ਖੇਤੀਬਾੜੀ ’ਚ ਜ਼ਹਿਰਾਂ ਦੀ ਸੁਚੱਜੀ ਤੇ ਸਹੀ ਵਰਤੋਂ ਕਰਨੀ ਬੜੀ ਜ਼ਰੂਰੀ: ਡਾ. ਸੁਰਿੰਦਰ ਸਿੰਘ

07/27/2020 5:35:41 PM

ਖੇਤੀ ਵਿੱਚ ਵਰਤੀਆਂ ਜਾਂਦੀਆਂ ਕੀੜੇਮਾਰ ਜ਼ਹਿਰਾਂ ਦੀ ਕੁਆਲਟੀ ਨੂੰ ਬਰਕਰਾਰ ਰੱਖਦੇ ਹੋਏ ਕਿਸਾਨਾਂ ਤੱਕ ਇਨ੍ਹਾਂ ਦਵਾਈਆਂ ਨੂੰ ਪੁਜੱਦਾ ਕਰਨਾ ਖੇਤੀਬਾੜੀ ਵਿਭਾਗ ਦਾ ਅਹਿਮ ਕੰਮ ਹੈ। ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਲੰਧਰ ਨੇ ਜ਼ਿਲ੍ਹੇ ਦੇ ਪੰਜ ਬਲਾਕ ਜਲੰਧਰ ਪੂਰਬੀ, ਜਲੰਧਰ ਪੱਛਮੀ, ਆਦਮਪੁਰ, ਭੋਗਪੁਰ ਅਤੇ ਫਿਲੋਰ ਦੇ ਤਕਰੀਬਨ 50 ਕੀੜੇਮਾਰ ਜ਼ਹਿਰਾਂ ਦੇ ਵਿਕਰੇਤਾਵਾਂ ਨੂੰ ਵੈਬੀਨਾਰ ਰਾਹੀਂ ਸੰਬੋਧਨ ਕੀਤਾ। ਡਾ.ਸੁਰਿੰਦਰ ਸਿੰਘ ਨੇ ਕਿਹਾ ਸੂਬੇ ਵਿੱਚ ਪ੍ਰਤੀ ਹੈਕਟੇਅਰ ਕੀੜੇਮਾਰ ਜ਼ਹਿਰਾਂ ਦੀ ਤਕਰੀਬਨ 740 ਗ੍ਰਾਮ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਭਾਰਤ ਪੱਧਰ ’ਤੇ ਪ੍ਰਤੀ ਹੈਕਟੇਅਰ ਜ਼ਹਿਰਾਂ ਦੀ ਵਰਤੋਂ ਸਿਰਫ 290 ਗ੍ਰਾਮ ਹੀ ਹੈ। 

ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਹੁੰਦੀ ਹੈ ਗੰਢਿਆਂ ਦੀ 33 ਫ਼ੀਸਦੀ ਖੇਤੀ

ਡਾ. ਸਿੰਘ ਨੇ ਕਿਹਾ ਕਿ ਜ਼ਹਿਰਾਂ ਦੀ ਸੁਚੱਜੀ ਅਤੇ ਸਹੀ ਵਰਤੋਂ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਜਿਥੇ ਇਹ ਦਵਾਈਆਂ ਜ਼ਿਆਦਾ ਵਰਤਣ ਨਾਲ ਕਿਸਾਨਾਂ ਦੇ ਖੇਤੀ ਖਰਚੇ ਵੱਧਦੇ ਹਨ, ਉੱਥੇ ਜ਼ਹਿਰਾਂ ਦਾ ਵਧੇਰੇ ਇਸਤੇਮਾਲ ਕਰਨ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ। ਵੈਬੀਨਾਰ ਵਿੱਚ ਸ਼ਾਮਲ ਪੰਜ ਬਲਾਕਾ ਦੇ ਅਧਿਕਾਰੀਆਂ / ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਕਿਸਾਨਾਂ ਨੂੰ ਲੋੜ ਅਨੁਸਾਰ ਜ਼ਹਿਰਾਂ ਦੇ ਇਸਤੇਮਾਲ ਕਰਨ ਲਈ ਜ਼ਰੂਰ ਪ੍ਰੇਰਣ। 

