ਵੱਡਾ ਰਿਕਾਰਡ ਬਣਾਉਣ ਤੋਂ ਖੁੰਝੇ ਯੁਵਰਾਜ

02/10/2016 12:15:29 PM

ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ ਹੋ ਰਹੇ ਪਹਿਲੇ ਟੀ-20 ਮੈਚ ਦੇ ਦੌਰਾਨ ਇਤਿਹਾਸ ਬਣਾਉਣ ਤੋਂ ਸਿਰਫ 7 ਦੌੜਾਂ ਤੋਂ ਖੁੰਝੇ ਗਏ। ਯੁਵਰਾਜ ਸਿੰਘ ਪਹਿਲੇ ਮੈਚ ''ਚ ਸਿਰਫ 10 ਦੌੜਾਂ ਬਣਾ ਕੇ ਆਉਟ ਹੋ ਗਏ ਜਿਸ ਦੇ ਕਾਰਨ ਉਹ ਕੌਮਾਂਤਰੀ ਟੀ-20 ਕ੍ਰਿਕਟ ''ਚ 1000 ਦੌੜਾਂ ਦਾ ਰਿਕਾਰਡ ਕਾਇਮ ਨਾ ਕਰ ਸਕੇ।

ਯੁਵਰਾਜ ਸਿੰਘ ਦੀਆਂ ਹੁਣ 44 ਕੌਮਾਂਤਰੀ ਟੀ-20 ਮੈਚ ''ਚ 993 ਦੌੜਾਂ ਹੋ ਗਈਆਂ ਹਨ। ਉਹ ਟੀ-20 ਮੈਚਾਂ ''ਚ ਇਕ ਹਜ਼ਾਰੀ ਬਣਨ ਤੋਂ ਸਿਰਫ 7 ਦੌੜਾਂ ਤੋਂ ਦੂਰ ਰਹਿ ਗਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿੰਨ ਭਾਰਤੀ ਖਿਡਾਰੀ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰੈਨਾ ਕੌਮਾਂਤਰੀ ਟੀ-20 ਕ੍ਰਿਕਟ ''ਚ 1,000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।


Related News