ਖੇਤੀ ਭਵਨ ਜਲੰਧਰ ਵਿਖੇ ਮਨਾਇਆ ਗਿਆ 75ਵਾਂ ਆਜ਼ਾਦੀ ਦਿਹਾੜਾ

08/15/2022 7:07:03 PM

ਆਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਖੇਤੀ ਭਵਨ ਜਲੰਧਰ ਵਿਖੇ ਤਿੰਰਗਾ ਫਹਿਰਾਇਆ ਗਿਆ। ਖੇਤੀਬਾੜੀ ਵਿਭਾਗ ਜਲੰਧਰ ਦੇ ਸਟਾਫ ਦੀ ਹਾਜ਼ਰੀ ਵਿੱਚ ਝੰਡਾ ਲਹਿਰਾਨ ਦੀ ਰਸਮ ਅਦਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਦੀ ਸਮੂਹ ਖੇਤੀ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਆਮ੍ਰਿਤ ਮਹਾਂਉਤਸਵ ਨੁੰ ਸਮਰਪਿੱਤ ਸਮੁੱਚੇ ਸਾਲ ਵਿੱਚ ਕਿਸਾਨ ਹਿੱਤ ਵਿੱਚ ਕੁਦਰਤੀ ਵਸੀਲਿਆਂ ਨੂੰ ਬਚਾਉਣ ਪੱਖੀ ਉਪਰਾਲੇ ਕੀਤੇ ਗਏ ਹਨ। 

ਉਨ੍ਹਾਂ ਇਸ ਮੌਕੇ ਸਮੂਹ ਕਿਸਾਨੀ ਵਰਗ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅੱਜ ਜਿਥੇ ਸਾਨੂੰ ਘੱਟ ਖ਼ਰਚੇ ਕਰਦੇ ਹੋਏ ਖੇਤੀ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ, ਉਥੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਦੇ ਹੋਏ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਲਾਭ ਪ੍ਰਾਪਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਪਸਾਰ ਉਪਰਾਲੀਆਂ ਨਾਲ ਜੁੜਨ ਦੀ ਜ਼ਰੂਰਤ ਹੈ। ਇਸ ਮੌਕੇ ਖੇਤੀਬਾੜੀ ਅਫ਼ਸਰ ਡਾ.ਅਰੁਣ ਕੋਹਲੀ, ਡਾ.ਪ੍ਰਵੀਨ ਕੁਮਾਰੀ, ਡਾ.ਗੁਰਪ੍ਰੀਤ ਸਿੰਘ ਸਿੱਧੂ, ਸੁਪਰਡੇਂਟ ਦਿਨੇਸ਼ ਕੁਮਾਰ ਸ਼ਰਮਾ, ਸਹਾਇਕ ਖੇਤੀਬਾੜੀ ਇੰਜ. ਨਵਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ.ਅਮਰੀਕ ਸਿੰਘ, ਡਿਪਟੀ ਪੀ.ਡੀ. ਆਤਮਾ ਜਲੰਧਰ ਡਾ. ਵਿਪੁਲ ਛਾਬੜਾ, ਸੀਨੀਅਰ ਸਹਾਇਕ ਜਸਵਿੰਦਰ ਸਰੋਏ, ਇੰਦਰਦੀਪ ਸਿੰਘ ਕੋਹਲੀ, ਡਰਾਇਵਰ ਧਿਆਨ ਸਿੰਘ, ਖੇਤੀਬਾੜੀ ਉਪਨਿਰੀਖਕ ਅਨਿਲ ਕੁਮਾਰ, ਬੇਲਦਾਰ ਦਿਲਬਾਗ ਸਿੰਘ ਆਦਿ ਹਾਜ਼ਰ ਸਨ।
                         
ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ-ਕਮ-ਸੰਪਰਕ ਅਫ਼ਸਰ, 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 
ਜਲੰਧਰ।


rajwinder kaur

Content Editor

Related News