾ ਦੇ ਵੀ ਦੋ ਸੈਂਪਲ ਇਸ ਟੀਮ ਵੱਲੋਂ ਪ੍ਰਾਪਤ ਕੀਤੇ ਗਏ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

PunjabKesari

ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾ ਰਾਹੀਂ ਕਿਸਾਨਾਂ ਨੂੰ ਖਾਦਾਂ ਵੇਚਿਆ ਜਾ ਰਹੀਆਂ ਹਨ, ਜਿਸ ਦੀ ਕੁਆਲਿਟੀ ਦੀ ਚੈਕਿੰਗ ਕਰਨੀ ਬੇਹੱਦ ਜ਼ਰੂਰੀ ਹੈ ਤਾਂ ਜੋ ਕਿਸਾਨ ਤੱਕ ਮਿਆਰੀ ਖਾਦ ਪੁੱਜਦੀ ਕਰਵਾਈ ਜਾ ਸਕੇ। ਇਸੇ ਤਰਾਂ ਨਾਲ ਸਹਿਕਾਰੀ ਸਭਾਵਾਂ ਨੂੰ ਜ਼ਹਿਰਾਂ ਦਾ ਲਾਇਸੈਂਸ ਪ੍ਰਾਪਤ ਕਰਨ ਉਪਰੰਤ ਹੀ ਜ਼ਹਿਰਾਂ ਦੀ ਕਿਸਾਨ ਨੂੰ ਵਿਕਰੀ ਕਰਨੀ ਚਾਹੀਦੀ ਹੈ ਤਾਂ ਜੋ ਖਾਦਾਂ ਦਵਾਈਆਂ ਦੇ ਕੁਅਲਿਟੀ ਕੰਟਰੋਲ ਐਕਟ ਅਨੁਸਾਰ ਕਾਰਵਾਈ ਕਰਵਾਈ ਜਾ ਸਕੇ।

ਡਾ. ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਵਿਭਾਗ ਦਾ ਇਸ ਸਬੰਧੀ ਸਾਥ ਦੇਣ ਅਤੇ ਦਵਾਈਆਂ ਖਾਦਾਂ ਦੀ ਖਰੀਦ ਹਮੇਸ਼ਾਂ ਰਜਿਸਟਰਡ ਸਭਾ ਜਾਂ ਡੀਲਰ ਪਾਸੋਂ ਹੀ ਕਰਦੇ ਹੋਏ, ਇਸ ਦਾ ਬਣਦਾ ਬਿੱਲ ਜ਼ਰੂਰ ਪ੍ਰਾਪਤ ਕਰਨ। ਇਸ ਮੌਕੇ ਸਿਕੰਦਰਪੁਰ ਸਹਿਕਾਰੀ ਸਭਾ ਦਾ ਸਟੋਰ, ਜਿਸ ਵਿੱਚ ਸ਼ੱਕੀ ਸਾਮਾਨ ਪਿਆ ਜਾਪਦਾ ਸੀ ਅਤੇ ਜਿਸ ਦੀ ਚਾਬੀ ਸਕੱਤਰ ਸਹਿਕਾਰੀ ਸਭਾ ਕੋਲ ਮੌਕੇ ’ਤੇ ਨਹੀਂ ਸੀ, ਨੂੰ ਵੀ ਇਸ ਟੀਮ ਵੱਲੋਂ ਪੁਲਸ ਅਤੇ ਪਿੰਡ ਦੇ ਪਤਵੰਤੇ ਸੱਜਣਾ ਦੀ ਹਾਜ਼ਰੀ ਵਿੱਚ ਸੀਲ ਕੀਤਾ ਗਿਆ।

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ 
ਸੰਪਰਕ ਅਫਸਰ ਜਲੰਧਰ 


rajwinder kaur

Content Editor

Related News