ਕਿਸੇ ਵੀ ਪੱਖ ਤੋਂ ਲਾਭਦਾਇਕ ਨਹੀਂ ਖੇਤਾਂ ’ਚ ਰਹਿੰਦ-ਖੂੰਹਦ ਸਾੜਨ ਦਾ ਰੁਝਾਨ, ਜਾਣੋ ਕਿਵੇਂ

10/16/2020 11:13:35 AM

ਗੁਰਦਾਸਪੁਰ (ਹਰਮਨਪ੍ਰੀਤ) - ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਨਿਪਟਾਉਣ ਦੀ ਵੱਡੀ ਚੁਣੌਤੀ ਨਾਲ ਨਜਿੱਠਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਜੀਨੀਅਰਾਂ ਅਤੇ ਮਾਹਿਰਾਂ ਵਲੋਂ ਕੀਤੀਆਂ ਖੋਜਾਂ ਨੂੰ ਸਫਲਤਾ ਮਿਲਣੀ ਸ਼ੁਰੂ ਹੋ ਰਹੀ ਹੈ ਜਿਸ ਦੇ ਚਲਦਿਆਂ ਇਸ ਸਾਲ ਕਿਸਾਨਾਂ ਵਲੋਂ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਨੂੰ ਭਾਰੀ ਤਰਜੀਹ ਦਿੱਤੀ ਜਾ ਰਹੀ ਹੈ। ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 2 ਸਾਲਾਂ ਦੌਰਾਨ ਕਣਕ ਦੀ ਕਰੀਬ 50 ਫੀਸਦੀ ਬਿਜਾਈ ਖੇਤਾਂ ’ਚ ਅੱਗ ਲਗਾਏ ਬਗੈਰ ਅਤੇ ਆਧੁਨਿਕ ਸੰਦਾਂ ਨਾਲ ਹੋਈ ਹੈ। 

ਪੜ੍ਹੋ ਇਹ ਵੀ ਖਬਰ- ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਇਸ ਮਾਮਲੇ ਵਿਚ ਤਸੱਲੀ ਦੀ ਗੱਲ ਇਹ ਵੀ ਹੈ ਕਿ ਮਾਹਿਰਾਂ ਵਲੋਂ ਕਰੀਬ 8 ਸਾਲਾਂ ਤੋਂ ਕੀਤੇ ਜਾ ਰਹੇ ਤਜ਼ਰਬਿਆਂ ਦੇ ਬਾਅਦ ਹੁਣ ਨਾ ਸਿਰਫ ਅੱਗ ਲਗਾਉਣ ਦੀ ਸਮੱਸਿਆ ਦਾ ਹੱਲ ਹੋਣ ਦੀ ਆਸ ਬੱਝੀ ਹੈ। ਉਥੇ ਮਾਹਿਰਾਂ ਵੱਲੋਂ ਖੇਤਾਂ ਵਿਚ ਅੱਗ ਲਗਾਏ ਬਗੈਰ ਬੀਜੀ ਗਈ ਕਣਕ ਦੀ ਪੈਦਾਵਾਰ ਵਿਚ ਵੀ 11 ਫੀਸਦੀ ਦੇ ਕਰੀਬ ਵਾਧਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਾਹਿਰ ਨਿਰੰਤਰ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਕਿਸੇ ਵੀ ਪੱਖ ਤੋਂ ਲਾਭਦਾਇਕ ਨਹੀਂ, ਜਦੋਂਕਿ ਕਿਸਾਨ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਨਿਪਟਾਉਣ ਲਈ ਕਈ ਪ੍ਰੇਸ਼ਾਨੀਆਂ ਤੇ ਅੜਚਨਾ ਆਉਣ ਦਾ ਦਾਅਵਾ ਕਰਦੇ ਸਨ। ਅਜਿਹੇ ਕਿਸਾਨਾਂ ਲਈ ਸੁਪਰ ਐੱਸ.ਐੱਮ.ਐੱਸ., ਹੈਪੀ ਸੀਡਰ, ਸੁਪਰਸੀਡਰ, ਬੇਲਰ, ਰੇਕ ਮਸ਼ੀਨ, ਰੋਟਾਵੇਟਰ, ਮਲਚਰ, ਕਟਰ ਕਮ ਸਪਰੈਡਰ ਵਰਗੇ ਕਈ ਸੰਦ ਰਾਹਤ ਦਾ ਕਾਰਣ ਬਣ ਰਹੇ ਹਨ।

ਪੜ੍ਹੋ ਇਹ ਵੀ ਖਬਰ- ਡਾਕਟਰਾਂ ਮੁਤਾਬਕ : ਲੰਬਾ ਸਮਾਂ ਕੋਵਿਡ ਰਹਿਣ ਨਾਲ ਸਰੀਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਪ੍ਰਭਾਵਿਤ (ਵੀਡੀਓ)

