ਖੇਤੀਬਾੜੀ ਵਿਭਾਗ ਵੱਲੋਂ ਵੈਬਨਾਰ ਰਾਹੀਂ ਕੀਤੀ ਗਈ ਮੀਟਿੰਗ

07/17/2020 5:59:34 PM

ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਖੇਤੀਬਾੜੀ ਅਤੇ ਕਿਸਾਨ ਭਾਲਈ ਵਿਭਾਗ ਵੱਲੋਂ ਜ਼ਿਲ੍ਹਾ ਜਲੰਧਰ ਵਿੱਚ ਵੱਖ-ਵੱਖ ਬਲਾਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵੈਬਨਾਰ ਅਧੀਨ ਗੂਗਲ ਮੀਟ ਰਾਹੀਂ ਮੀਟਿੰਗ ਕੀਤੀ ਗਈ। ਸਮਾਜਿਕ ਦੂਰੀ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਿੱਥੇ ਗਏ ਮਾਪਦੰਡਾਂ ਨੂੰ ਅਪਣਾਉਂਦੇ ਹੋਏ ਇਹ ਮੀਟਿੰਗ ਵੈਬਨਾਰ ਰਾਹੀਂ ਕਰਨ ਦਾ ਮਕਸਦ ਹੈ ਕਿ ਕਿਸਾਨ ਹਿੱਤ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਕੋਰੋਨਾ ਵਾਇਰਸ ਤੋਂ ਬਚਾਅ ਕਰਦੇ ਹੋਏ ਵਾਚੀ ਜਾ ਸਕੇ। 

ਦੁਬਈ 'ਚ ਮੌਤ ਦਾ ਸ਼ਿਕਾਰ ਹੋਏ ਗੁਰਮੁੱਖ ਸੋਨੀ ਦੀ ਲਾਸ਼ ਓਬਰਾਏ ਦੇ ਯਤਨਾ ਸਦਕਾ ਪਿੰਡ ਪੁੱਜੀ

ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਸਮੂਹ ਬਲਾਕਾਂ ਪਾਸੋਂ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਭ ਨੂੰ ਸੁਚੇਤ ਕੀਤਾ ਕਿ ਉਹ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਇਸ ਕੀੜੇ ਦੇ ਹਮਲੇ ਬਾਰੇ ਤਕਨੀਕੀ ਗਿਆਨ ਦੇਣ ਤਾਂ ਜੋ ਟਿੱਡੀ ਦਲ ਦਾ ਹਮਲਾ ਹੋਣ ਦੀ ਸੂਰਤ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਰੋਕਥਾਮ ਦੇ ਉਪਰਾਲੇ ਸਮੇਂ ਸਿਰ ਕੀਤੇ ਜਾ ਸਕਣ। 

ਪੁਰਾਣੀ ਰੰਜ਼ਿਸ਼ ਤਹਿਤ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ’ਤੇ ਕੀਤਾ ਹਮਲਾ

PunjabKesari

ਡਾ. ਸਿੰਘ ਨੇ ਮੱਕੀ ਦੀ ਬੀਜਾਈ ਹੇਠ ਰਕਬੇ ਦੀ ਪ੍ਰਗਤੀ ਬਾਰੇ ਵੀ ਬਲਾਕ ਖੇਤੀਬਾੜੀ ਅਧਿਕਾਰੀਆਂ ਪਾਸੋਂ ਜਾਣਕਾਰੀ ਲਈ। ਇਸ ਮੌਕੇ ਡਾ. ਜਸਵੰਤ ਰਾਏ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਕੁਆਲਿਟੀ ਦੀਆਂ ਖਾਦਾਂ, ਦਵਾਈਆਂ ਅਤੇ ਬੀਜਾਂ ਦੀ ਉਪਲਭਧਤਾ ਯਕੀਨੀ ਬਣਾਉਣ ਲਈ ਕਾਨੂੰਨ ਅਨੁਸਾਰ ਪ੍ਰਬੰਧ ਕੀਤੇ ਜਾਣ। ਇਸ ਮਕਸਦ ਲਈ ਸਮੂਹ ਵਿਕਰੇਤਾਵਾਂ ਨੂੰ ਕਿਸਾਨਾਂ ਨੂੰ ਇਨਪੁੱਟਸ ਦੀ ਵਿਕਰੀ ਬਿੱਲ ਜਾਰੀ ਕਰਨ ਅਤੇ ਖਾਦ ਦਵਾਈ ਆਦਿ ਦਾ ਸਟਾਕ ਬੋਰਡ ਜਰੂਰ ਲਗਾਉਣ ਦੀ ਹਦਾਇਤ ਕੀਤੀ। 

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮੀਟਿੰਗ ਵਿੱਚ ਡਾ. ਬਲਬੀਰ ਚੰਦ ਸਹਾਇਕ ਗੰਨਾ ਵਿਕਾਸ ਅਫਸਰ ਜਲੰਧਰ ਨੇ ਕਮਾਦ ਦੇ ਰਕਬੇ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਗੁਰਚਰਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਮੀਨਾਕਸ਼ੀ ਕੋਸ਼ਲ ਨੇ ਜ਼ਿਲ੍ਹੇ ਵਿੱਚ ਦਵਾਈਆਂ ਅਤੇ ਖਾਦਾਂ ਦੀ ਪ੍ਰਗਤੀ ਬਾਰੇ ਰਿਪੋਰਟ ਪ੍ਰਾਪਤ ਕੀਤੀ। ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਨੇ ਜ਼ਿਲ੍ਹੇ ਵਿੱਚ ਸਮੈਮ ਸਕੀਮ ਅਧੀਨ ਕਿਸਾਨਾ ਵੱਲੋਂ ਪ੍ਰਾਪਤ ਝੋਨੇ ਦੀ ਸਿੱਧੀ ਬਿਜਾਈ ਅਤੇ ਮਸ਼ੀਨ ਨਾਲ ਲਵਾਈ ਸਬੰਧੀ ਮਸ਼ੀਨਾਂ ਲਈ ਪ੍ਰਾਪਤ ਬਿਨੈ-ਪੱਤਰਾਂ ਦੀ ਤਾਜ਼ਾਂ ਸਥਿਤੀ ਬਾਰੇ ਰਿਪੋਰਟ ਪ੍ਰਾਪਤ ਕੀਤੀ। ਆਖੀਰ ਵਿੱਚ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਤਰੀਕੇ ਰਾਹੀਂ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ  ਵੈਬਨਾਰ ਰਾਂਹੀ ਖੇਤੀ ਮਾਹਿਰਾਂ ਵੱਲੋਂ ਸੰਬੋਧਿਤ ਕਰਨ ਸਬੰਧੀ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

PunjabKesari

ਡਾ. ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕ ਸੰਪਰਕ ਅਫਸਰ
ਜਲੰਧਰ


rajwinder kaur

Content Editor

Related News