ਖੇਤੀਬਾੜੀ ਮਾਹਿਰਾਂ ਵਲੋਂ ਕੀਤਾ ਜਾ ਰਿਹਾ ਹੈ ਪਿੰਡਾਂ ਦਾ ਦੌਰਾ : ਡਾ ਸੁਰਿੰਦਰ ਸਿੰਘ

05/05/2020 3:21:12 PM

ਜਲੰਧਰ (ਬਿਊਰੋ) - ਕੋਵਿਡ-19 ਦੀ ਵਿਸ਼ਵਵਿਆਪੀ ਮਹਾਮਾਰੀ ਕਰਕੇ ਖੇਤੀ ਖੇਤਰ ਉੱਪਰ ਪ੍ਰਭਾਵ ਕਰਕੇ ਅਤੇ ਕਿਸਾਨਾਂ ਨੂੰ ਮਹੱਤਵਪੂਰਣ ਖੇਤੀ ਵਿਸ਼ਿਆਂ ਬਾਰੇ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਤਕਨੀਕੀ ਕਰਮਚਾਰੀਆਂ ਅਧਿਕਾਰੀਆਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜ਼ਿਲੇ ਦੇ ਸਮੂਹ ਬਲਾਕਾਂ ਵਿਚ ਸਟਾਫ ਕਿਸਾਨਾਂ ਨਾਲ ਵਾਟੱਸ-ਐਪ, ਟੈਲੀਫੋਨ ਰਾਹੀਂ ਜੁੜਦੇ ਹੋਏ ਅਤੇ ਆਪਣੇ ਪੱਧਰ ’ਤੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਣਕਾਰੀਆਂ ਦੇ ਰਹੇ ਹਨ। ਡਾ.ਸੁਰਿੰਦਰ ਸਿੰਘ ਨੇ ਪਿੰਡ ਸਰਮਸਤਪੁਰ, ਕਿਸ਼ਨਗੜ੍ਹ, ਨੌਗੱਜਾ ਆਦਿ ਦਾ ਦੌਰਾ ਕਰਦੇ ਹੋਏ ਕਿਸਾਨਾਂ ਨੂੰ ਕਣਕ ਦੀ ਨਾੜ ਤੋਂ ਤੂੜੀ ਬਣਾਉਣ ਉਪਰੰਤ ਬਾਕੀ ਬਚੇ ਕਣਕ ਦੇ ਮੁੱਢਾਂ ਨੂੰ ਤਵੀਆਂ ,ਰੋਟਾਵੇਟਰ ਜਾਂ ਉਲਟਾਵੇਂ ਹੱਲ ਨਾਲ ਜ਼ਮੀਨ ਵਿਚ ਹੀ ਵਾਹੁਣ ਲਈ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਵਾਇਰਸ ਇਨਸਾਨ ਦੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਨਾੜ ਨੂੰ ਸਾੜਨ ਦੇ ਕਾਰਨ ਪੈਦਾ ਹੁੰਦੇ ਧੂੰਏੇ ਕਰਕੇ ਸਾਹ ਦੀਆਂ ਬੀਮਾਰੀਆਂ ਵਿਚ ਹੋਰ ਵਾਧਾ ਹੋ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

PunjabKesari

ਡਾ.ਸੁਰਿੰਦਰ ਸਿੰਘ ਨੇ ਪਿੰਡ ਕਿਸ਼ਨਗੜ੍ਹ ਵਿਖੇ ਕਣਕ ਦੀ ਨਾੜ ਤੋਂ ਤੂੜੀ ਬਣਾ ਰਹੇ ਸ. ਪ੍ਰਦੀਪ ਸਿੰਘ, ਵਾਸੀ ਪਿੰਡ ਦੌਲਤਪੁਰ ਨੂੰ ਕਣਕ ਦੀ ਨਾੜ ਨੂੰ ਨਾ ਸਾੜਨ ਲਈ ਪ੍ਰੇਰਿਤ ਕੀਤਾ। ਉਪਰੰਤ ਉਨ੍ਹਾਂ ਨੇ ਪਿੰਡ ਨੌਗੱਜਾ ਵਿਖੇ ਕਣਕ ਦੀ ਖਰੀਦ ਕੇਂਦਰ ਦਾ ਜਾਇਜ਼ਾ ਲਿਆ ਅਤੇ ਮੰਡੀ ਵਿਚ ਸਮਾਜਿਕ ਦੂਰੀ, ਮਾਸਕ ਅਤੇ ਸੈਨੀਟਾਈਜੇਸ਼ਨ ਦੀ ਸਹੂਲਤ ’ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਕਣਕ ਦੀ ਨਾੜ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਤੀ ਟਨ ਕਣਕ ਦੀ ਨਾੜ ਵਿਚ ਤਕਰੀਬਨ 5 ਕਿਲੋ ਨਾਈਟ੍ਰੋਜਨ, 3 ਕਿਲੋ ਫਾਸਫੋਰਸ ਅਤੇ 18 ਕਿਲੋ ਪੋਟਾਸ ਤੱਤ ਹੁੰਦਾ ਹੈ। ਜੇਕਰ ਇਸ ਨਾੜ ਨੂੰ ਜ਼ਮੀਨ ਵਿਚ ਹੀ ਵਾਹ ਦਿੱਤਾ ਜਾਵੇ ਤਾਂ ਜਿੱਥੇ ਜ਼ਮੀਨ ਦੀ ਤਾਕਤ ਵੱਧਦੀ ਹੈ, ਉੱਥੇ ਖੇਤਾਂ ਦੀ ਪਾਣੀ ਸੰਭਾਲਣ ਦੀ ਸ਼ਕਤੀ ਵਿਚ ਹੀ ਵਾਧਾ ਹੁੰਦਾ ਹੈ। ਇਸ ਮੌਕੇ ਇਲਾਕੇ ਵਿਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਵਾਲੇ ਖੇਤਾਂ ਦਾ ਨਿਰੀਖਣ ਵੀ ਕੀਤਾ ਗਿਆ।

