ਕਰਾਪ ਰੈਜਿਡਿਓ ਮੈਨੇਜਮੈਂਟ ਸਕੀਮ ਰਾਂਹੀ ਕਿਸਾਨਾਂ ਨੂੰ ਮਿਲੇ ਖੇਤੀ ਮਸ਼ੀਨਾ ਦਾ ਲਾਭ

08/14/2020 6:20:18 PM

ਡਾ.ਸੁਰਿੰਦਰ ਸਿੰਘ (ਮੁੱਖ ਖੇਤੀਬਾੜੀ ਅਫਸਰ)
ਜ਼ਿਲ੍ਹਾ ਜਲੰਧਰ ਵਿੱਚ ਕੰਮ ਕਰ ਰਹੀਆਂ 245 ਸਹਿਕਾਰੀ ਸਭਾਵਾਂ ਵਿੱਚੋਂ ਫਿਲਹਾਲ 165 ਸਹਿਕਾਰੀ ਸਭਾਵਾਂ ਕੋਲ ਹੀ ਕਰਾਪ ਰੈਜਿਡਿਓ ਮੈਨੇਜਮੈਂਟ ਸਕੀਮ ਅਧੀਨ ਵੱਖ-ਵੱਖ ਮਸ਼ੀਨਾਂ ਮੌਜੂਦ ਹਨ। ਇਨ੍ਹਾਂ ਸਭਾਵਾਂ ਨੂੰ ਸਰਕਾਰ ਦੀ ਸਕੀਮ ਅਨੁਸਾਰ 80% ਸਬਸਿਡੀ ’ਤੇ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਮਸ਼ੀਨਾਂ ਉਪੱਲਭਧ ਕਰਵਾਈਆਂ ਗਈਆਂ ਸਨ। ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਹੈ ਕਿ ਸਹਿਕਾਰੀ ਸਭਾਵਾ ਰਾਹੀਂ ਕਿਸਾਨਾਂ ਨੂੰ ਇਹ ਮਸ਼ੀਨਾਂ ਕਿਰਾਏ ’ਤੇ ਮਿਲਦੀਆਂ ਹਨ। ਜਿਨ੍ਹਾਂ ਰਾਹੀਂ ਕਿਸਾਨ ਘੱਟ ਖਰਚੇ ’ਤੇ ਝੋਨੇ ਦੀ ਪਰਾਲੀ ਦੀ ਸੰਭਾਲ ਕਰ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

ਉਨ੍ਹਾਂ ਕਿਹਾ ਹੈ ਕਿ ਇਸ ਸਬੰਧੀ ਡਿਪਟੀ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਜ਼ਿਲ੍ਹਾ ਜਲੰਧਰ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੀ ਮੀਟਿੰਗ ਕਰਦੇ ਹੋਏ ਇਹ ਕਿਹਾ ਗਿਆ ਕਿ ਉਹ ਜ਼ਿਲ੍ਹੇ ਅਧੀਨ ਵੱਖ-ਵੱਖ ਸਹਿਕਾਰੀ ਸਭਾਵਾਂ ਨੂੰ ਉਤਸ਼ਾਹਿਤ ਕਰਨ ਤਾਂ ਜੋ ਵੱਖ-ਵੱਖ ਸਭਾਵਾਂ ਆਪਣੀ ਲੋੜ ਅਨੁਸਾਰ ਮਸ਼ੀਨਾਂ ਜਿਵੇਂ ਸੁਪਰਸੀਡਰ, ਹੈਪੀ ਸੀਡਰ, ਜੀਰੋ ਟਿੱਲ ਡਰਿੱਲ, ਚੌਪਰ ਸ਼ਰੈਡਰ,ਬੈਲਰ ਆਦਿ ਪ੍ਰਾਪਤ ਕਰਨ ਲਈ ਆਪਣਾ ਬਿਨੈਪੱਤਰ ਵਿਭਾਗ ਕੋਲ ਜਮਾਂ ਕਰਵਾਉਣ। ਡਾ.ਸਿੰਘ ਨੇ ਕਿਹਾ ਹੈ ਕਿ ਸੀ.ਆਰ.ਐੱਮ.ਸਕੀਮ ਅਧੀਨ ਸਹਿਕਾਰੀ ਸਭਾਵਾਂ ਨੂੰ ਇਹ ਮਸ਼ੀਨਾਂ 80% ਸਬਸਿਡੀ ’ਤੇ ਪ੍ਰਾਪਤ ਹੋ ਸਕਦੀਆਂ ਹਨ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ

