ਮੱਧੂ ਮੱਖੀ ਪਾਲਣਾ ਅਤੇ ਸ਼ਹਿਦ ਦੀ ਪੈਦਾਵਾਰ

05/24/2020 6:43:57 PM

ਜਲੰਧਰ (ਬਿਊਰੋ) - ਮੱਧੂ ਮੱਖੀਆਂ ਰਾਹੀਂ ਪ੍ਰਾਪਤ ਕੀਤਾ ਜਾਂਦਾ ਸ਼ਹਿਦ ਕੁਦਰਤ ਵੱਲੋਂ ਇਨਸਾਨ ਨੂੰ ਬਖਸ਼ੇ ਬੇਸ਼ਕੀਮਤੀ ਤੋਹਫੀਆਂ ਵਿੱਚੋਂ ਇੱਕ ਮਹਤਵਪੂਰਨ ਤੋਹਫਾ ਹੈ। ਇਨਸਾਨ ਦੀ ਰੋਜ਼ਾਨਾ ਖੁਰਾਕ ਵਿੱਚ ਸ਼ਹਿਦ, ਜਿਥੇ ਬੇਹੱਦ ਕਾਰਗਰ ਖੁਰਾਕ ਹੈ, ਉਥੇ ਸ਼ਹਿਦ ਦੀਆਂ ਮੱਖੀਆਂ ਆਪਣੇ ਆਪ ਵਿੱਚ ਮਨੁੱਖ ਲਈ ਕਈਂ ਤਰਾਂ ਦੇ ਫਾਇਦੇ ਪਹੁੰਚਾਉਂਦੀਆਂ ਹਨ। ਸ਼ਹਿਦ ਦੇ ਗੁਣਾ ਬਾਰੇ ਜਾਣਕਾਰੀ ਸ਼ਹਿਦ ਦੀ ਮੰਗ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ, ਜਿਸ ਦਾ ਸਿੱਧਾ ਲਾਭ ਸਾਡੇ ਮੱਧੂ ਮੱਖੀ ਪਾਲਕਾ ਨੂੰ ਹੋਵੇਗਾ, ਉਥੇ ਵਧੇਰੇ ਮੰਗ ਨਵੇ ਮੱਧੂ ਮੁੱਖੀ ਪਾਲਕਾਂ ਨੂੰ ਇਸ ਧੰਦੇ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ। ਖੁਰਾਕੀ ਮੱਹਤਤਾ ਦੇ ਨਾਲ-ਨਾਲ ਮੱਧੂ ਮੱਖੀ ਪਾਲਣ ਦਾ ਕਿੱਤਾ ਸਾਡੀਆਂ ਫਸਲਾਂ ਦੇ ਝਾੜ ਵਿੱਚ ਵਾਧੇ ਵਿੱਚ ਵੀ ਸਹਾਈ ਸਾਬਿਤ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਧੰਦੇ ਨਾਲ ਜੁੜਨ ਲਈ ਕਿਸਾਨਾਂ ਨੂੰ ਸਿਖਲਾਈ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਵੀ ਅਜਿਹੀ ਸਿਖਲਾਈ ਦਿੱਤੀ ਜਾ ਰਹੀ ਹੈ। ਰਾਜ ਦਾ ਬਾਗਬਾਨੀ ਵਿਭਾਗ ਵੀ ਸ਼ਹਿਦ ਮੱਖੀ ਪਾਲਣ ਦੇ ਧੰਦੇ ਦੀ ਸ਼ਰੂਆਤ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ ਸਹੂਲਤਾਂ ਪ੍ਰਦਾਨ ਕਰਦਾ ਹੈ।

ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ : ਏਸ਼ੀਆ ਦੀ ਜਰਨੈਲੀ ਕਰਨ ਵਾਲਾ ਜਾਂਬਾਜ਼ ਫੁਟਬਾਲਰ ‘ਜਰਨੈਲ ਸਿੰਘ’ 

