WWC final: ਇਨ੍ਹਾਂ ਭਾਰਤੀ ਮਹਿਲਾ ਬੱਲੇਬਾਜ਼ਾਂ ਵਿਚੋਂ ਕਿਸੇ ਇਕ ਦਾ ਵੀ ਬੱਲਾ ਚਲਿਆ ਤਾਂ ਇੰਗਲੈਂਡ ਦਾ ਹੋ ਜਾਵੇਗਾ...

07/23/2017 1:10:11 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਵਿਚ ਇਤਿਹਾਸ ਰਚਣ ਤੋਂ ਬਸ ਇਕ ਕਦਮ ਦੂਰ ਹੈ। ਇਤਿਹਾਸਕ ਲਾਰਡਸ ਦੇ ਮੈਦਾਨ ਉੱਤੇ ਭਾਰਤੀ ਮਹਿਲਾ ਟੀਮ ਇੰਗਲੈਂਡ ਨਾਲ ਖਿਤਾਬੀ ਮੁਕਾਬਲਾ ਖੇਡੇਗੀ। ਭਾਰਤੀ ਟੀਮ ਟੂਰਨਾਮੈਂਟ ਦੇ ਲੀਗ ਦੌਰ ਦੇ ਆਪਣੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ ਹਰਾ ਚੁੱਕੀ ਹੈ। ਇਸ ਵਿਸ਼ਵ ਕੱਪ ਵਿਚ ਟੀਮ ਇੰਡੀਆ ਦੇ ਅਜੇ ਤੱਕ ਦੇ ਸਫਰ ਉੱਤੇ ਝਾਤ ਮਾਰੀਏ ਤਾਂ ਬੈਟਿੰਗ ਦੇ ਦਮ ਉੱਤੇ ਟੀਮ ਵਿਰੋਧੀਆਂ ਨੂੰ ਮਾਤ ਦਿੰਦੀ ਰਹੀ ਹੈ। ਹਾਲਾਂਕਿ ਗੇਂਦਬਾਜ਼ਾਂ ਦਾ ਯੋਗਦਾਨ ਕਿਸੇ ਵੀ ਮਾਇਨੇ ਵਿਚ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ। ਅਜਿਹੇ ਵਿਚ ਇਸ ਮਹਾਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਦੀਆਂ ਉਨ੍ਹਾਂ 5 ਬੱਲੇਬਾਜ਼ਾਂ 'ਤੇ ਨਜ਼ਰ ਮਾਰੀਏ, ਜਿਸ ਵਿਚੋਂ ਕਿਸੇ ਇਕ ਨੇ ਵੀ ਮੋਰਚਾ ਸੰਭਾਲ ਲਿਆ ਤਾਂ ਉਹ ਪੂਰੀ ਟੀਮ ਨੂੰ ਆਪਣੇ ਨਾਲ ਖਿੱਚ ਕੇ ਇੰਗਲੈਂਡ ਨੂੰ ਹਰਾ ਸਕਦੀ ਹੈ।

