ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ : ਬ੍ਰਿਟਨੀ ਨੇ ਜਿੱਤਿਆ ਚੌਥਾ ਖ਼ਿਤਾਬ, ਭਾਰਤੀ ਖਿਡਾਰਨਾਂ ਆਊਟ

08/13/2017 3:14:10 PM

ਲੰਡਨ— ਅਮਰੀਕਾ ਦੀ ਬ੍ਰਿਟਨੀ ਰੀਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚੌਥੀ ਵਾਰ ਲੰਮੀ ਛਾਲ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਜਦੋਂ ਕਿ ਖ਼ਿਤਾਬ ਦੀ ਦਾਅਵੇਦਾਰ ਅਤੇ ਓਲੰਪਿਕ ਚੈਂਪੀਅਨ ਟਿਆਨਾ ਬਾਰਤੋਲੇਤਾ ਨੂੰ ਇਸ ਵਾਰ ਕਾਂਸੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਰੂਸੀ ਫੈਡਰੇਸ਼ਨ ਉੱਤੇ ਪਾਬੰਦੀ ਦੇ ਕਾਰਨ ਬਦਲਵੇਂ ਖਿਡਾਰੀ ਦੇ ਤੌਰ ਉੱਤੇ ਮੈਦਾਨ ਵਿਚ ਉਤਰੀ ਡਾਰੀਆ ਕਲਿਸ਼ਨੀਨਾ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਜਦੋਂ ਕਿ ਸਰਬੀਆ ਦੀ ਇਵਾਨਾ ਸਪਾਨੋਵਿਚ ਚੌਥੇ ਸਥਾਨ ਉੱਤੇ ਰਹਿ ਕੇ ਤਗ਼ਮੇ ਤੋਂ ਖੁੰਝ ਗਈ। ਪੰਜ ਸਾਲ ਪਹਿਲਾਂ ਇਸ ਸਟੇਡੀਅਮ ਵਿੱਚ ਹੀ ਓਲੰਪਿਕ ਚੈਂਪੀਅਨ ਰਹੀ ਰੀਸ ਨੇ 2009, 2011 ਅਤੇ 2013 ਵਿੱਚ ਵੀ ਵਿਸ਼ਵ ਖ਼ਿਤਾਬ ਜਿੱਤੇ ਹਨ। ਜਦੋਂ ਕਿ ਉਸਦੀ ਹਮਵਤਨ ਟਿਆਨਾ ਪੇਈਚਿੰਗ ਓਲੰਪਿਕ ਦੀ ਸੋਨ ਤਗ਼ਮਾ ਜੇਤੂ ਹੈ। ਰੂਸੀ ਝੰਡੇ ਤੋਂ ਬਿਨਾਂ ਉੱਤਰੀ ਕਲਿਸ਼ਨੀਨਾ ਉਸ ਤੋਂ ਸਿਰਫ਼ ਦੋ ਸੈਂਟਮੀਟਰ ਪਿੱਛੇ ਰਹੀ। ਬਾਰਤੋਲੇਤਾ ਨੇ 6.97 ਮੀਟਰ ਛਾਲ ਮਾਰੀ।
ਭਾਰਤ ਦੀਆਂ ਖਿਡਾਰਨਾਂ ਆਊਟ
ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦੀ ਚਾਰ ਸੌ ਗੁਣਾ ਚਾਰ ਰੀਲੇਅ ਦੌੜ ਵਿਚ ਚੁਣੌਤੀ ਨਿਮੋਸ਼ੀ ਭਰੇ ਢੰਗ ਦੇ ਨਾ ਖਤਮ ਹੋ ਗਈ। ਭਾਰਤੀ ਟੀਮ ਲਾਈਨ ਕੱਟ ਕੇ ਫਾਊਲ ਕਰ ਗਈ। ਇਸ ਤਰ੍ਹਾਂ ਟੀਮ ਨੂੰ ਅਯੋਗ ਐਲਾਨ ਦਿੱਤਾ ਗਿਆ। ਇਸ ਟੀਮ ਵਿਚ ਜਿਸਨਾ ਮੈਥਿਊਜ਼, ਐਮ ਐਰ ਪੁਵਮਾ, ਅਨਿਲਡਾ ਥਾਮਸ ਅਤੇ ਨਿਰਮਲਾ ਸ਼ੋਰੇਨ ਸ਼ਾਮਲ ਸਨ।


Related News