ਮੱਧੂ ਮੱਖੀ ਪਾਲਣ ਦੇ ਧੰਦੇ ਰਾਹੀਂ ਸ਼ਹਿਦ ਦੀ ਪੈਦਾਵਾਰ ਕਰਕੇ ਸਾਡੇ ਪਿੰਡਾਂ ਵਿੱਚ ਰੋਜ਼ਗਾਰ ਦੇ ਨਵੇਂ ਰਾਹ ਸਿਰਜੇ ਜਾ ਸਕਦੇ ਹਨ। ਮੱਧੂ ਮੱਖਿਆਂ ਸ਼ਹਿਦ ਤੋਂ ਇਲਾਵਾ ਮਨੁੱਖਾਂ ਲਈ ਰੋਅਇਲ ਜੈਲੀ, ਮੋਮ ਆਦਿ ਤਾਂ ਮੁਹਇਆ ਕਰਦੀਆਂ ਹੀ ਹਨ। ਉਨ੍ਹਾਂ ਦੇ ਨਾਲ-ਨਾਲ ਮਨੁੱਖ ਨੂੰ ਕੰਮ ਪ੍ਰਤੀ ਲਗਨ ਅਤੇ ਮਿੱਲ ਜੁਲ ਕੇ ਕੰਮ ਕਰਨ ਦੀ ਭਾਵਣਾਂ ਦਾ ਵੱਡਮੁਲਾ ਸੁਨੇਹਾ ਵੀ ਦਿੰਦੀਆਂ ਹਨ। ਇਹ ਮੱਖੀ ਆਪਣੇ ਕੁਟੰਬ (ਪਰਿਵਾਰ) ਵਿੱਚ ਮਿਲ ਜੁਲ ਕੇ ਰਹਿੰਦੀ ਹੈ ਅਤੇ ਸਾਰੇ ਕੰਮਾਂ ਨੂੰ ਵੰਡ ਕੇ ਪੂਰੀ ਮਿਹਨਤ ਨਾਲ ਫੁੱਲਾਂ ਦਾ ਰਸ ਇਕੱਠਾ ਕਰਕੇ ਸ਼ਹਿਦ ਬਣਾਉੁਂਦੀ ਹੈ। ਇਸ ਕੁਟੰਬ ਵਿੱਚ ਇਕ ਰਾਣੀ ਮੱਖੀ, ਬਹੁਤ ਸਾਰੇ ਨਖਟੂ (ਡਰੋਨ) ਅਤੇ ਕਈ ਹਜ਼ਾਰ ਵਰਕਰ ਮੱਖੀਆਂ ਹੁੰਦੀਆਂ ਹਨ। ਇਨ੍ਹਾਂ ਸਾਰਿਆਂ ਦਾ ਕੰਮ ਅਲੱਗ-ਅਲੱਗ ਹੁੰਦਾ ਹੈ। ਰਾਣੀ ਮੱਖੀ ਪੂਰੇ ਕੁਟੰਬ ਦੀ ਮਾਂ ਹੁੰਦੀ ਹੈ ਤੇ ਇਸਦਾ ਕੰਮ ਅੰਡੇ ਦੇਣਾ ਤੇ ਕੁਟੰਬ ਨੂੰ ਸੰਭਾਲ ਕੇ ਇਕੱਠਾ ਕਰਨਾ ਹੁੰਦਾ ਹੈ। ਇਹ ਕੁਟੰਬ ਦੀ ਰਾਣੀ ਇੱਕ ਦਿਨ ਵਿੱਚ 1500 ਤੋਂ 2000 ਤੱਕ ਅੰਡੇ ਦੇ ਸਕਦੀ ਹੈ। ਨਖੱਟੂ (ਡਰੋਨ) ਮੱਖੀਆਂ ਨਰ ਹੁੰਦੀਆਂ ਹਨ। ਇਨ੍ਹਾਂ ਦਾ ਕੰਮ ਸਿਰਫ ਰਾਣੀ ਮੱਖੀ ਨਾਲ ਸੰਭੋਗ ਕਰਨਾ ਹੁੰਦਾ ਹੈ। ਕੁਟੰਬ ਦੀ ਤੀਸਰੀ ਕਿਸਮ ਵਰਕਰ ਮੱਖੀਆਂ ਦੀ ਹੁੰਦੀ ਹੈ, ਇੱਕ ਕੁਟੰਬ ਵਿੱਚ ਇਨ੍ਹਾਂ ਦੀ ਸੰਖਿਆਂ 10,000 ਤੋਂ 80,000 ਤੱਕ ਹੁੰਦੀ ਹੈ। ਇਨ੍ਹਾਂ ਵਰਕਰਾਂ ਦਾ ਕੰਮ ਫੁੱਲਾਂ ਦਾ ਰਸ ਇਕੱਠਾ ਕਰਨਾ, ਕੁਟੰਬ ਦੀ ਰੱਖਵਾਲੀ ਕਰਨਾ, ਕੁਟੰਬ ਨੂੰ ਸਾਫ ਸੁਥਰਾ ਰੱਖਣਾ, ਜਰੂਰਤ ਅਨੁਸਾਰ ਰਾਣੀ ਮੱਖੀ ਨੂੰ ਤਿਆਰ ਕਰਨਾ ਤੇ ਫੁੱਲਾ ਦੇ ਰਸ ਤੋਂ ਸ਼ਹਿਦ ਤਿਆਰ ਕਰਨਾ ਆਦਿ ਹੁੰਦਾ ਹੈ। ਇਨ੍ਹਾਂ ਸ਼ਹਿਦ ਦੀਆਂ ਮੱਖੀਆ ਨੂੰ ਸਾਡੇ ਕਿਸਾਨਾਂ ਦੁਆਰਾ ਪਾਲਿਆ ਵੀ ਜਾ ਰਿਹਾ ਹੈ। ਇਸ ਮੱਧੂ ਮੱਖੀ ਪਾਲਣ ਦੇ ਧੁੰਦੇ ਤੋਂ ਸਾਡੇ ਕਿਸਾਨ ਦੀ ਸ਼ਹਿਦ ਦੀ ਪੈਦਾਵਾਰ ਦੇ ਨਾਲ ਉਪਜ ਦੀ ਪੈਦਾਵਾਰ ਵੀ ਵੱਧਦੀ ਹੈ।  