1. ਮਿਤਾਲੀ ਰਾਜ : ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਪੂਰੀ ਸੀਰੀਜ਼ ਵਿਚ ਸਭ ਤੋਂ ਵਧੀਆ ਬੱਲੇਬਾਜ਼ ਦੀ ਭੂਮਿਕਾ ਨਿਭਾਈ ਹੈ। ਮਿਤਾਲੀ ਨੇ ਨਾ ਸਿਰਫ ਖੁਦ ਚੰਗੀ ਬੱਲੇਬਾਜ਼ੀ ਕੀਤੀ ਹੈ, ਸਗੋਂ ਉਲਟ ਹਾਲਾਤਾਂ ਵਿਚ ਯੁਵਾ ਖਿਡਾਰਨਾਂ ਦੇ ਨਾਲ ਲਾਹੇਵੰਦ ਸਾਂਝੇਦਾਰੀਆਂ ਕੀਤੀਆਂ ਹਨ। ਮਿਤਾਲੀ ਨੇ ਇਸ ਸੀਰੀਜ਼ ਦੇ ਅੱਠ ਮੁਕਾਬਲਿਆਂ ਵਿਚ ਇਕ ਸੈਂਕੜਾ ਅਤੇ 3 ਅਰਧ ਸੈਂਕੜੇ ਸਮੇਤ 392 ਦੌੜਾਂ ਬਣਾਈਆਂ ਹਨ।
PunjabKesari
2. ਹਰਮਨਪ੍ਰੀਤ ਕੌਰ : ਸੈਮੀਫਾਈਨਲ ਵਿਚ ਆਸਟਰੇਲੀਆ ਦੇ ਖਿਲਾਫ 171 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਫਾਈਨਲ ਵਿਚ ਪਹੁੰਚਾਉਣ ਵਾਲੀ ਹਰਮਨਪ੍ਰੀਤ ਕੌਰ ਦਾ ਨਾਂ ਹੀ ਇੰਗਲੈਂਡ ਦੀ ਟੀਮ ਵਿਚ ਖਲਬਲੀ ਪੈਦਾ ਕਰਨ ਦੇ ਲਈ ਕਾਫੀ ਹੈ। ਹਰਮਨਪ੍ਰੀਤ ਨੇ ਅੱਠ ਮੈਚਾਂ ਵਿਚ ਇਕ ਸੈਂਕੜਾ ਅਤੇ ਇਕ ਅਰਧ ਸੈਂਕੜੇ ਸਮੇਤ 308 ਦੌੜਾਂ ਬਣਾਈਆਂ।
PunjabKesari
3. ਪੂਨਮ ਰਾਊਤ : ਸੰਜਮ ਦੇ ਨਾਲ ਬੈਟਿੰਗ ਕਰਨ ਦੇ ਲਈ ਜਾਣੀ ਜਾਂਦੀ ਪੂਨਮ ਰਾਊਤ ਜ਼ਰੂਰਤ ਦੇ ਹਿਸਾਬ ਨਾਲ ਗੀਅਰ ਬਦਲਦੀ ਹੈ। ਪੂਨਮ ਦੇ ਲਈ ਵੀ ਵਿਸ਼ਵ ਕੱਪ ਵਿਚ ਅਜੇ ਤੱਕ ਦਾ ਸਫਰ ਕਾਫੀ ਚੰਗਾ ਰਿਹਾ। ਉਨ੍ਹਾਂ ਬੱਲੇ ਵਿਚੋਂ ਅੱਠ ਮੈਚਾਂ ਵਿਚ ਇਕ ਸੈਂਕੜਾ ਅਤੇ ਇਕ ਅਰਧ ਸੈਂਕੜੇ ਸਮੇਤ 295 ਦੌੜਾਂ ਬਣਾਈਆਂ ਹਨ।
PunjabKesari
4. ਸਮ੍ਰਿਤੀ ਮੰਧਾਨਾ : ਟੀਮ ਇੰਡੀਆ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਵੀ ਬੱਲਾ ਪੂਰੀ ਸੀਰੀਜ਼ ਵਿਚ ਜ਼ਰੂਰਤ ਦੇ ਸਮੇਂ ਗਰਜਦਾ ਰਿਹਾ ਹੈ। ਖਾਸ ਤੌਰ ਉੱਤੇ ਲੀਗ ਮੈਚਾਂ ਵਿਚ ਸਮ੍ਰਿਤੀ ਨੇ ਕਾਫੀ ਚੰਗੀਆਂ ਪਾਰੀਆਂ ਖੇਡੀਆਂ ਹਨ। ਸਮ੍ਰਿਤੀ ਨੇ ਅੱਠ ਮੈਚਾਂ ਵਿਚ ਇਕ ਸੈਂਕੜਾ ਅਤੇ ਇਕ ਅਰਧ ਸੈਂਕੜੇ ਸਮੇਤ 232 ਦੌੜਾਂ ਬਣਾਈਆਂ ਹਨ।
PunjabKesari
5. ਦੀਪਤੀ ਸ਼ਰਮਾ : ਨੰਬਰ ਪੰਜ 'ਤੇ ਬੈਟਿੰਗ ਕਰਨ ਵਾਲੀ ਦੀਪਤੀ ਸ਼ਰਮਾ ਨੇ ਵੀ ਜ਼ਰੂਰਤ ਦੇ ਸਮੇਂ ਟੀਮ ਦੇ ਲਈ ਦੌੜਾਂ ਬਣਾਈਆਂ। ਇਸ ਨੰਬਰ 'ਤੇ ਬੈਟਿੰਗ ਕਰਨ ਵਾਲੇ ਬੱਲੇਬਾਜ਼ 'ਤੇ ਹਮੇਸ਼ਾ ਚੁਣੌਤੀ ਹੁੰਦੀ ਹੈ ਕਿ ਉਹ ਆਉਂਦੇ ਹੀ ਸ਼ਾਟ ਲਗਾਏ ਅਤੇ ਘੱਟ ਗੇਂਦਾਂ 'ਚ ਜ਼ਿਆਦਾ ਦੌੜਾਂ ਬਣਾਵੇ। ਦੀਪਤੀ ਨੇ ਇਸ ਰੋਲ ਨੂੰ ਕਾਫੀ ਚੰਗੀ ਤਰ੍ਹਾਂ ਨਿਭਾਇਆ ਹੈ। ਦੀਪਤੀ ਨੇ ਅੱਠ ਮੈਚਾਂ ਵਿਚ 202 ਦੌੜਾਂ ਬਣਾਈਆਂ ਹਨ। ਦੀਪਤੀ ਨੇ ਅੱਠ ਮੈਚਾਂ ਵਿਚ 12 ਵਿਕਟਾਂ ਵੀ ਲਈਆਂ ਹਨ।

PunjabKesari


Related News