ਪ੍ਰਸਾਸ਼ਨ ਦੀਆਂ ਨਕਾਮੀਆਂ ਕਰਕੇ ਫਸਲਾਂ ਦੇ ਵੈਰੀ ਬਣੇ ਅਵਾਰਾ ਪਸ਼ੂ

09/10/2020 11:44:24 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਭਾਵੇਂ ਭਾਰਤ ਦੀ ਜੀ.ਡੀ.ਪੀ. ਵਿੱਚ ਖੇਤੀਬਾੜੀ ਦਾ ਬਹੁਤ ਵੱਡਾ ਹੱਥ ਰਿਹਾ ਹੈ ਪਰ ਫਿਰ ਵੀ ਕਿਸਾਨਾਂ ਨੂੰ ਨਵੀਂ ਤੋਂ ਨਵੀਂ ਚੁਣੌਤੀ ਦਾ ਸਾਹਮਣਾ ਹਰ ਰੋਜ਼ ਕਰਨਾ ਪੈਂਦਾ ਹੈ। ਬੜੇ ਲੰਬੇ ਸਮੇਂ ਤੋਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੁਆਰਾ ਸਰਕਾਰਾਂ ਨੂੰ ਇਸ ਗੱਲ ਲਈ ਹਲੂਣਿਆ ਗਿਆ ਕਿ ਅਵਾਰਾ ਪਸ਼ੂ ਫਸਲਾਂ ਨੂੰ ਬਹੁਤ ਖਰਾਬ ਕਰਦੇ ਹਨ। ਕਈ ਤਰ੍ਹਾਂ ਦੇ ਗਊ ਟੈਕਸ ਲੈਣ ਦੇ ਬਾਵਜੂਦ ਸਰਕਾਰ ਨੇ ਅਜੇ ਤਕ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ। 

ਡਾ. ਗਿਆਨ ਸਿੰਘ ਤੋਂ ਸੁਣੋ ਦੇਸ਼ ਦੀ GDP ਦਾ ਬੇੜਾ ਡੋਬਣ ਵਾਲਿਆਂ ਬਾਰੇ (ਵੀਡੀਓ)

ਇਸ ਬਾਰੇ ਜੱਗਬਾਣੀ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਲਗਭਗ 3 ਲੱਖ ਤੋਂ ਉੱਪਰ ਆਵਾਰਾ ਪਸ਼ੂ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਗਾਵਾਂ ਅਤੇ ਢੱਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਦਾ ਪੱਕਾ ਹੱਲ ਕਰ ਦੇਣਾ ਚਾਹੀਦਾ ਹੈ। ਜਿਵੇਂ ਕਿ ਇਸ ਦਾ ਮੀਟ ਬਣਾ ਕੇ ਡੱਬਿਆਂ ਚ ਬੰਦ ਕਰਕੇ ਬਾਹਰ ਭੇਜਿਆ ਜਾਵੇ। ਕਿਉਂਕਿ ਜੋ ਚੀਜ ਪੈਦਾ ਹੁੰਦੀ ਹੈ ਜੇਕਰ ਉਸ ਦੀ ਖਪਤ ਨਹੀਂ ਤਾਂ ਉਹ ਵਾਧੂ ਹੋ ਜਾਵੇਗੀ।