ਪੜ੍ਹੋ ਇਹ ਵੀ -  ਵਰ੍ਹੇਗੰਢ ਸਪੈਸ਼ਲ : ਜੱਦੋ ਸਾਡੇ ਵਡਾਰੂਆਂ ਨੂੰ ਕੈਨੇਡਾ ਵਿੱਚੋਂ ਦੁਰਕਾਰਿਆ ਗਿਆ’ 

ਸ਼ਹਿਦ ਆਪਣੇ ਆਪ ਵਿੱਚ ਇੱਕ ਸੰਪੂਰਨ ਖੁਰਾਕ ਹੈ। ਇਸ ਵਿੱਚ 80 ਤੋਂ ਵੀ ਜ਼ਿਆਦਾ ਅਜਿਹੇ ਅੰਸ਼ ਹੁੰਦੇ ਹਨ, ਜੋ ਮਨੁੱਖ ਦੇ ਲਈ ਲਾਭਕਾਰੀ ਹਨ। ਇਹ ਪਰਮਾਤਮਾ ਵੱਲੋਂ ਦਿੱਤਾ ਗਿਆ ਇਕ ਅਮ੍ਰਿਤ ਹੈ। ਸਾਡੇ ਵੇਦਾ ਅਤੇ ਗ੍ਰੰਥਾ ਵਿੱਚ ਵੀ ਸ਼ਹਿਦ ਦੀ ਕਾਫੀ ਪ੍ਰਸੰਸਾ ਕੀਤੀ ਗਈ ਹੈ। ਰਿਗਵੇਦ ਅਤੇ ਕੁਰਾਨ ਸ਼ਰੀਫ ਵਿੱਚ ਤਾਂ ਪੂਰਾ ਪਾਠ ਸ਼ਹਿਦ ਉਪਰ ਲਿਖਿਆ ਹੋਇਆ ਹੈ। ਸ਼ਹਿਦ ਇਕ ਐਂਟੀਸੈਪਟਿਕ ਜਾ ਪਚਿਆ ਪਚਾਇਆ ਭੋਜਨ ਹੈ। ਵਿਸ਼ਵ ਦੇ ਉਨੱਤ ਦੇਸ਼ਾ ਵਿੱਚ ਸ਼ਹਿਦ ਨੂੰ ਰੋਜ਼ਾਨਾ ਖੁਰਾਕ ਦੀ ਤਰਾਂ ਇਸਤੇਮਾਲ ਕੀਤਾ ਜਾਂਦਾ ਹੈ ਪਰ ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕ ਇਸਦੇ ਬੇਸ਼ੁਮਾਰ ਗੁਣਾਂ ਤੋਂ ਵਾਕਿਫ ਨਹੀਂ ਹਨ। ਸ਼ਹਿਦ ਨੂੰ ਹੇਠਾਂ ਦਿੱਤੇ ਤਰੀਕਿਆਂ ਨਾਲ ਇਸਤੇਮਾਲ ਕਰਕੇ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।

