ਖੇਤੀਬਾੜੀ ਵਿਭਾਗ ਨੇ ਜ਼ਿਲੇ ’ਚ ਵੱਖ-ਵੱਖ ਟੀਮਾਂ ਰਾਹੀਂ ਚਲਾਈ ਖਾਦ, ਬੀਜ ਤੇ ਦਵਾਈ ਦੀ ਚੈਕਿੰਗ ਮੁਹਿੰਮ

05/12/2020 5:53:57 PM

ਜਲੰਧਰ (ਬਿਊਰੋ) - ਕੋਵਿਡ-19 ਦੀ ਮਹਾਮਾਰੀ ਦੌਰਾਨ ਕਿਸਾਨਾਂ ਤੱਕ ਪ੍ਰਮਾਨਿਤ ਅਤੇ ਸੁੱਧਰੀਆ ਕਿਸਮਾਂ ਦਾ ਬੀਜ ਪੁੱਜਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵਿਆਪਕ ਮੁਹਿੰਮ ਛੇੜੀ ਗਈ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਤਾਲਾਬੰਦੀ ਅਤੇ ਕਰਫਿਊ ਕਰਕੇ ਗੈਰ ਸਮਾਜਿਕ ਅਨਸਰ ਇਸ ਸਥਿਤੀ ਦਾ ਲਾਭ ਨਾ ਉਠਾਊਣ ਇਸ ਲਈ ਅੱਜ ਪੂਰੇ ਜ਼ਿਲੇ ਵਿਚ ਵੱਖ-ਵੱਖ ਟੀਮਾਂ ਵਲੋਂ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਅਧੀਨ ਕੀਤੀ ਚੈਕਿੰਗ ਦੌਰਾਨ ਸਮੂਹ ਖਾਦ, ਬੀਜ ਅਤੇ ਦਵਾਈ ਵ੍ਰਿਕੇਤਾਵਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਜਾਰੀ ਲਾਇਸੈਂਸ ਵਿਚ ਸ਼ਾਮਿਲ ਐਡੀਸ਼ਨ ਅਨੁਸਾਰ ਹੀ ਇਨ੍ਹਾਂ ਵਸਤਾਂ ਦੀ ਵਿਕਰੀ ਸਮੇਤ ਬਿੱਲ ਕਰਨ ਲਈ ਹਦਾਇਤ ਕੀਤੀ ਗਈ।

ਜ਼ਿਲ੍ਹਾ ਜਲੰਧਰ ਵਿਚ ਵੱਖ-ਵੱਖ ਟੀਮਾਂ ਵਲੋਂ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਸੈਂਪਲ ਵੀ ਲਏ ਗਏ। ਜਲੰਧਰ ਹੈੱਡ ਕੁਆਰਟਰ ਵਿਖੇ ਬਣਾਈ ਗਈ ਇਕ ਵਿਸ਼ੇਸ਼ ਟੀਮ, ਜਿਸ ਵਿਚ ਡਾ. ਨਰੇਸ਼ ਕੁਮਾਰ ਗੁਲਾਟੀ, ਡਾ. ਸੁਰਜੀਤ ਸਿੰਘ ਅਤੇ ਡਾ. ਗੁਰਚਰਨ ਸਿੰਘ ਸ਼ਾਮਲ ਸਨ, ਨੇ ਵੀ ਪੁਰਾਣੀ ਸਬਜ਼ੀ ਮੰਡੀ ਵਿਖੇ ਬੀਜ ਵਿਕਰੇਤਾਵਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਬੀਜ ਵਿਕਰੇਤਾਵਾਂ ਨੂੰ ਝੋਨੇ/ਮੱਕੀ ਦੀਆਂ ਪ੍ਰਮਾਨਿਤ ਕਿਸਮਾਂ ਦੀ ਸਹੀ ਰੇਟ ’ਤੇ ਹੀ ਵਿਕਰੀ ਕਰਨ ਦੀ ਹਦਾਇਤ ਕਰਦਿਆਂ ਕਿਹਾ ਹੈ ਕਿ ਹਰੇਕ ਕਿਸਾਨ ਨੂੰ ਬੀਜਾਂ ਦੀ ਵਿਕਰੀ, ਬਿੱਲ ਸਮੇਤ ਸਹੀ ਅਤੇ ਵਾਜਿਬ ਰੇਟ ’ਤੇ ਕੀਤੀ ਜਾਵੇ।

ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ 'ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ਦੇ ਸਮੇਂ ਲੰਗਰ ਵਰਤਾਉਂਦਿਆਂ ਮੁਹੱਬਤੀ ਸੁਨੇਹਾ ਵੰਡਦੇ 'ਉਮੀਦ ਦੇ ਬੰਦੇ'

ਪੜ੍ਹੋ ਇਹ ਵੀ ਖਬਰ - ਮਸ਼ਹੂਰ ਪ੍ਰੋਗਰਾਮ 'ਮਿਸਟਰ ਰੋਜ਼ਰਜ਼ ਨੇਬਰਹੁੱਡ' ਅਤੇ Can you say Hero ? 

ਇਸ ਮੌਕੇ ਬੀਜ ਵਿਕਰੇਤਾਵਾਂ ਦੇ ਕੰਮ ਅਧੀਨ ਪਾਈਆਂ ਗਈਆਂ ਊੁਨਤਾਈਆਂ ਕਰਕੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਹੈ ਕਿ ਆਪਣਾ ਜੁਆਬ ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਦਫਤਰ ਵਿਖੇ ਜਮਾਂ ਕਰਵਾਇਆ ਜਾਵੇ। 

ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ

ਪੜ੍ਹੋ ਇਹ ਵੀ ਖਬਰ - ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ‘ਸਰਹਿੰਦ ਫ਼ਤਿਹ ਦਿਵਸ’

ਪੜ੍ਹੋ ਇਹ ਵੀ ਖਬਰ - ਨਰਸਿੰਗ ਡੇਅ ’ਤੇ ਵਿਸ਼ੇਸ਼ : ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਫ਼ਲੋਰੈਂਸ ਨਾਈਟਿੰਗੇਲ’ 

PunjabKesari


rajwinder kaur

Content Editor

Related News