ਝੋਨੇ ਦੀ ਪਨੀਰੀ ਰਾਹੀਂ ਲਵਾਈ 10 ਜੂਨ ਤੋਂ ਬਾਅਦ ਕੀਤੀ ਜਾਵੇ : ਡਾ.ਸੁਤੰਤਰ ਕੁਮਾਰ ਐਰੀ

06/07/2020 4:30:09 PM

ਜਲੰਧਰ - ਪੰਜਾਬ ਵਿੱਚ ਸਬ ਸੁਆਇਲ ਵਾਟਰ ਪ੍ਰੀਜੇਵੇਸ਼ਨ ਐਕਟ 2009 ਅਨੁਸਾਰ ਝੋਨੇ ਦੀ ਪਨੀਰੀ ਰਾਹੀਂ ਲਵਾਈ 10 ਜੂਨ ਤੋਂ ਬਾਅਦ ਹੀ ਕੀਤੀ ਜਾਵੇ। ਡਾ.ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨ ਵੀਰਾਂ ਨੂੰ ਜਾਰੀ ਅਪੀਲ ਵਿੱਚ ਕਿਹਾ ਹੈ ਕਿ ਇਸ ਐਕਟ ਅਧੀਨ ਪਿਛਲੇ ਸਮੇਂ ਤੋਂ ਝੋਨੇ ਦੀ ਕਾਸ਼ਤ ਕਿਸਾਨ ਵੀਰਾਂ ਵੱਲੋਂ ਤੈਅ ਸਮੇਂ ’ਤੇ ਕਰਨ ਨਾਲ ਸੂਬੇ ਵਿੱਚ ਧਰਤੀ ਹੇਠਲਾ ਪਾਣੀ, ਜੋ ਕਿ ਪਹਿਲਾਂ 74 ਸੈਂਟੀਮੀਟਰ ਦੀ ਰਫਤਾਰ ਨਾਲ ਥੱਲੇ ਜਾ ਰਿਹਾ ਸੀ, ਉਹ ਹੁਣ 49 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਅਗੇਤਾ ਝੋਨਾ ਲਗਾਉਣਾ, ਜਿਥੇ ਕਾਨੂੰਨ ਦੀ ਖਿਲਾਫਵਰਜੀ ਹੈ, ਉਥੇ ਸਾਡੇ ਕੁਦਰਤੀ ਵਸੀਲਿਆਂ ਨਾਲ ਵੀ ਖਿਲਵਾੜ ਹੈ। 

ਪੜ੍ਹੋ ਇਹ ਵੀ - ਵਿਸ਼ਵ ਭੋਜਨ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼ : ‘ਜਾਣੋ ਕੁੱਝ ਰੌਚਕ ਤੱਥ’

ਪੜ੍ਹੋ ਇਹ ਵੀ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)

ਡਾ. ਐਰੀ ਵੱਲੋਂ ਰਾਜ ਦੇ ਸਮੂਹ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਅਗੇਤਾ ਝੋਨਾ ਲਗਾਉਣ ਵਾਲੇ ਕਿਸਾਨਾਂ ਅਤੇ ਸਬ ਸੁਆਇਲ ਪਰੀਜੇਵੇਸ਼ਨ ਐਕਟ 2009 ਅਨੁਸਾਰ ਬਣਦੀ ਕਾਰਵਾਈ ਜ਼ਰੂਰ ਕਰਨ। 

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਉੱਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਲੰਧਰ

ਪੜ੍ਹੋ ਇਹ ਵੀ - ਹੁਣ ਲੋਕਾਂ ਦੀ ਨੀਂਦ ਉਡਾਉਣ ਲੱਗੇ ਕੋਰੋਨਾ ਵਾਇਰਸ ਤੋਂ ਪ੍ਰੇਰਿਤ ਸੁਪਨੇ

ਪੜ੍ਹੋ ਇਹ ਵੀ - ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਸੇਬ ਦਾ ਸਿਰਕਾ, ਚਿਹਰੇ ਨੂੰ ਵੀ ਬਣਾਏ ਚਮਕਦਾਰ


rajwinder kaur

Content Editor

Related News