1. ਰੋਜ਼ਾਨਾ ਦੋ ਚੱਮਚ ਸ਼ਹਿਦ ਖਾਣ ਨਾਲ ਖੂਨ ਸਾਫ ਹੁੰਦਾ ਹੈ। ਹੀਮੋਗਲੇਬਿਨ ਦੀ ਮਾਤਰਾ ’ਤੇ ਭੁੱਖ ਵੀ ਵੱਧਦੀ ਹੈ। ਦਿਲ ਦੇ ਮਰੀਜ਼ਾਂ ਵਾਸਤੇ ਇਹ ਇੱਕ ਉਤਮ ਖੁਰਾਕ ਹੈ।
2. ਅਦਰਕ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਦਿਨ ਵਿੱਚ ਦੋ ਵਾਰ ਸੇਵਨ ਕਰਨ ਨਾਲ ਖਾਂਸੀ ਤੋਂ ਮੁਕਤੀ ਮਿਲਦੀ ਹੈ।
3. ਨਿੰਬੂ ਦੇ ਰਸ ਵਿੱਚ ਇੱਕ ਚਮਚ ਸ਼ਹਿਦ ਪਾਣੀ ਵਿੱਚ ਘੋਲ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ ਤੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਨੂੰ ਬਾਹਰ ਕਢੱਦਾ ਹੈ।
4. ਰੋਜ਼ਾਨਾ ਸੋਣ ਵੇਲੇ ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਕਬਜ਼ ਅਤੇ ਪੇਟ ਦੇ ਰੋਗਾਂ ਤੋ ਛੁਟਕਾਰਾ ਮਿਲਦਾ ਹੈ।
5. ਸ਼ਹਿਦ ਐਂਟੀਸੈਪਟਿਕ ਹੈ, ਇਸ ਲਈ ਇਸ ਦੀ ਵਰਤੋਂ ਜ਼ਖਮਾਂ ਉਪਰ ਵੀ ਕੀਤੀ ਜਾ ਸਕਦੀ ਹੈ। ਇਸ ਦੀ ਪਤਲੀ ਪਰਤ ਜ਼ਖਮਾਂ ਉਪਰ ਲਗਾਉਣ ਨਾਲ ਜ਼ਖਮ ਜਲਦੀ ਠੀਕ ਹੋ ਜਾਂਦੇ ਹਨ।
6. ਸਰੀਰ ਵਿੱਚ ਲੋਹੇ ਦੀ ਕਮੀ ਨੂੰ ਵੀ ਸ਼ਹਿਦ ਦੇ ਰੋਜ਼ਾਨਾ ਇਸਤੇਮਾਲ ਨਾਲ ਦੂਰ ਕੀਤਾ ਜਾ ਸਕਦਾ ਹੈ।
7. ਇੱਕ ਨਿੰਬੂ ਦੇ ਰਸ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਵਾਲਾਂ ਵਿੱਚ ਲਗਾਉਣ ਨਾਲ ਸਿੱਕਰੀ ਦੂਰ ਹੁੰਦੀ ਹੈ|
8. ਸ਼ਹਿਦ ਨੂੰ ਸਿਲਾਈ ਨਾਲ  ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਬਹੁਤ ਸਾਰੀਆਂ ਬਿਮਾਰੀਆਂ ਦੂਰ ਕੀਤੀਆ ਜਾ ਸਕਦੀਆਂ ਹਨ|
9. ਸ਼ਹਿਦ ਨੂੰ ਚਿਹਰੇ ਉਪਰ ਲਗਾਉਣ ਨਾਲ ਚਿਹਰਾ ਸੁੰਦਰ ਤੇ ਕੋਮਲ ਬਣਦਾ ਹੈ। ਰੰਗ ਸਾਫ ਹੋ ਜਾਂਦਾ ਹੈ ਤੇ ਮੂੰਹਾਸੇ ਵੀ ਸਾਫ ਹੋ ਜਾਂਦੇ ਹਨ।
10. ਸ਼ਹਿਦ ਨੂੰ ਆਚਾਰ ਅਤੇ ਮੁਰਬਿਆ ਵਗੈਰਾ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਦਹੀ, ਚਾਹ ਅਤੇ ਬਰੈਡ ਨਾਲ ਵੀ ਖਾਧਾ ਜਾਂਦਾ ਹੈ।
11. ਖਿਲਾੜੀਆ ਤੇ ਨੌਜਵਾਨਾਂ ਲਈ ਇਹ ਉੱਤਮ ਖੁਰਾਕ ਹੈ। ਸਰੀਰ ਦੀ ਚੁਸਤੀ-ਫੁਰਤੀ ਤੇ ਦਿਮਾਗੀ ਤਾਜ਼ਗੀ ਦੇ ਲਈ ਸ਼ਹਿਦ ਬਹੁਤ ਲਾਭਕਾਰੀ ਹੈ।
12. ਸ਼ਹਿਦ ਵਿੱਚ ਵਿਟਾਮਿਨ ਬੀ-1 ਬੀ-2 ਬੀ-3 , ਬੀ-5 ,ਬੀ-6 , ਈ ਅਤੇ ਕੇ ਵੀ ਹੁੰਦੇ ਹਨ।

