ਡੇਵਿਸ ਕੱਪ ''ਚ ਪਰਤੇਗਾ ਯੂਕੀ

08/08/2017 10:39:21 PM

ਨਵੀਂ ਦਿੱਲੀ— ਜ਼ਬਰਦਸਤ ਫਾਰਮ 'ਚ ਚੱਲ ਰਿਹਾ ਤੇ ਫਿਰ ਤੋਂ ਦੇਸ਼ ਦਾ ਨੰਬਰ ਇਕ ਸਿੰਗਲਜ਼ ਖਿਡਾਰੀ ਬਣ ਚੁੱਕਾ ਯੂਕੀ ਭਾਂਬਰੀ ਕੈਨੇਡਾ ਵਿਰੁੱਧ 15 ਤੋਂ 17 ਸਤੰਬਰ ਤਕ ਕੈਨੇਡਾ ਦੇ ਐਡਮਿੰਟਨ 'ਚ ਹੋਣ ਵਾਲੇ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਅ ਆਫ ਮੁਕਾਬਲੇ ਲਈ ਭਾਰਤੀ ਟੀਮ 'ਚ ਵਾਪਸੀ ਕਰੇਗਾ।
ਇਸ ਮੁਕਾਬਲੇ ਦੀ ਜੇਤੂ ਟੀਮ ਨੂੰ 2018 ਦੀਆਂ 16 ਟੀਮਾਂ ਦੇ ਇਲੀਟ ਵਿਸ਼ਵ ਗਰੁੱਪ 'ਚ ਜਗ੍ਹਾ ਮਿਲੇਗੀ। ਇਸ ਮੁਕਾਬਲੇ ਲਈ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਦੀ ਚੋਣ ਕਮੇਟੀ 14 ਅਗਸਤ ਨੂੰ ਕੇਰਲ 'ਚ ਭਾਰਤੀ ਟੀਮ ਦੀ ਚੋਣ ਕਰੇਗੀ। 
ਭਾਰਤੀ ਟੀਮ 'ਚ ਯੂਕੀ ਭਾਂਬਰੀ ਦੇ ਚੁਣੇ ਜਾਣ ਦੀ ਪੂਰੀ ਉਮੀਦ ਹੈ। ਯੂਕੀ ਉਜ਼ਬੇਕਿਸਤਾਨ ਵਿਰੁੱਧ ਅਪ੍ਰੈਲ 'ਚ ਭਾਰਤ ਦੀ 4-1 ਦੀ ਜਿੱਤ ਵਿਚ ਫਿੱਟ ਨਾ ਹੋਣ ਕਾਰਨ ਨਹੀਂ ਖੇਡਿਆ ਸੀ।  ਯੂਕੀ ਨੇ ਆਪਣਾ ਆਖਰੀ ਡੇਵਿਸ ਕੱਪ ਮੁਕਾਬਲਾ ਫਰਵਰੀ 'ਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ, ਜਿਸ ਨੂੰ ਭਾਰਤ ਨੇ 4-1 ਨਾਲ ਜਿੱਤਿਆ ਸੀ। ਯੂਕੀ ਸਿਟੀ ਓਪਨ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 41 ਸਥਾਨਾਂ ਦੀ ਲੰਬੀ ਛਾਲ ਲਾ ਕੇ 159ਵੇਂ ਨੰਬਰ 'ਤੇ ਪਹੁੰਚ ਗਿਆ ਹੈ ਤੇ ਫਿਰ ਤੋਂ ਦੇਸ਼ ਦਾ ਨੰਬਰ ਇਕ ਸਿੰਗਲਜ਼ ਖਿਡਾਰੀ ਬਣ ਗਿਆ ਹੈ।


Related News