ਕਿਸਾਨਾਂ ਨੂੰ ਮੰਡੀਆਂ ’ਚ ਸੁੱਕਾ ਝੋਨਾ ਹੀ ਲਿਆਉਣ ਦੀ ਕੀਤੀ ਖਾਸ ਅਪੀਲ

10/23/2020 6:26:55 PM

ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਵਾਢੀ ਰਾਤ ਵੇਲੇ ਬਿਲਕੁੱਲ ਨਹੀਂ ਕਰਨੀ ਚਾਹੀਦੀ। ਇਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 9 ਵਜੇ ਤੱਕ ਝੋਨੇ ਦੀ ਵਾਢੀ ਕਰਨ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਗੱਲ ਦਾ ਪ੍ਰਗਾਟਾਵਾ ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਭੋਗਪੁਰ ਦਾਣਾ ਮੰਡੀ ਦਾ ਦੌਰਾ ਕਰਨ ਵੇਲੇ ਆਖੀ। 

ਉਨ੍ਹਾਂ ਇਸ ਮੌਕੇ ਜਾਣਕਾਰੀ ਦਿੱਤੀ ਕਿ ਝੋਨੇ ਵਿੱਚ 17% ਨਮੀ ਹੋਣੀ ਚਾਹੀਦੀ ਹੈ ਅਤੇ ਰਾਤ ਵੇਲੇ ਮੌਸਮ ਵਿੱਚ ਨਮੀ ਵਧੇਰੇ ਹੋਣ ਕਾਰਨ ਝੋਨੇ ਵਿੱਚ ਨਮੀ ਵੱਧ ਜਾਂਦੀ ਹੈ। ਨਤੀਜੇ ਵੱਜੋਂ ਕਿਸਾਨਾ ਨੂੰ ਮੰਡੀ ਵਿੱਚ ਸਮੱਸਿਆ ਪੇਸ਼ ਆ ਸਕਦੀ ਹੈ। ਮੌਕੇ ’ਤੇ ਕਿਸਾਨਾ ਨੇ ਦੱਸਿਆ ਕਿ ਝੌਨੇ ਦੀ ਫਸਲ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚੰਗਾ ਹੈ। ਡਾ.ਸਿੰਘ ਨੇ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਕੋਵਿਡ-19 ਦੌਰਾਨ ਬੇਹੱਦ ਅਨਸੁਖਾਵੇ ਮਾਹੌਲ ਦੌਰਾਨ ਕਿਸਾਨਾਂ ਵੱਲੋਂ ਕੀਤੀ ਗਈ ਮਿਹਨਤ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ ਵੱਲੋਂ ਲਗਾਤਾਰ ਖੇਤੀ ਵਿਕਾਸ ਅਧੀਨ ਖਾਂਦਾ ਦਵਾਈਆਂ ਅਤੇ ਤਕਨੀਕੀ ਗਿਆਨ ਲਈ ਕੀਤੇ ਉਪਰਾਲਿਆਂ ਕਰਕੇ ਝਾੜ ਵਿੱਚ ਵਾਧਾ ਨਜ਼ਰ ਆ ਰਿਹਾ ਹੈ।

‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)

ਇਸ ਮੌਕੇ ਬਲਾਕ ਭੋਗਪੁਰ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ.ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਜ਼ਮੀਨ ਦੀ ਉਪਜਾਓ ਸ਼ਕਤੀ ਵਿੱਚ ਵਾਧਾ ਹੁੰਦਾ ਹੈ।  ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਜਲੰਧਰ ਵਿੱਚ ਖੇਤੀ ਵਿਭਿੰਨਤਾ ਸਕੀਮ ਅਧੀਨ ਕੈਂਪ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਕਿਸਾਨਾਂ ਨੂੰ ਸਰੋਂ ਦੀਆਂ ਮਿਨੀਕਿੱਟਾਂ ਵੀ ਮੁੱਫਤ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਜ਼ਿਲ੍ਹੇ ਵਿੱਚ ਸਰੋਂ ਦੀ ਫਸਲ ਹੇਠ ਰਕਬਾ ਵਧਾਇਆ ਜਾ ਸਕੇ। ਇਸ ਮੌਕੇ ਡਾ.ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਗੁਰਭਗਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਜਲੰਧਰ ਨੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

ਜੇਕਰ ਤੁਸੀਂ ਵੀ ਹੋ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਤਾਂ ਖਾਓ ‘ਛੁਹਾਰਾ’, ਹੋਣਗੇ ਹੈਰਾਨੀਜਨਕ ਫਾਇਦੇ

ਉਨ੍ਹਾਂ ਇਸ ਮੌਕੇ ਕਣਕ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਜਿਵੇਂ ਉਨ੍ਹਤ ਪੀ.ਬੀ.ਬਲਯੂ 343, ਉਨ੍ਹਤ ਪੀ.ਬੀ.ਡਬਲਯੂ 550, ਪੀ.ਬੀ. ਡਬਲਯੂ 725, ਐੱਚ. ਡੀ. 3086 ਆਦਿ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਕਣਕ ਦੀ ਬਿਜਾਈ ਅਕਤੂਬਰ ਅਖੀਰ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾ ਸਕਦੀ ਹੈ। ਉਨ੍ਹਤ ਪੀ.ਬੀ.ਡਬਲਯੂ 550 ਕਿਸਮ ਦੀ ਬਿਜਾਈ ਲਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਬੀਜ ਦੀ ਸੋਧ ਉਪਰੰਤ ਹੀ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਆ। ਸਿਉਂਕ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ 4 ਮਿਲੀਲੀਟਰ ਕਲੋਰੋਪਾਈਰੀਫਾਸ 20 ਤਾਕਤ ਜਾਂ ਇੱਕ ਗ੍ਰਾਮ ਥਾਈਮਿਥੋਕਸਮ ਪ੍ਰਤੀ ਕਿਲੋ ਬੀਜ ਨੂੰ ਲਗਾਉਣ ਉਪਰੰਤ ਛਾਵੇਂ ਸੁਕਾਉਣ ਦੀ ਸਿਫਾਰਸ਼ ਹੈ।

ਡਾ. ਸੁਰਜੀਤ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਸੁਧਰੀ ਕਾਸ਼ਤ ਲਈ ਮਾਹਿਰਾਂ ਦੀ ਸਲਾਹ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਕਰਨ। ਇਸ ਮੌਕੇ ਹਾਜ਼ਰ ਕਿਸਾਨ ਬਲਬੀਰ ਸਿੰਘ ਪਿੰਡ ਨੰਗਲ ਸਲਾਲਾ, ਅਮਰਜੀਤ ਸਿੰਘ ਪਿੰਡ ਨੰਗਲ ਫੀਦਾ, ਦਿਲਬਾਗ ਸਿੰਘ ਪਿੰਡ ਬੜਚੂਹੀ, ਜਤਿੰਦਰ ਸਿੰਘ ਕੋਟਲੀ ਸੁਜਾਵਰ ਨੇ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁੱਲ ਨਹੀਂ ਲਗਾਉਣਗੇ ਅਤੇ ਦੂਜੇ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਣਗੇ। ਸ਼੍ਰੀ ਗੁਰਭਗਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਭੋਗਪੁਰ ਨੇ ਸਾਰਿਆਂ ਕਿਸਾਨ ਅਤੇ ਮਾਹਿਰਾ ਦਾ ਧੰਨਵਾਦ ਕੀਤਾ।

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ
ਜਲੰਧਰ


rajwinder kaur

Content Editor

Related News