ਪੜ੍ਹੋ ਇਹ ਵੀ - ਹਮੇਸ਼ਾ ਲਈ ਸਥਿਰ ਰਹਿ ਸਕਣਗੀਆਂ ਕੋਰੋਨਾ ਕਾਰਨ ਪ੍ਰਚਲਿਤ ਹੋਈਆਂ ਵਿਆਹ ਦੀਆਂ ਸਾਦਗੀਆਂ?

ਪੜ੍ਹੋ ਇਹ ਵੀ - ਭਾਰਤ ਦੀ ਜੰਗ-ਏ-ਆਜ਼ਾਦੀ ਦਾ ਸਿਰਮੌਰ ਕ੍ਰਾਂਤੀਕਾਰੀ ਸ਼ਹੀਦ ਕਰਤਾਰ ਸਿੰਘ ਸਰਾਭਾ (ਵੀਡੀਓ)

ਉਪਰੋਕਤ ਸਾਰੇ ਗੁਣਾਂ ਨਾਲ ਭਰਪੂਰ ਇਹ ਕੁਦਰਤੀ ਖੁਰਾਕ ਬੱਚਿਆਂ ਤੋ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਦਿੱਤੀ ਜਾ ਸਕਦੀ ਹੈ। ਸਾਡੇ ਪੁਰਾਣਾਂ ਵਿੱਚ ਤਾਂ ਨਵੇਂ ਜੰਮੇ ਬੱਚੇ ਨੂੰ ਜਨਮ ਦੇ ਵਕਤ ਪਹਿਲੀ ਖੁਰਾਕ ਸ਼ਹਿਦ ਹੀ ਦੇਣ ਨੂੰ ਕਿਹਾ ਗਿਆ ਹੈ। ਜ਼ਿਆਦਾਤਰ ਲੋਕ ਸ਼ਹਿਦ ਨੂੰ ਦਵਾਈ ਦੇ ਤੌਰ ’ਤੇ ਹੀ ਇਸਤੇਮਾਲ ਕਰਦੇ ਹਨ ਜਦਕਿ ਇਸ ਅੰਮ੍ਰਿਤ ਰੂਪੀ ਸੋਗਾਤ ਨੂੰ ਸਾਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਖਾਣ-ਪੀਣ ਵਿੱਚ ਚੀਨੀ ਦੇ ਬਦਲੇ ਰੂਪ ਵਿੱਚ ਸ਼ਹਿਦ ਇਸਤੇਮਾਲ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਇੱਕ ਪੋਸ਼ਟਿਕ ਆਹਾਰ ਤਾਂ ਮਿਲੇਗਾ ਹੀ ਨਾਲ ਹੀ ਸਾਡੇ ਪਿੰਡਾਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਵੇਗਾ।

ਪੜ੍ਹੋ ਇਹ ਵੀ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ : ‘ਢਾਡੀ ਅਬਦੁੱਲਾ ਤੇ ਨੱਥਾ’

ਪੜ੍ਹੋ ਇਹ ਵੀ - ਗਲੇ ਦੀ ਸੋਜ ਤੇ ਦਰਦ ਨੂੰ ਠੀਕ ਕਰਦਾ ਹੈ ‘ਸ਼ਹਿਦ’, ਖੰਘ ਤੋਂ ਵੀ ਦਿਵਾਏ ਰਾਹਤ

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ  ਅਫਸਰ
ਜਲੰਧਰ 


rajwinder kaur

Content Editor

Related News