ਬਜਟ ਦੀ ਚੌਪਾਲ ਜਗ ਬਾਣੀ ਦੇ ਨਾਲ

01/19/2017 8:59:41 AM

ਦੇਸ਼ ਵਿਚ ਨੋਟਬੰਦੀ ਦੇ ਪਏ ਮਾੜੇ ਅਸਰ ਦੇ ਦਰਮਿਆਨ ਕੇਂਦਰ ਸਰਕਾਰ 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਬਜਟ ਫਰਵਰੀ ਦੀ 1 ਤਰੀਕ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਆਮ ਤੌਰ ''ਤੇ ਕੇਂਦਰ ਸਰਕਾਰ 28 ਫਰਵਰੀ ਜਾਂ ਮਾਰਚ ਦੇ ਪਹਿਲੇ ਹਫਤੇ ਵਿਚ ਬਜਟ ਪੇਸ਼ ਕਰਦੀ ਰਹੀ ਹੈ। ਨੋਟਬੰਦੀ ਕਾਰਨ ਹੋਰਨਾਂ ਖੇਤਰਾਂ ਦੇ ਨਾਲ-ਨਾਲ ਖੇਤੀਬਾੜੀ ''ਤੇ ਵੀ ਬਹੁਤ ਮਾੜਾ ਪ੍ਰਭਾਵ ਪਿਆ ਹੈ। ਦੇਸ਼ ਦੇ ਕਿਸਾਨ ਆਉਣ ਵਾਲੇ ਬਜਟ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਲਾ ਕੇ ਬੈਠੇ ਹਨ, ਇਸ ਬਾਰੇ ਜਗ ਬਾਣੀ ਨੇ ਸੂਬੇ ਦੇ ਅਗਾਂਹਵਧੂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ। 
ਐਗਰੀਕਲਚਰ ਲੋਨ ''ਤੇ ਸਬਸਿਡੀ ਦਿੱਤੀ ਜਾਵੇ। ਐਗਰੀਕਲਚਰ ਲੋਨ ਤੇ ਸਬਸਿਡੀ ਹੋਣੀ ਚਾਹੀਦੀ ਹੈ। ਐਕਸਪੋਰਟਾਂ ਦੀ ਤਰ੍ਹਾਂ ਐਗਰੀਕਲਚਰ ਲਈ ਵੀ ਇੰਟਰਸਟ ਸਬਵੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਛੋਟੇ ਕਿਸਾਨ ਨੂੰ 3 ਲੱਖ ਦੇ ਲੋਨ ''ਤੇ ਸਬਸਿਡੀ ਮਿਲਦੀ ਹੈ ਜੋ ਵੱਡੇ ਕਿਸਾਨ ਨੂੰ ਵੀ ਮਿਲਣੀ ਚਾਹੀਦੀ ਹੈ। -ਸੁਖਜੀਤ ਸਿੰਘ ਭੱਟੀ, ਅਗਾਂਹਵਧੂ ਕਿਸਾਨ 
ਖੇਤੀਬਾੜੀ ਤੋਂ ਇਲਾਵਾ ਵੱਖਰਾ ਧੰਦਾ, ਜਿਵੇਂ ਮੁਰਗੀ ਫਾਰਮਿੰਗ ਜਾਂ ਡੇਅਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਲਈ ਇੰਟਰਸਟ ਫ੍ਰੀ ਲੋਨ ਹੋਣਾ ਚਾਹੀਦਾ ਹੈ ਅਤੇ ਲੋਨ ਦੀਆਂ ਸ਼ਰਤਾਂ ਆਸਾਨ ਹੋਣੀਆਂ ਚਾਹੀਦੀਆਂ ਹਨ। ਐਗਰੀਕਲਚਰ ਜਿਣਸਾਂ ਦੀ ਢੋਆ-ਢੋਆਈ ''ਤੇ ਰੇਲ ਬਜਟ ਵਿਚ ਸਪੈਸ਼ਲ ਗੱਡੀਆਂ ਚਲਾਉਣ ਦੀ ਤਜਵੀਜ਼ ਹੋਣੀ ਚਾਹੀਦੀ ਹੈ। -ਅਰਵਿੰਦਰ ਸਿੰਘ ਸੋਢੀ, ਕਿਸਾਨ
ਐਗਰੀਕਲਚਰ ਇੰਪੋਰਟ ਡਿਊਟੀ ਫ੍ਰੀ ਹੋਣਾ ਚਾਹੀਦਾ ਹੈ ਤਾਂ ਜੋ ਕਿਸਾਨ ਬਾਹਰੀ ਮਸ਼ੀਨਰੀ ਮੰਗਵਾ ਕੇ ਆਪਣੀ ਖੇਤੀ ਦੀ ਹਾਲਤ ਸੁਧਾਰ ਸਕਣ। ਕਿਸਾਨਾਂ ਨੂੰ ਬਾਹਰੀਂ ਮਸ਼ੀਨਰੀਂ ਲਿਆਉਣ ਲਈ ਇਨਸੈਂਟਿਵ ਦਿੱਤੇ ਜਾਣੇ ਚਾਹੀਦੇ ਹਨ। ਨਹਿਰੀ ਨੈੱਟਵਰਕ ਨੂੰ ਸੁਧਾਰਨ ਲਈ ਬਜਟ ਵਿਚ ਵਿਵਸਥਾ ਹੋਣੀ ਚਾਹੀਦੀ ਹੈ। -ਪਵਨਜੋਤ ਸਿੰਘ, ਅਗਾਂਹਵਧੂ ਕਿਸਾਨ 
ਜੇ ਕੋਈ ਕੰਪਨੀ ਰੈਫਿਜ਼ਰੇਟਰ ਵੈਨ ਬਣਾਉਂਦੀ ਹੈ ਤਾਂ ਕੰਪਨੀਆਂ ਲਈ ਸਪੈਸ਼ਲ ਸਬਸਿਡੀ ਹੋਣੀ ਚਾਹੀਦੀ ਹੈ। ਐਕਸਾਈਜ਼ ਡਿਊਟੀ ਖਤਮ ਹੋਣੀ ਚਾਹੀਦੀ ਹੈ। ਐਗਰੀਕਲਚਰ ਪ੍ਰੋਡਿਊਸ ਰੇਲ ਬਜਟ ਵਿਚ ਭਾੜਾ ਘਟਾਉਣਾ ਚਾਹੀਦਾ ਹੈ, ਮਾਲ ਭਾੜੇ ਦੀ ਦਰ ਇੰਡਸਟ੍ਰੀਅਲ ਮਾਲ ਭਾੜੇ ਤੋਂ ਵੱਖ ਹੋਣੀ ਚਾਹੀਦੀ ਹੈ। - ਜੰਗ ਬਹਾਦਰ ਸਿੰਘ ਸੰਘਾ, ਅਗਾਂਹਵਧੂ ਕਿਸਾਨ