ਪੜ੍ਹੋ ਇਹ ਵੀ ਖਬਰ - ਜਨਮ ਦਿਹਾੜਾ ਵਿਸ਼ੇਸ਼ : ਸਿੱਖ ਕੌਮ ਦੇ ਮਹਾਨ ਜਰਨੈਲ ‘ਜੱਸਾ ਸਿੰਘ ਰਾਮਗੜ੍ਹੀਆ’ 

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਸਤਿਕਾਰਤ ਸਖ਼ਸ਼ੀਅਤ ‘ਭਾਈ ਮਰਦਾਨਾ ਜੀ’

PunjabKesari

ਇਸ ਸਬੰਧ ਵਿਚ ਡਾ. ਸਿੰਘ ਨੇ ਜ਼ਿਲੇ ਦੇ ਸਾਰੇ ਬਹਾਰ ਰੁੱਤ ਦੀ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਮੱਕੀ ਵਿਚ ਫਾਲ ਅਰਮੀ ਵਰਮ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਖਤਰਨਾਕ ਕੀੜੇ ਪ੍ਰਤੀ ਖੇਤਾਂ ਦਾ ਰੈਗੂਲਰ ਸਰਵੇਖਣ ਜਰੂਰ ਕੀਤਾ ਜਾਵੇ ਅਤੇ ਜੇਕਰ ਇਸ ਕੀੜੇ ਦੀਆਂ ਸੁੰਡੀਆਂ ਨਜ਼ਰ ਆਉਣ ਤਾਂ ਉਹ ਤੁਰੰਤ ਇਸ ਸਬੰਧੀ ਆਪਣੇ ਹਲਕੇ ਦੇ ਖੇਤੀਬਾੜੀ ਅਧਿਕਾਰੀ/ਕਰਮਚਾਰੀ ਦੇ ਧਿਆਨ ਵਿਚ ਜਰੂਰ ਲਿਆਉਣ। ਡਾ. ਸੁਰਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਝੋਨੇ ਲਈ ਬੀਜ ਦਾ ਅਗਾਂਊ ਪ੍ਰਬੰਧ ਕਰਨ ਲਈ ਵੀ ਪ੍ਰੇਰਦੇ ਹੋਏ ਕਿਹਾ ਕਿ ਪਿਛਲੇ ਵਰ੍ਹੇ ਖੁੱਦ ਵਲੋਂ ਸਾਂਭੇ ਗਏ ਬੀਜ ਨੂੰ ਇਸ ਸਾਲ ਵਰਤਦੇ ਹੋਏ ਜੇਕਰ ਹੋਰ ਬੀਜ ਦੀ ਲੋੜ ਹੋਵੇ ਤਾਂ ਸਿਰਫ ਤਸਦੀਕਸ਼ੁੱਦਾ ਬੀਜ ਭਰੋਸੇਯੋਗ ਥਾਂ ਤੋਂ ਪ੍ਰਮਾਣਿਤ ਕਿਸਮਾਂ ਦਾ ਬਿੱਲ ਸਮੇਤ ਹੀ ਖਰੀਦਿਆ ਜਾਵੇ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪੂਸਾ-44 ਕਿਸਮ ਦੀ ਕਾਸ਼ਤ ਬਿਲਕੁਲ ਨਾ ਕਰਨ।

ਸੰਪਰਕ ਅਫਸਰ-ਕਮ-ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜਲੰਧਰ

ਪੜ੍ਹੋ ਇਹ ਵੀ ਖਬਰ - ਸਮਾਜ ਨੂੰ ਬੌਧਿਕ ਲੁੱਟ ਵੱਲ ਧੱਕ ਰਿਹਾ ਹੈ ‘ਦਮਨਕਾਰੀ ਤੰਤਰ’


rajwinder kaur

Content Editor

Related News