ਰੋਨਾਲਡੋ ਦੇ ਡਬਲ ਨਾਲ ਪੁਰਤਗਾਲ ਦੀ ਲਗਾਤਾਰ 5ਵੀਂ ਜਿੱਤ

06/10/2017 5:29:11 PM

ਰੀਗਾ— ਸਟਾਰ ਸਟ੍ਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੇ 2 ਜਬਰਦਸਤ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਲਾਤਵਿਆ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ 'ਚ ਆਪਣੇ ਗੋਲਾਂ ਦੀ ਗਿਣਤੀ 11 ਕਰ ਦਿੱਤੀ ਹੈ। ਪੁਰਤਗਾਲ ਦੀ ਗਰੁੱਪ-ਬੀ 'ਚ ਇਹ ਲਗਾਤਾਰ 5ਵੀਂ ਜਿੱਤ ਹੈ ਅਤੇ ਉਸ ਦੇ 6 ਮੈਚਾਂ 'ਚੋਂ 15 ਅੰਕ ਹੋ ਗਏ ਹਨ ਪਰ ਉਹ ਗਰੁੱਪ 'ਚ ਚੋਟੀ 'ਤੇ ਚਲ ਰਹੇ ਸਵਿਟਜਰਲੈਂਡ ਤੋਂ 3 ਅੰਕ ਪਿੱਛੇ ਹਨ, ਜਿਸ ਨੇ ਫਾਰੋ ਆਈਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਰਿਕਾਰਡ ਕਾਇਮ ਰੱਖਿਆ। ਪੁਰਤਗਾਲ ਦੇ ਸਰਵਕਾਲੀਨ ਚੋਟੀ ਸਕੋਰਰ ਰੋਨਾਲਡੋ ਨੇ ਆਪਣੇ ਦੇਸ਼ ਲਈ ਗੋਲਾਂ ਦੀ ਗਿਣਤੀ 73 ਪਹੁੰਚਾ ਦਿੱਤੀ ਹੈ। ਉਨ੍ਹਾਂ ਨੇ ਪਹਿਲੇ ਹਾਫ ਤੋਂ 4 ਮਿੰਟ ਪਹਿਲਾ ਹੈਡਰ ਨਾਲ ਗੋਲ ਕੀਤਾ ਅਤੇ ਫਿਰ 63ਵੇਂ ਮਿੰਟ 'ਚ ਰਿਕਾਰਡਾਂ ਕਵੇਰੇਸਮਾ ਦੇ ਕ੍ਰਾਸ 'ਤੇ ਹੈਡਰ ਨਾਲ ਦੂਜਾ ਗੋਲ ਕਰ ਦਿੱਤਾ। ਉਨ੍ਹਾਂ ਦਾ ਤੀਜੇ ਗੋਲ 'ਚ ਵੀ ਹੱਥ ਰਿਹਾ। ਆਂਦਰੇ ਸਿਲਵਾ ਨੇ 67 ਵੇਂ ਮਿੰਟ 'ਚ ਰੋਨਾਲਡੋ ਦੇ ਪਾਸ ਨਾਲ ਟੀਮ ਦਾ ਤੀਜਾ ਗੋਲ ਕੀਤਾ।


Related News