ਉਨ੍ਹਾਂ ਕਿਹਾ ਹੈ ਕਿ ਸਰਕਾਰ ਦੀ ਪਾਲੀਸੀ ਅਨੁਸਾਰ ਆਮ ਕਿਸਾਨਾਂ ਲਈ ਇਸ ਸਬਸਿਡੀ ਦੀ ਰਾਸ਼ੀ ਦੀ ਦਰ 50% ਹੈ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਸ਼੍ਰੀ ਮਲਕੀਤ ਰਾਮ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਲੌਰ, ਸ਼੍ਰੀ ਗੁਰਿੰਦਰ ਜੀਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ -1, ਸ਼੍ਰੀ ਕਰਨਵੀਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼ਾਹਕੋਟ ਅਤੇ ਸ਼੍ਰੀ ਗੁਰਯਾਦਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨਕੋਦਰ ਨੇ ਕਿਹਾ ਕਿ ਜ਼ਿਲ੍ਹੇ ਅਧੀਨ ਬਹੁਤ ਸਾਰੀਆਂ ਸਭਾਵਾਂ ਸੁਪਰਸੀਡਰ ਮਸ਼ੀਨ, ਜੀਰੋ ਟਿੱਲ ਡਰਿੱਲ, ਮਲਚਰ ਆਦਿ ਲੈਣ ਦੀਆਂ ਇਛੁੱਕ ਹਨ। ਉਨ੍ਹਾਂ ਵੱਲੋਂ ਇਸ ਦੇ ਸਬੰਧ ਵਿੱਚ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਵਿਭਾਗ ਵੱਲੋਂ ਮਿੱਥੀ ਮਿਤੀ ਦੇ ਅੰਦਰ ਅੰਦਰ ਸਭਾਵਾਂ ਮਤਾ ਪਾਸ ਕਰਦੇ ਹੋਏ ਆਪਣਾ ਬਿਨੈਪੱਤਰ ਜਮਾ ਕਰਵਾ ਦੇਣ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅਧੀਨ ਸਭਾਵਾਂ ਕੋਲ ਟਰੈਕਟਰ ਨਾ ਹੋਣ ਕਰਕੇ ਮਸ਼ੀਨਰੀ ਪ੍ਰਾਪਤ ਕਰਨ ਅਤੇ ਚਲਾਉਣ ਵਿੱਚ ਮੁਸ਼ਕਲ ਆਉਂਦੀ ਹੈ। ਮੀਟਿੰਗ ਵਿੱਚ ਸ਼੍ਰੀ ਰੋਹਿਨ ਜੋਹਨ ਇੰਸਪੈਕਟਰ ਜਲੰਧਰ -2 ਅਤੇ ਸ਼੍ਰੀ ਜਤਿੰਦਰ ਕੁਮਾਰ ਇੰਸਪੈਕਟਰ ਉੱਗੀ ਸਹਿਕਾਰੀ ਸਭਾਵਾਂ ਵੀ ਸ਼ਾਮਲ ਹੋਏ। ਇਸ ਮੌਕੇ ਇੰਜ ਨਵਦੀਪ ਸਿੰਘ ਨੇ ਕਿਹਾ ਕਿ ਸਬਸਿਡੀ ’ਤੇ ਮਸ਼ੀਨਾਂ ਦੇਣ ਲਈ ਸਰਕਾਰ ਵੱਲੋ 17 ਅਗਸਤ 2020 ਤੱਕ ਦੀ ਤਾਰੀਕ ਮਿੱਥੀ ਗਈ ਹੈ। ਸਹਿਕਾਰੀ ਸਭਾਵਾਂ / ਰਜਿਸਟਰਡ ਕਿਸਾਨ ਗਰੁੱਪਾਂ / ਐਫ ਪੀ a/ ਪੰਚਾਇਤਾਂ / ਆਮ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਬਿਨੈਪੱਤਰ ਫਾਰਮ ਵਿਭਾਗ ਦੀ ਵੈਬਸਾਇਡ ਜਾਂ ਬਲਾਕ ਖੇਤੀ ਦਫਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਉਨ੍ਹਾਂ ਇਸ ਮੌਕੇ ਬਿਨੈਪੱਤਰ ਫਾਰਮ ਅਤੇ ਸਵੈ ਘੌਸ਼ਨਾ ਫਾਰਮ ਦੀ ਕਾਪੀ ਵੀ ਸਹਿਕਾਰੀ ਵਿਭਾਗ ਦੇ ਨੁਮਾਇੰਦੀਆ ਨੂੰ ਮੁੱਹਇਆ ਕੀਤੀ । ਇਸ ਮੀਟਿੰਗ ਵਿੱਚ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਝੋਨਾ / ਬਾਸਮਤੀ ਦੀ ਫਸਲ ’ਤੇ ਜ਼ਹਿਰਾਂ ਦਾ ਇਸਤੇਮਾਲ ਵੇਖੋ ਵੇਖੀ ਨਹੀਂ ਕਰਨਾ ਚਾਹੀਦਾ ਅਤੇ ਦਾਣੇਦਾਰ ਦਵਾਈਆਂ ਦਾ ਇਸਤੇਮਾਲ ਲੋੜ ਅਨੁਸਾਰ ਅਤੇ ਮਾਹਿਰਾਂ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ’ਤੇ ਬਗੈਰ ਲੋੜ ਤੋਂ ਜ਼ਹਿਰਾਂ ਦਾ ਇਸਤੇਮਾਲ ਨਾ ਕਰਨ।

