2 ਦਿਨ ਕੀਤੀ ਜਾਵੇਗੀ ਕ੍ਰਾਪ ਰੈਜ਼ਿਡਿਊ ਮੈਨੇਜ਼ਮੈਨਟ ਸਕੀਮ ਅਧੀਨ ਕਿਸਾਨਾਂ ਵੱਲੋਂ ਖ੍ਰੀਦੀ ਮਸ਼ੀਨਰੀ ਦੀ ਵੈਰੀਫਿਕੇਸ਼ਨ

03/23/2022 3:08:54 PM

ਖੇਤੀ ਵਿੱਚ ਰਹਿੰਦ ਖੂਹੰਦ ਦੀ ਸੰਭਾਲ ਵਾਸਤੇ ਸਾਲ 2021-22 ਦੌਰਾਨ ਵਿਭਾਗ ਵੱਲੋਂ ਜਾਰੀ ਸੈਕਸ਼ਨ ਉਪਰੰਤ ਕਿਸਾਨਾਂ ਵਲੋਂ ਖ੍ਰੀਦ ਕੀਤੀਆਂ ਗਈਆਂ ਮਸ਼ੀਨਾਂ ਦੀ ਵੇਰੀਫਿਕੇਸ਼ਨ ਅੱਜ ਅਤੇ ਕਲ੍ਹ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ 18 ਨਵੰਬਰ 2021 ਤੋਂ ਬਾਅਦ ਵਿਭਾਗ ਵੱਲੋਂ ਜਾਰੀ ਕੀਤੀਆਂ ਸੈਂਕਸ਼ਨਾਂ ਅਤੇ ਉਸ ਦੇ ਸਨਮੁੱਖ ਅਪਲੋਡ ਕੀਤੇ ਗਏ ਬਿੱਲਾਂ ਅਧੀਨ ਖ੍ਰੀਦ ਕੀਤੀਆਂ ਗਈਆਂ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਡਾ.ਸਿੰਘ ਨੇ ਕਿਹਾ ਹੈ ਕਿ ਵੈਰੀਫਿਕੇਸ਼ਨ ਦੀ ਪ੍ਰੀਕ੍ਰਿਆ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। 

ਡਾ.ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਇਨ੍ਹਾਂ ਦੋ ਦਿਨਾਂ ਦੌਰਾਨ ਕੀਤੀ ਜਾ ਰਹੀ ਖੇਤੀ ਮਸ਼ੀਨਾਂ ਦੀ ਵੈਰੀਫਿਕੇਸ਼ਨ ਵਿੱਚ ਸ਼ਾਮਲ ਹੋਣ ਤਾਂ ਜੋ ਵੈਰੀਫਿਕੇਸ਼ਨ ਤੋਂ ਬਾਅਦ ਸਬਸਿਡੀ ਦੀ ਬਣਦੀ ਰਾਸ਼ੀ ਕਿਸਾਨ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਸਹਾਇਕ ਖੇਤੀਬਾੜੀ ਇੰਜ ਜਲੰਧਰ ਇੰਜ ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਜ਼ਿਲ੍ਹਾ ਜਲੰਧਰ ਅਧੀਨ ਇਹ ਵੈਰੀਫਿਕੇਸ਼ਨ ਵੱਖ-ਵੱਖ ਬਲਾਕਾਂ ਵਿਖੇ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਲਕੇ ਦੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਾਇਮ ਕਰਨ। ਉਨ੍ਹਾਂ ਕਿਹਾ ਕਿ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 24 ਮਾਰਚ ਨੂੰ ਸੁਪਰਸੀਡਰ ਮਸ਼ੀਨਾਂ ਦੀ ਵੈਰੀਫਿਕੇਸ਼ਨ ਅਤੇ ਕਲ੍ਹ ਮਿਤੀ 25 ਮਾਰਚ ਨੂੰ ਬਾਕੀ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਦੇ ਸਬੰਧ ਵਿੱਚ ਸਬੰਧਤ ਕਿਸਾਨ ਵਿਭਾਗੀ ਕਰਮਚਾਰੀਆਂ ਨਾਲ ਰਾਬਤਾ ਜ਼ਰੂਰ ਕਾਇਮ ਕਰਨ।

ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫ਼ਸਰ-ਕਮ-ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ।

 


rajwinder kaur

Content Editor

Related News