ਕਿਸਾਨ ਚਕੰਦਰ ਦੀ ਖੇਤੀ ਵੱਲ ਆਕਰਸ਼ਿਤ ਹੋਣ ਲੱਗੇ

04/27/2017 3:41:11 PM

ਮਮਦੋਟ (ਜਸਵੰਤ ਸਿੰਘ ਕੰਬੋਜ)-ਖੇਤੀ ਵਿੱਚ ਵਿਭਿੰਨਤਾਂ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਸਰਕਾਰੀ ਪੱਧਰ ਤੇ ਕੋਈ ਖਾਸ ਉਪਰਾਲੇ ਨਾਂ ਹੋਣ ਕਾਰਨ ਕਿਸਾਨ ਆਰਥਿਕ ਪੱਖੋਂ  ਲਗਾਤਾਰ ਕਮਜੋਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਖੇਤੀ ਦਾ ਧੰਦਾ ਲਗਾਤਾਰ ਘਾਟੇ ਵਿੱਚ ਜਾ ਰਿਹਾ ਹੈ । ਪਿਛਲੇ ਲੰਬੇ ਸਮੇਂ ਤੋਂ ਕਿਸਾਨ ਕਣਕ ਝੋਨੇ ਦੇ ਰਿਵਾਇਤੀ ਫਸਲੀ ਚੱਕਰ ਵਿੱਚ ਹੀ ਫਸੇ ਹੋਏ ਹਨ ਪਰ ਹੁਣ ਕੁਝ ਅਗਾਂਹ ਵਧੂ ਕਿਸਾਨਾਂ ਨੇ ਆਪਣੇ ਪੱਧਰ ਤੇ ਉਪਰਾਲੇ ਸ਼ੁਰੂ ਕੀਤੇ ਹਨ । ਜਾਣਕਾਰੀ ਅਨੁਸਾਰ ਫਿਰੋਜਪੁਰ ਜਿਲੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਚਿੱਟੇ ਚਕੰਦਰ ( ਖੰਡ ਬਨਾਉਣ ਵਾਲੇ) ਦੀ ਖੇਤੀ ਸ਼ੁਰੂ ਕੀਤੀ ਗਈ ਜਿਸ ਤੋਂ ਕਿਸਾਨਾਂ ਨੂੰ ਕਣਕ ਦੀ ਫਸਲ ਤੋਂ ਡਿਉਢੀ ਆਮਦਨ ਹੋਣ ਦੀ ਉਮੀਦ ਹੈ ।  ਫਿਰੋਜਪੁਰ ਬਲਾਕ ਦੇ ਪਿੰਡ ਰੁਕਨਾਂ ਮੁੰਗਲਾ ਅਤੇ ਨੂੰਰਪੁਰ ਸੇਠਾਂ ਵਿੱਚ ਵੱਡੇ ਪੱਧਰ ਤੇ ਚਕੰਦਰ ਦੀ ਖੇਤੀ ਕੀਤੀ ਗਈ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਣਕ ਦੀ ਫਸਲ ਤੋਂ ਜਿਆਦਾ ਮੁਨਾਫਾ ਹੋਣ ਦੀ ਉਮੀਦ ਹੈ ਜਿਸ ਕਾਰਨ ਆਪਣੇ ਪੱਧਰ ਤੋਂ ਪਿਛਲੇ ਦੋ ਸਾਲਾਂ ਤੋਂ ਇਸ ਫਸਲ ਦੀ ਖੇਤੀ ਕਰਨ ਦਾ ਮਨ ਬਨਾਇਆ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਗਾਈਆਂ ਗਈਆਂ ਖੰਡ ਮਿੱਲਾਂ ਬੰਦ ਹੋਣ ਕਾਰਨ ਗੰਨੇ ਦੀ ਖੇਤੀ ਬਿਲਕੁਲ ਖਤਮ ਹੋ ਚੁੱਕੀ ਹੈ ਜਿਸ ਤੋਂ ਕਿਸਾਨਾਂ ਦੀ ਆਰਥਿਕ ਹਾਲਤ ਵਿੱਛ ਸੁਧਾਰ ਹੋ ਸਕਦਾ ਸੀ । ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਲਾ ਫਿਰੋਜਪੁਰ ਵਿੱਚ ਚਕੰਦਰ ਤੋਂ ਖੰਡ ਤਿਆਰ ਕਰਨ ਵਾਲੀ ਮਿਲ ਸਰਕਾਰੀ ਖੰਡ ਮਿਲ ਲਗਾਈ ਜਾਵੇ ਤਾਂ ਕਿ ਕਿਸਾਨ ਵੱਡੇ ਪੱਧਰ ਤੇ ਚਕੰਦਰ ਦੀ ਖੇਤੀ ਕਰਕੇ ਆਪਣੀ ਅਮਦਨ ਵਿੱਛ ਵਾਧਾ ਕਰ ਸਕਣ ।