ਖੂਨ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਵੀ ਇਲਾਜ ਕਰਦੈ ‘ਬੈਂਗਣ’

ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਦਾਣੇਦਾਰ ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਕਿਸਾਨ ਵੀਰਾਂ ਵੱਲੋਂ ਇਨ੍ਹਾਂ ਦੇ ਵਧੇਰੇ ਅਤੇ ਲੋੜ ਤੋਂ ਬਗੈਰ ਇਸਤੇਮਾਲ ਕਰਨ ਨਾਲ ਮਿੱਤਰ ਕੀੜਿਆ ਦਾ ਖਾਤਮਾ ਹੋ ਜਾਂਦਾ ਹੈ। ਡਾ. ਸਿੰਘ ਨੇ ਕਿਹਾ ਕਿ ਜ਼ਹਿਰਾਂ ਦੀ ਕੁਆਲਟੀ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹੇ ਦੇ ਖੇਤੀ ਅਧਿਕਾਰੀਆਂ ਵੱਲ਼ੋਂ ਸੈਂਪਲ ਪ੍ਰਾਪਤ ਕਰਕੇ ਟੈਸਟਿੰਗ ਲਈ ਪੈਸਟੀਸਾਈਡਜ਼ ਦੇ 105 ਸੈਂਪਲ ਰਾਜ ਦੀਆਂ ਪਰਖ ਪ੍ਰਯੋਗਸ਼ਾਲਾਂ ਨੂੰ ਭੇਜੇ ਜਾ ਚੁੱਕੇ ਹਨ।

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

PunjabKesari

ਇਸ ਮੌਕੇ ’ਤੇ ਕੀੜੇਮਾਰ ਜ਼ਹਿਰਾਂ ਦੀ ਕੁਆਲਟੀ ਸਬੰਧੀ ਆਪਣੇ ਸਬੰਧੋਨ ਵਿੱਚ ਡਾ.ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਨੇ ਕਿਹਾ ਕਿ ਦਵਾਈ ਵਿਕਰੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਸਹੀ ਅਤੇ ਸਰਕਾਰ ਵੱਲੋਂ ਮੰਜੂਰਸ਼ੁੱਦਾ ਕੰਪਨੀਆਂ ਦੀ ਦਵਾਈ ਵਿਕਰੀ ਕਰਨ ਅਤੇ ਸਬੰਧਤ ਦਵਾਈ ਦਾ ਬਿੱਲ ਜ਼ਰੂਰਤ ਕਿਸਾਨਾਂ ਨੂੰ ਮੁੱਹਈਆ ਕਰਨ। ਇਸ ਮੌਕੇ ਜ਼ਹਿਰਾਂ ਦੀ ਕੁਆਲਟੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਉਪੱਜ ਦੀ ਕੁਆਲਿਟੀ ਲਈ ਵੀ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ ਗਿਆ। ਇਸ ਦੇ ਸਬੰਧ ਵਿੱਚ ਸਿਰਫ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਸ਼ਿਫਾਰਿਸ਼ ਕੀਤੀਆਂ ਗਈਆਂ ਜ਼ਹਿਰਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਵੈਬੀਨਾਰ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਬਾਸਮਤੀ ਦੀ 90% ਉਪੱਜ ਐਕਸਪੋਰਟ ਹੁੰਦੀ ਹੈ। ਇਸ ਲਈ ਬਾਸਮਤੀ ਦੀ ਮਿਆਰੀ ਪੈਦਾਵਾਰ ਕਰਨੀ ਬੇਹੱਦ ਜ਼ਰੂਰੀ ਹੈ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਬਾਸਮਤੀ ਦੀ ਫਸਲ ’ਤੇ 09 ਵੱਖ-ਵੱਖ ਤਰਾਂ ਦੀਆਂ ਜ਼ਹਿਰਾਂ ਜਿਵੇਂ ਐਸੀਫੇਟ, ਟ੍ਰਾਈਜੋਫਾਸ, ਥਾਇਆਮਿਥੋਕਸਮ, ਕਾਰਬੈਨਡਾਜ਼ਿਮ, ਟ੍ਰਾਈਸਾਈਕਲਾਜੋਲ, ਬੁਪੋਰਫੇਜਿਨ, ਕਾਰਬੋਫਿਉਰੋਨ, ਪ੍ਰੋਪੀਕੋਨਾਜੋਲ, ਥਾਇਉਫਿਨੇਟ ਮਿਥਾਇਲ ਦੇ ਇਸਤੇਮਾਲ ਤੋਂ ਗੁਰੇਜ਼ ਕਰਨ ਲਈ ਕਿਹਾ ਅਤੇ ਹਦਾਇਤ ਕੀਤੀ ਕਿ ਡੀਲਰ ਸਹਿਬਾਨ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਵੀ ਨਾ ਕਰਨ। ਇਨ੍ਹਾਂ 9 ਜ਼ਹਿਰਾਂ ਦਾ ਸਟਾਕ ਵੀ ਨਾ ਕੀਤਾ ਜਾਵੇ, ਕਿਉਂਕਿ ਇਨ੍ਹਾਂ ਜ਼ਹਿਰਾਂ ਦੀ ਸਪਰੇ ਕਰਨ ਤੋਂ ਬਾਅਦ ਇਨ੍ਹਾਂ ਦੇ ਅੰਸ਼ ਬਾਸਮਤੀ ਦੀ ਉਪੱਜ ਵਿੱਚ ਰਹਿ ਜਾਂਦੇ ਹਨ। ਜਿਸ ਕਰਕੇ ਬਾਹਰਲੇ ਮੁਲਕਾਂ ਵਿੱਚ ਬਾਸਮਤੀ ਦੀ ਵਿਕਰੀ ਵਿੱਚ ਮੁਸ਼ਕਲ ਆਉਂਦੀ ਹੈ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

