ਖੇਡ ਮੰਤਰੀ ਨੂੰ ਮਿਲੇ ਵਿਸ਼ਵ ਯੁਵਾ ਤੀਰਅੰਦਾਜ਼ੀ ਦੇ ਜੇਤੂ

10/12/2017 4:13:40 PM

ਨਵੀਂ ਦਿੱਲੀ, (ਬਿਊਰੋ)— ਵਿਸ਼ਵ ਯੁਵਾ ਤੀਰਅੰਦਾਜ਼ੀ ਪ੍ਰਤੀਯੋਗਿਤਾ 'ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੇ ਵੀਰਵਾਰ ਨੂੰ ਕੇਂਦਰੀ ਖੇਡ ਮੰਤਰੀ ਰਾਜਯਵਰਧਨ ਸਿੰਘ ਰਾਠੌੜ ਨਾਲ ਮੁਲਾਕਾਤ ਕੀਤੀ। ਭਾਰਤੀ ਖਿਡਾਰੀਆਂ ਨੇ ਅਰਜਨਟੀਨਾ ਦੇ ਰੇਸਾਰੀਓ 'ਚ 2 ਤੋਂ 8 ਅਕਤੂਬਰ ਤੱਕ ਹੋਈ ਇਸ ਚੈਂਪੀਅਨਸ਼ਿਪ 'ਚ ਇਕ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ ਹੈ। ਖੇਡ ਮੰਤਰੀ ਨੇ ਟੀਮ ਮੈਂਬਰਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਇਸ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ।

ਰਾਠੌਰ ਨੇ ਵਧਾਈ ਦਿੰਦੇ ਹੋਏ ਖਿਡਾਰੀਆਂ ਨੂੰ ਸੁਝਾਅ ਦਿੱਤੇ ਕਿ ਉਹ ਤੀਰਅੰਦਾਜ਼ੀ 'ਚ ਅਜਿਹੇ ਮੁਕਾਬਲਿਆਂ ਨੂੰ ਅਪਣਾਉਣ ਜਿਸ 'ਚ ਉਨ੍ਹਾਂ ਦੇ ਕੋਲ ਕੌਮਾਂਤਰੀ ਪ੍ਰਤੀਯੋਗਿਤਾਵਾਂ ਖਾਸ ਕਰਕੇ ਓਲੰਪਿਕ 'ਚ ਤਮਗੇ ਜਿੱਤਣ ਦੀਆਂ ਸੰਭਾਵਨਾਵਾਂ ਹੋਣ। ਅੰਕਿਤਾ ਭਗਤ ਅਤੇ ਐੱਨ. ਜੇਮਸਨ ਸਿੰਘ ਦੀ ਟੀਮ ਨੇ ਜੂਨੀਅਰ ਰਿਕਵਰਡ ਮਿਕਸਡ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਜੂਨੀਅਰ ਪੁਰਸ਼ ਰਿਕਰਵ ਟੀਮ ਮੁਕਾਬਲੇ 'ਚ ਚਾਂਦੀ ਤਮਗਾ ਐੱਨ. ਜੇਮਸਨ ਸਿੰਘ, ਅਤੁਲ ਵਰਮਾ ਅਤੇ ਸੁਖਮਨੀ ਗਜਾਨਨ ਦੀ ਟੀਮ ਨੇ ਜਿੱਤਿਆ। ਕੈਡੇਟ ਕੰਪਾਊਂਡ ਗਰਲਸ ਟੀਮ 'ਚ ਕਾਂਸੀ ਤਮਗਾ ਖੁਸ਼ਬੂ ਧਿਆਲਾ, ਸੰਚਿਤਾ ਤਿਵਾਰੀ ਅਤੇ ਦਿਵਿਆ ਧਯਾਲ ਦੀ ਟੀਮ ਨੇ ਜਿੱਤਿਆ। ਭਾਰਤ ਓਵਰਆਲ ਤਮਗਾ ਸੂਚੀ 'ਚ 7ਵੇਂ ਸਥਾਨ 'ਤੇ ਰਿਹਾ।


Related News