ਅਨਮੋਲ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਫਸਲਾਂ ਦੀ ਰਹਿੰਦ-ਖੂੰਹਦ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਰਾਜੀਵ ਕੁਮਾਰ ਗੁਪਤਾ ਸਮੇਤ ਹੋਰ ਅਧਿਕਾਰੀਆਂ ਅਨੁਸਾਰ ਫ਼ਸਲਾਂ ਦੀ ਰਹਿੰਦ-ਖੂਹੰਦ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ। ਇਕ ਟਨ ਝੋਨੇ ਦੀ ਪਰਾਲੀ ਵਿਚ ਤਕਰੀਬਨ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ, 1.2 ਕਿਲੋ ਗੰਧਕ, 400 ਕਿਲੋ ਕਾਰਬਨ ਤੇ ਨਾਲ ਹੀ ਬਹੁਤ ਸਾਰੇ ਛੋਟੇ ਤੱਤ ਹੁੰਦੇ ਹਨ। ਇਸ ਤਹਿਤ ਕਣਕ ਦੀ ਬਿਜਾਈ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿਚੋਂ ਬਾਹਰ ਕੱਢਣ ਨਾਲ 33 ਕਿਲੋ ਨਾਈਟ੍ਰੋਜਨ, 13.8 ਕਿਲੋ ਫਾਸਫੋਰਸ, 150 ਕਿਲੋ ਪੋਟਾਸ਼ੀਅਮ, 7.2 ਕਿਲੋ ਗੰਧਕ ਅਤੇ 2400 ਕਿਲੋ ਕਾਰਬਨ ਤੋਂ ਇਲਾਵਾ ਛੋਟੇ ਤੱਤਾਂ ਦਾ ਹਰ ਸਾਲ ਨੁਕਸਾਨ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ- ਲੁਧਿਆਣੇ 'ਚ ਹਵਾ ਪ੍ਰਦੂਸ਼ਣ ਪੱਧਰ 222 ਤੱਕ ਪੁੱਜਣ ਕਾਰਣ ਬਣਿਆ ਚਿੰਤਾ ਦਾ ਵਿਸ਼ਾ, ਜਾਣੋ ਬਾਕੀ ਸ਼ਹਿਰਾਂ ਦਾ ਹਾਲ

ਹਰੇਕ ਸਾਲ ਅੱਗ ਲਗਾ ਕੇ 650 ਕਰੋੜ ਦੇ ਖੁਰਾਕੀ ਤੱਤਾਂ ਦਾ ਨੁਕਸਾਨ ਕਰਦੇ ਹਨ ਕਿਸਾਨ
ਰਾਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਖੇਤਾਂ ਵਿਚ ਅੱਗ ਲਗਾ ਕੇ ਕਿਸਾਨ ਪ੍ਰਤੀ ਹੈਕਟੇਅਰ 1960 ਰੁਪਏ ਦੇ ਖੁਰਾਕੀ ਤੱਤ ਸਾੜ ਦਿੰਦੇ ਹਨ। ਇਸ ਦੇ ਚਲਦਿਆਂ ਪੰਜਾਬ ਅੰਦਰ ਕਿਸਾਨ 20 ਮਿਲੀਅਨ ਟਨ ਝੋਨੇ ਦੀ ਪਰਾਲੀ ਸਾੜ ਕੇ ਹਰੇਕ ਸਾਲ 650 ਕਰੋੜ ਰੁਪਏ ਦਾ ਨੁਕਸਾਨ ਕਰ ਲੈਂਦੇ ਹਨ।

ਪੜ੍ਹੋ ਇਹ ਵੀ ਖਬਰ- Navratri 2020 : ਇਨ੍ਹਾਂ ਚੀਜਾਂ ਤੋਂ ਬਿਨਾਂ ‘ਅਧੂਰੀ’ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ

ਵਾਤਾਵਰਣ ਨੂੰ ਪਲੀਤ ਕਰਦੀਆਂ ਹਨ ਜ਼ਹਿਰੀਲੀਆਂ ਗੈਸਾਂ
ਆਰਥਿਕ ਨੁਕਸਾਨ ਦੇ ਇਲਾਵਾ ਇੱਕ ਹੈਕਟੇਅਰ ਦੀ ਪਰਾਲੀ ਸਾੜਨ ਨਾਲ ਤਕਰੀਬਨ 9090 ਕਿਲੋ ਕਾਰਬਨ ਡਾਈਆਕਸਾਈਡ, 552 ਕਿਲੋ ਕਾਰਬਨ ਮੋਨੋਆਕਸਾਈਡ, 24 ਕਿਲੋ ਨਾਈਟ੍ਰਸ ਆਕਸਾਈਡ, 2.4 ਕਿਲੋ ਸਲਫਰ ਆਕਸਾਈਡ, 16.2 ਕਿਲੋ ਮੀਥੇਨ ਅਤੇ 94.2 ਕਿਲੋ ਗ਼ੈਰ-ਮਿਥੇਨ ਉਡਣਯੋਗ ਜੈਵਿਕ ਪਦਾਰਥ ਨਿਕਲਦੇ ਹਨ. ਜੋ ਵਾਤਾਵਰਣ ਨੂੰ ਪਲੀਤ ਕਰਦੇ ਹਨ।

