ਫਲਾਈਟ ਹੋਈ ਲੇਟ ਤਾਂ ਯੁਵਰਾਜ ਸਿੰਘ ਨੇ ਇਸ ਐਕਟ੍ਰੈਸ ਨਾਲ ਲਈ ਸੈਲਫੀ

09/21/2017 1:57:54 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚਲ ਰਹੇ ਦਿੱਗਜ ਬੱਲੇਬਾਜ਼ ਯੁਵਰਾਜ ਸਿੰਘ ਟੀਮ 'ਚ ਵਾਪਸੀ ਦੇ ਲਈ ਆਪਣੀ ਫਿੱਟਨੈਸ 'ਤੇ ਸਖਤ ਮਿਹਨਤ ਕਰ ਰਹੇ ਹਨ। 304 ਵਨਡੇ ਖੇਡ ਚੁੱਕੇ ਯੁਵਰਾਜ ਨੇ ਆਖਰੀ ਵਨਡੇ ਜੂਨ 'ਚ ਵੈਸਟਇੰਡੀਜ਼ ਦੇ ਖਿਲਾਫ ਖੇਡਿਆ ਸੀ ਫਿਲਹਾਲ ਉਹ ਮੌਜੂਦਾ ਆਸਟਰੇਲੀਆਈ ਸੀਰੀਜ਼ ਤੋਂ ਬਾਹਰ ਹਨ ਅਤੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੌਰੇ ਤੋਂ ਵੀ ਬਾਹਰ ਰਹੇ ਸਨ।

ਵੀਰਵਾਰ ਨੂੰ ਏਅਰਪੋਰਟ 'ਤੇ ਉਨ੍ਹਾਂ ਦੀ ਮੁਲਾਕਾਤ ਆਪਣੀ ਫੇਵਰੇਟ ਬਾਲੀਵੁੱਡ ਐਕਟ੍ਰੈਸ ਕਾਜੋਲ ਨਾਲ ਹੋਈ। ਉਨ੍ਹਾਂ ਨੇ ਕਾਜੋਲ ਦੇ ਨਾਲ ਸੈਲਫੀ ਕਲਿਕ ਕਰਕੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ ਜਦੋਂ ਤੁਹਾਡੀ ਫਲਾਈਟ ਲੇਟ ਹੋ ਜਾਵੇ ਅਤੇ ਅਚਾਨਕ ਤੁਹਾਡੀ ਮੁਲਾਕਾਤ ਫੇਵਰੇਟ ਐਕਟਰ ਨਾਲ ਹੋ ਜਾਵੇ...Day is made @kajol. ਇਸ ਤਸਵੀਰ ਨੂੰ ਪੋਸਟ ਕਰਨ ਦੇ ਇਕ ਘੰਟੇ ਬਾਅਦ ਹੀ ਇਸ ਤਸਵੀਰ ਨੂੰ ਚਾਲੀ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ। 
 

 

A post shared by Yuvraj Singh (@yuvisofficial) on


ਜ਼ਿਕਰਯੋਗ ਹੈ ਕਿ ਆਸਟਰੇਲੀਆ ਖਿਲਾਫ ਪਹਿਲੇ ਤਿੰਨ ਵਨਡੇ ਦੇ ਲਈ ਭਾਰਤੀ ਟੀਮ 'ਚ ਯੁਵਰਾਜ ਨੂੰ ਸ਼ਾਮਲ ਨਾ ਕੀਤੇ ਜਾਣ 'ਤੇ ਪ੍ਰਸ਼ੰਸਕਾਂ ਨੇ ਬੀ.ਸੀ.ਸੀ.ਆਈ. 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ ਸੀ ਪਰ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਕਈ ਕਾਰਨਾਂ ਕਰਕੇ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ ਸਨ।


Related News