ਇਨ੍ਹਾਂ ਖਾਸ ਆਫਰਸ ਦੇ ਨਾਲ ਸ਼ਿਓਮੀ Redmi 4 ਅੱਜ ਆਨਲਾਈਨ ਵਿਕਰੀ ਲਈ ਹੋਵੇਗਾ ਉਪਲੱਬਧ

05/30/2017 11:49:45 AM

ਜਲੰਧਰ- ਚਾਈਨੀਜ਼ ਮੋਬਾਇਲ ਮੇਕਰ ਕੰਪਨੀ ਸ਼ਿਓਮੀ ਦੇ ਹਾਲ ਹੀ ''ਚ ਲਾਂਚ ਕੀਤੇ ਗਏ ਸਮਾਰਟਫੋਨ ਰੈਡਮੀ 4 ਦੀ ਅੱਜ ਦੂਜੀ ਸੇਲ ਹੈ। ਰੈਡਮੀ 4 ਸਮਾਰਟਫੋਨ ਅੱਜ ਦੁਪਹਿਰ 12 ਵਜੇ ਐਮਾਜਨ ਇੰਡਿਆ ਅਤੇ Mi.com/in ਦੀ ਵੈੱਬਸਾਈਟ ''ਤੇ ਸੇਲ ਲਈ ਉਪਲੱਬਧ ਹੋਵੇਗਾ। ਸਮਾਰਟਫੋਨ ਦਾ 16GB ਸਟੋਰੇਜ ਵੇਰਿਅੰਟ 6,999 ਰੁਪਏ ਅਤੇ 32GB ਸਟੋਰੇਜ ਵੇਰਿਅੰਟ 8,999 ਰੁਪਏ ''ਚ ਵਿਕਰੀ ਲਈ ਉਪਲੱਬਧ ਰਹੇਗਾ। ਜਦ ਕਿ ਸਮਾਰਟਫੋਨ ਦਾ 64GB ਸਟੋਰੇਜ ਵੇਰਿਅੰਟ ਜੂਨ ਤੋਂ ਮਿਲਣਾ ਸ਼ੁਰੂ ਹੋਵੇਗਾ।

 

ਸਮਾਰਟਫੋਨ ਦੇ ਨਾਲ ਮਿਲਣਗੇ ਇਹ ਸਪੈਸ਼ਲ ਆਫਰ

ਰੈਡਮੀ 4 ਖਰੀਦਣ ''ਤੇ ਯੂਜ਼ਰਸ ਨੂੰ ਵੋਡਾਫੋਨ ਤੋਂ 45GB ਡਾਟਾ ਆਫਰ ਦਿੱਤਾ ਜਾ ਰਿਹਾ ਹੈ। ਯੂਜ਼ਰਸ 5 ਮਹੀਨੇ ਤੱਕ ਹਰ ਮਹੀਨੇ 9GB ਡਾਟਾ ਦਾ ਫ਼ਾਇਦਾ ਲੇ ਸਕੋਗੇ। ਮੋਬਾਇਲ ''ਚ ਪਹਿਲੀ ਵਾਰ ਵੋਡਾਫੋਨ ਦਾ ਸਿਮ ਪਾਉਣ ''ਤੇ ਡਾਟਾ ਆਫਰ 24 ਘੰਟੇ ਦੇ ਅੰਦਰ ਐਕਟਿਵੇਟ ਹੋ ਜਾਵੇਗਾ। ਸਮਾਰਟਫੋਨ ਦੀ ਐਕਸੇਸਰੀਜ਼ ''ਤੇ ਕਈ ਆਫਰ ਦਿੱਤੇ ਜਾ ਰਹੇ ਹਨ। ਰੈਡਮੀ 4 ਦਾ ਆਰਿਜਨਲ ਕਵਰ 349 ਰੁਪਏ ''ਚ ਉਪਲੱਬਧ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਕਵਰ ਦੀ ਕੀਮਤ 499 ਰੁਪਏ ਹੈ। ਇਸ ਦੇ ਨਾਲ ਹੀ ਗੋਆਈਬੀਬੋ ''ਤੇ ਫਲਾਈਟ ਅਤੇ ਹੋਟਲ ਬੁਕਿੰਗ ਉੱਤੇ 5,000 ਰੁਪਏ ਤੱਕ ਦੀ ਛੋਟ ਵੀ ਅੱਜ ਤੁਹਾਨੂੰ ਇਹ ਸਮਾਰਟਫੋਨ ਖਰੀਦਣ ''ਤੇ ਉਪਲੱਬਧ ਹੈ।


Related News