ਪੜ੍ਹੋ ਇਹ ਵੀ ਖਬਰ- Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’

ਅੱਗ ਨਾ ਲਗਾਏ ਜਾਣ ਕਾਰਨ ਘੱਟਦੈ ਖਾਦਾਂ ਦਾ ਖਰਚ
ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ 3 ਸਾਲਾਂ ਤੋਂ ਵੱਧ ਲਗਾਤਾਰ ਖੇਤ ਵਿਚ ਹੀ ਮਿਲਾ ਦੇਣ ਤਾਂ ਪਰਾਲੀ ਗਲਣ ਦੇ ਬਾਅਦ ਇਸ ਵਿਚਲੇ ਖ਼ੁਰਾਕੀ ਤੱਤ ਖੇਤ ਦੀ ਮਿੱਟੀ ਵਿਚਲੇ ਤੱਤਾਂ ’ਚ ਵਾਧਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਫ਼ਸਲਾਂ ਦਾ ਝਾੜ ਤਾਂ ਵਧਦਾ ਹੀ ਹੈ, ਸਗੋਂ ਖਾਦਾਂ ਦਾ ਖਰਚ ਘੱਟ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਹਿਰਾਂ ਵਲੋ ਕੀਤੇ ਖੋਜ ਤਜ਼ਰਬਿਆਂ ਦੇ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਪਰਾਲੀ ਨੂੰ ਖੇਤਾਂ ਵਿਚ ਸਾਂਭਣ ਨਾਲ ਖੇਤਾਂ ਵਿਚੋਂ ਜ਼ਿਆਦਾ ਪੈਦਾਵਾਰ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾਂਭੇ ਖੇਤਾਂ ਵਿਚ ਕੀਤੇ ਗਏ ਤਜ਼ਰਬੇ ਬੇਹੱਦ ਸਫਲ ਹੋਏ ਹਨ ਅਤੇ ਐੱਸ. ਐੱਮ.ਐੱਸ. ਲੱਗੀ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ’ਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਜੇਕਰ ਹਰੇਕ ਸਾਲ ਕੀਤੀ ਜਾਵੇ ਤਾਂ ਤੀਸਰੇ ਤੋਂ ਚੌਥੇ ਸਾਲ ਵਿਚ ਕਿਸਾਨ ਸਿਫਾਰਸ਼ ਕੀਤੀ ਮਾਤਰਾ ਦੇ ਮੁਕਾਬਲੇ ਯੂਰੀਆ ਦੀ ਵਰਤੋਂ ਘੱਟ ਕਰਕੇ ਵੀ ਜ਼ਿਆਦਾ ਪੈਦਾਵਾਰ ਲੈ ਸਕਦੇ ਹਨ।

ਮਿੱਟੀ ਦੀ ਸਿਹਤ ’ਚ ਹੁੰਦਾ ਹੈ ਸੁਧਾਰ
ਡਾ. ਧੰਜੂ ਨੇ ਦੱਸਿਆ ਕਿ ਖੇਤਾਂ ਵਿਚ ਪਰਾਲੀ ਨਿਪਟਾਉਣ ਨਾਲ ਖਰਚੇ ਘੱਟ ਹੋਣ ਅਤੇ ਝਾੜ ਵਧਣ ਤੋਂ ਇਲਾਵਾ ਖੇਤਾਂ ਦੀ ਮਿੱਟੀ ਦੀ ਸਿਹਤ ਵਿਚ ਕਾਫੀ ਸੁਧਾਰ ਹੁੰਦਾ ਹੈ। ਉਨਾਂ ਕਿਹਾ ਕਿ ਮਾਹਿਰਾਂ ਦੀਆਂ ਸਿਫਾਰਸਾਂ ਅਨੁਸਾਰ ਜੇਕਰ ਕਿਸਾਨ ਖੇਤਾਂ ਵਿਚ ਅੱਗ ਲਗਾਏ ਬਗੈਰ ਹੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਦੇ ਹਨ ਤਾਂ ਚੌਥੇ ਸਾਲ ਤੋਂ ਬਾਅਦ ਇਨ੍ਹਾਂ ਖੇਤਾਂ ਵਿੱਚ 20 ਕਿਲੋ ਘੱਟ ਯੂਰੀਆ ਦੀ ਵਰਤੋਂ ਕੀਤੀ ਜਾ ਸਕਦੀ ਹੈ।
 

rajwinder kaur

This news is Content Editor rajwinder kaur