PunjabKesari

ਕਈਂ ਵਾਰੀ ਇਸੇ ਕਰਕੇ ਕਈਂ ਐਕਸਪੋਰਟ ਸੌਦੇ ਰੱਦ ਹੋ ਜਾਂਦੇ ਹਨ, ਜਿਸ ਕਰਕੇ ਬਾਸਮਤੀ ਦੇ ਭਾਅ ਵਿੱਚ ਗਿਰਾਵਟ ਆ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਲੋਕਲ ਮਾਰਕੀਟ ਵਿੱਚ ਬਾਸਮਤੀ ਦੇ ਭਾਅ ’ਤੇ ਪੈਂਦਾ ਹੈ। ਇਸ ਮੀਟਿੰਗ ਵਿੱਚ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਵਿਭਾਗੀ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ। ਆਖੀਰ ਵਿੱਚ ਮੀਟਿੰਗ ’ਚ ਸ਼ਾਮਲ ਵੀ.ਕੇ ਫਰਟੀਲਾਈਜਰ ਜਲੰਧਰ, ਜੀ.ਐੱਸ ਫਰਟੀਲਾਈਰਜ਼ ਭੋਗਪੁਰ, ਸ਼੍ਰੀ ਵਰਿੰਦਰ ਸਿੰਘ, ਫਾਰਮ ਏਡਜ ਜਲੰਧਰ, ਟੰਡਨ ਫਰਟੀਲਾਇਜਰ ਜਮਸ਼ੇਰ ਆਦਿ ਨੇ ਮਹਿਕਮੇ ਦਾ ਧੰਨਵਾਦ ਕੀਤਾ ਅਤੇ ਯਕੀਨ ਦਵਾਇਆ ਕਿ ਕਿਸਾਨ ਹਿੱਤ ਵਿੱਚ ਯੋਗ ਉਪਰਾਲੇ ਕਰਦੇ ਹੋਏ ਕੁਆਲਟੀ ਕੰਟਰੋਲ ਐਕਟ ਅਨੁਸਾਰ ਸਮੁੱਚੇ ਉਪਰਾਲੇ ਕੀਤੇ ਜਾਣਗੇ ਤਾਂ ਕਿ ਕਿਸਾਨ ਨੂੰ ਸਹੀ ਦਵਾਈਆਂ ਦੀ ਵਿਕਰੀ ਹੋ ਸਕੇ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ-ਕਮ-ਸੰਪਰਕ ਅਫਸਰ , 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 
ਜਲੰਧਰ।


rajwinder kaur

Content Editor

Related News