ਤਾਸ਼ਕੰਦ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਫਾਈਨਲ ''ਚ ਪਹੁੰਚੀ ਯੁਕੀ ਤੇ ਦਿਵਿਜ ਦੀ ਜੋੜੀ

Thursday, October 12, 2017 9:12 PM
ਤਾਸ਼ਕੰਦ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਫਾਈਨਲ ''ਚ ਪਹੁੰਚੀ ਯੁਕੀ ਤੇ ਦਿਵਿਜ ਦੀ ਜੋੜੀ

ਨਵੀਂ ਦਿੱਲੀ— ਤਾਸ਼ਕੰਦ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ ਦੇ ਫਾਈਨਲ 'ਚ ਯੁਕੀ ਭਾਂਬਰੀ ਅਤੇ ਦਿਵਿਜ ਸ਼ਰਣ ਦੀ ਭਾਰਤੀ ਜੋੜੀ ਨੇ ਪ੍ਰਵੇਸ਼ ਕਰ ਲਿਆ ਹੈ। ਇਸ ਜੋੜੀ ਨੇ 150000 ਡਾਲਰ ਇਨਾਮੀ ਰਾਸ਼ੀ ਵਾਲੀ ਪ੍ਰਤੀਯੋਗਤਾ ਦੇ ਸੈਮੀਫਾਈਨਲ ਮੁਕਾਬਲੇ 'ਚ ਸਪੇਨ ਦੇ ਗਾਰਸਿਆ ਲੋਪੇਜ ਅਤੇ ਐਨਰਿਕ ਲੋਪੇਜ ਪੇਰੇਜ ਦੀ ਜੋੜੀ ਨੂੰ 3-6, 7-5, 10-6, ਨਾਲ ਹਰਾ ਦਿੱਤਾ।
ਯੁਕੀ ਤੇ ਦਿਵਿਜ ਦੀ ਜੋੜੀ ਦਾ ਫਾਈਨਲ 'ਚ ਸਾਹਮਣਾ ਹੇਂਸ ਪੋਡਲਿਪਨਿਸ ਕਾਸਿਲੋ ਅਤੇ ਆਂਰਦੇਈ ਵਾਸਿਲੇਵਸਕੀ ਦੀ ਦੂਜੀ, ਜੇਂਸ ਕੇਰੇਟਾਨੀ ਅਤੇ ਮਾਰਕ ਪੋਲਮੈਂਸ ਦੀ ਤੀਜੀ ਦਰਜਾ ਜੋੜੀ 'ਚ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।