ਪੜ੍ਹੋ ਇਹ ਵੀ ਖਬਰ - ਜਾਣੋ ਰਾਮ ਮੰਦਰ ਬਣਨ ਨਾਲ ਸਥਾਨਕ ਲੋਕਾਂ ਨੂੰ ਕੀ ਹੋਣਗੇ ਫਾਇਦੇ (ਵੀਡੀਓ)

ਡਾ. ਸਿੰਘ ਨੇ ਮੀਟਿੰਗ ਰਾਹੀਂ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਕੀੜੇ ਦੇ ਹਮਲੇ ਲਈ ਦਵਾਈ ਦੀ ਖ੍ਰੀਦ ਤੋਂ ਪਹਿਲਾਂ ਮਾਹਿਰਾਂ ਨਾਲ ਸਲਾਹ ਜਰੂਰ ਕਰ ਲੈਣ ਅਤੇ ਦਵਾਈ ਆਦਿ ਨੂੰ ਦਵਾਈ ਵਿਕ੍ਰੇਤਾਵਾਂ ਦੀ ਸਲਾਹ ਨਾਲ ਖੇਤਾਂ ਵਿੱਚ ਇਸਤੇਮਾਲ ਨਾ ਕਰਨ ਅਤੇ ਹਮੇਸ਼ਾ ਦਵਾਈ ਦੀ ਖ੍ਰੀਦ ਵੇਲੇ ਬਿੱਲ ਜਰੂਰ ਪ੍ਰਾਪਤ ਕਰਨ।

ਡਾ.ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 

rajwinder kaur

This news is Content Editor rajwinder kaur