ਸਿਟੀ ਓਪਨ ਟੈਨਿਸ ਟੂਰਨਾਮੈਂਟ ''ਚ ਯੂਕੀ ਨੇ ਕੁਆਰਟਰਫਾਈਨਲ ''ਚ ਬਣਾਈ ਜਗ੍ਹਾ

08/04/2017 6:59:14 PM

ਵਾਸ਼ਿੰਗਟਨ— ਵਿਸ਼ਵ ਦੇ 200ਵੀਂ ਰੈਂਕਿੰਗ ਦੇ ਖਿਡਾਰੀ ਭਾਰਤ ਦੇ ਯੂਕੀ ਭਾਂਬਰੀ ਨੇ ਇੱਥੇ ਸਿਟੀ ਓਪਨ ਟੈਨਿਸ ਟੂਰਨਾਮੈਂਟ 'ਚ ਆਪਣੀ ਜ਼ਬਰਦਸਤ ਲੈਅ ਨੂੰ ਬਰਕਰਾਰ ਰਖਦੇ ਹੋਏ ਪੁਰਸ਼ ਸਿੰਗਲ ਕੁਆਰਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ।

ਫ੍ਰਾਂਸ ਦੇ ਗਾਏਲ ਮੋਂਫਿਲਸ ਨੂੰ ਪਿਛਲੇ ਰਾਊਂਡ 'ਚ ਉਲਟਫੇਰ ਦਾ ਸ਼ਿਕਾਰ ਬਣਾਉਣ ਵਾਲੇ ਭਾਰਤੀ ਟੈਨਿਸ ਖਿਡਾਰੀ ਨੇ ਅਰਜਨਟੀਨਾ ਦੇ ਗੁਈਡੋ ਪੇਲਾ ਨੂੰ ਵੀ ਤਿੰਨ ਸੈੱਟਾਂ ਦੇ ਸੰਘਰਸ਼ 'ਚ 6-7, 6-3, 6-1 ਨਾਲ ਹਰਾਇਆ ਅਤੇ ਅੰਤਿਮ 8 'ਚ ਜਗ੍ਹਾ ਬਣਾ ਲਈ। ਆਪਣੇ ਕਰੀਅਰ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰ ਰਹੇ ਯੂਕੀ ਹੁਣ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੇ ਲਈ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨਾਲ ਭਿੜਨਗੇ ਜੋ ਰੈਂਕਿੰਗ 'ਚ ਉਨ੍ਹਾਂ ਤੋਂ 155 ਸਥਾਨ ਅੱਗੇ ਹਨ। ਵੈਸੇ ਯੂਕੀ ਨੇ ਇਸ ਤੋਂ ਪਹਿਲਾਂ ਮੋਂਫਿਲਸ ਨੂੰ ਹਰਾਇਆ ਸੀ ਜੋ ਵਿਸ਼ਵ ਦੇ 22ਵੀਂ ਰੈਂਕਿੰਗ ਦੇ ਖਿਡਾਰੀ ਹਨ।

ਅਜਿਹੇ 'ਚ ਭਾਰਤੀ ਖਿਡਾਰੀ ਨੂੰ ਵੀ ਅੰਤਿਮ 8 'ਚ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਦੱਖਣੀ ਅਫਰੀਕੀ ਖਿਡਾਰੀ ਐਂਡਰਸਨ ਨੇ ਇਕ ਹੋਰ ਮੈਚ 'ਚ ਚੋਟੀ ਦਾ ਦਰਜਾ ਪ੍ਰਾਪਤ ਡੋਮੀਨਿਕ ਥਿਏਮ ਨੂੰ 6-3, 6-7, 7-6 ਨਾਲ ਉਲਟਫੇਰ ਦਾ ਸ਼ਿਕਾਰ ਬਣਾਇਆ। ਉਨ੍ਹਾਂ ਲਗਭਗ 3 ਘੰਟੇ ਦੇ ਸੰਘਰਸ਼ 'ਚ ਇਹ ਮੈਚ ਜਿੱਤਿਆ।


Related News