ਅਜੋਕੇ ਦੌਰ ’ਚ ਵੱਧ-ਫੁੱਲ ਰਿਹੈ ਸਜਾਵਟੀ ਘਾਹ ਤਿਆਰ ਕਰਨ ਦਾ ਕਾਰੋਬਾਰ

ਇਹ ਧਾਰਮਿਕ ਮੁੱਦਾ ਹੋਣ ਕਰਕੇ ਮੀਟ ਬਣਾਉਣ ਦੀ ਜਗ੍ਹਾ ਸਰਕਾਰ ਨੇ 22 ਨਵੀਆਂ ਗਊਸ਼ਾਲਾਵਾਂ ਖੋਲ੍ਹਣ ਦਾ ਐਲਾਨ ਕੀਤਾ। ਇਨ੍ਹਾਂ ਗਊਸ਼ਾਲਾਵਾਂ ਨੂੰ  ਉਸਾਰੀ ਅਧੀਨ ਵੀ ਲਿਆਂਦਾ ਗਿਆ ਸੀ ਪਰ ਸਰਕਾਰ ਬਦਲਣ ਕਰਕੇ ਇਹ ਕੰਮ ਬਿਲਕੁਲ ਠੱਪ ਹੋ ਗਿਆ। ਕਾਂਗਰਸ ਸਰਕਾਰ ਨਾਲ ਇਕ ਸਾਲ ਪਹਿਲਾਂ ਤੋਂ ਲਗਾਤਾਰ ਇਸ ਸੰਬੰਧੀ ਗੱਲ ਕਰਨ ਬਾਰੇ ਕਿਹਾ ਜਾ ਰਿਹਾ ਹੈ ਪਰ ਅਜੇ ਤੱਕ ਕਾਂਗਰਸ ਸਰਕਾਰ ਨੇ ਮੀਟਿੰਗ ਕਰਨ ਲਈ ਕੋਈ ਹਾਮੀ ਨਹੀਂ ਭਰੀ। ਉਨ੍ਹਾਂ ਕਿਹਾ ਕਿ ਇਹ ਪਸ਼ੂ ਧਨ ਬਾਕੀ ਪਸ਼ੂਆਂ ਵਾਂਗ ਹੀ ਸਾਡਾ ਕਵਾੜ ਹਨ। ਜੇਕਰ ਅਸੀਂ ਕੱਟੇ ਵੇਚ ਸਕਦੇ ਹਾਂ ਤਾਂ ਢੁੱਠੇ ਕਿਉਂ ਨਹੀਂ ਦੇ ਸਕਦੇ?

ਜਾਣੋ ਆਰਥਿਕ ਪੱਖੋਂ ਕਿੰਨਾ ਕੁ ਵੱਡਾ ਹੈ ‘ਪਬਜੀ’ ਦਾ ਮੱਕੜ ਜਾਲ (ਵੀਡੀਓ)

ਇਸ ਨੂੰ ਧਾਰਮਿਕ ਮਾਮਲੇ ਦੀ ਰੰਗਤ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਮਾਨਸਾ, ਫੂਲ ਅਤੇ ਬਠਿੰਡਾ ਵਰਗੀਆਂ ਤਹਿਸੀਲਾਂ ਵਿਚ ਲੈ ਕੇ ਗਏ ਹਾਂ। ਤਹਿਸੀਲਾਂ ਵਿੱਚੋਂ ਗਾਵਾਂ ਨੂੰ ਗਊਸ਼ਾਲਾ ਵਿਚ ਲੈ ਜਾਂਦੇ ਹਨ ਅਤੇ ਦੋ ਦਿਨ ਬਾਅਦ ਫੇਰ ਛੱਡ ਦਿੱਤਾ ਜਾਂਦਾ ਹੈ।

ਬਠਿੰਡੇ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਨੂੰ ਖੇਤਾਂ ਤੋਂ ਦੂਰ ਕਰਨ ਲਈ ਉਨ੍ਹਾਂ ਠੇਕੇ ਤੇ ਬੰਦੇ ਰੱਖੇ ਹਨ। ਇਹ ਬੰਦੇ ਪਿੰਡ ਤੋਂ 10 ਹਜ਼ਾਰ ਰੁਪਏ ਮਹੀਨਾ ਲੈਂਦੇ ਹਨ। ਇਨ੍ਹਾਂ ਠੇਕੇਦਾਰਾਂ ਕੋਲ ਇਕ ਤੋਂ ਜ਼ਿਆਦਾ ਪਿੰਡ ਹੁੰਦੇ ਹਨ। ਇਹ ਲੱਖਾਂ ਰੁਪਏ ਕਮਾ ਲੈਂਦੇ ਹਨ ਅਤੇ ਪਸ਼ੂ ਇੱਕ ਪਿੰਡ ਤੋਂ ਦੂਜੇ ਪਿੰਡ ਘਮਾਉਂਦੇ ਰਹਿੰਦੇ ਹਨ। 

ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ

ਪਿੰਡ ਕੁੱਤੀਵਾਲ ਕਲਾਂ ਦੇ ਨਰਦੇਵ ਸਿੰਘ ਨੇ ਕਿਹਾ ਕਿ ਪੂਰੇ ਸਾਲ ਵਿਚ ਲਗਭਗ 10 ਮਹੀਨੇ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਕਰਨੀ ਪੈਂਦੀ ਹੈ। ਰਾਤਾਂ ਨੂੰ ਜਾਗ ਜਾਗ ਕੇ ਖੇਤਾਂ ਵਿੱਚ ਘੁੰਮਣਾ ਪੈਂਦਾ ਹੈ। ਕੰਡਿਆਲੀ ਤਾਰ ਲਾਉਣ ਨਾਲ ਇਸ ਦਾ ਥੋੜ੍ਹਾ ਬਹੁਤ ਹੱਲ ਹੁੰਦਾ ਹੈ ਜੋ ਕਿ ਲਗਭਗ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲੱਗਦੀ ਹੈ। ਤਾਰਾਂ ਦੇ ਬਾਵਜੂਦ ਵੀ ਪਸ਼ੂ ਫਸਲ ਨੂੰ ਖਾਣ ਦੇ ਨਾਲ-ਨਾਲ ਮੱਧ ਕੇ ਖਰਾਬ ਕਰ ਦਿੰਦੇ ਹਨ।

ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਜਿੱਥੇ ਅੱਜ ਸਰਕਾਰਾਂ ਗਊ ਸੈੱਸ ਤਾਂ ਲੈ ਰਹੀਆਂ ਹਨ ਪਰ ਆਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਨਹੀਂ ਹੈ। ਆਵਾਰਾ ਪਸ਼ੂਆ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਉਜਾੜ ਰਹੇ, ਉੱਥੇ ਸੜਕਾਂ ’ਤੇ ਐਕਸੀਡੈਂਟ ਦਾ ਕਾਰਨ ਵੀ ਬਣ ਰਹੇ ਹਨ। ਪਿੰਡਾਂ ਦੇ ਕਿਸਾਨਾਂ ਤੋ ਰਾਖੇ ਪ੍ਰਤੀ ਏਕੜ 200-300 ਰੁਪਏ ਲੈ ਰਹੇ ਹਨ, ਜੇਕਰ ਕੋਈ ਪਿੰਡ ਰਾਖੇ ਨਹੀਂ ਰੱਖਦਾ ਤਾ ਇਹੀ ਰਾਖੇ ਦੂਸਰੇ ਪਿੰਡਾਂ ਦੇ ਆਵਾਰਾ ਪਸ਼ੂ ਛੱਡ ਜਾਂਦੇ ਹਨ ਜਿਸ ਕਾਰਨ ਮਜਬੂਰੀ ਵੱਸ ਕਿਸਾਨਾਂ ਨੂੰ ਇਹ ਰੂਪੈ ਦੇਣੇ ਪੈ ਰਹੇ ਹਨ। 

ਮਹਿੰਗੀ ਦਵਾਈਆਂ ਦੀ ਥਾਂ ਇਸਤੇਮਾਲ ਕਰੋ ‘ਕਲੌਂਜੀ ਦਾ ਤੇਲ’, ਫਾਇਦੇ ਜਾਣ ਹੋ ਜਾਵੋਗੇ ਹੈਰਾਨ

ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਸਿੰਘ ਨੇ ਇਸ ਬਾਰੇ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਸਾਸ਼ਨ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਰੱਖ ਰਿਹਾ ਹੈ। 1500 ਦੇ ਕਰੀਬ ਪਹਿਲਾਂ ਹੀ ਪਸ਼ੂ ਇਸ ਗਊਸ਼ਾਲਾ ਵਿਚ ਹਨ। ਇਸ ਵਿਚ ਹੋਰ ਵਾਧਾ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। 


rajwinder kaur

Content Editor

Related News